ਪਟਿਆਲਾ/ਨਾਭਾ 21 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਅੱਜ 21 ਦਸੰਬਰ 2025 ਨੂੰ ਸਲਾਨਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਵਜ਼ੀਫ਼ਾ ਪ੍ਰੀਖਿਆ ਦਾ ਆਯੋਜਨ ਕਰਵਾਇਆ ਗਿਆ। ਵਜ਼ੀਫ਼ਾ ਪ੍ਰੀਖਿਆ ਦੇ ਕਨਵੀਨਰ ਤਰਸੇਮ ਲਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਵਜ਼ੀਫਾ ਪ੍ਰੀਖਿਆ ਵਿੱਚ ਇਸ ਵਾਰ ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ 500 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਵਜ਼ੀਫ਼ਾ ਪ੍ਰੀਖਿਆ ਲਈ ਪਟਿਆਲਾ ਅਤੇ ਨਾਭਾ ਵਿਖੇ ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਕਨਵੀਨਰ ਤਲਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਪ੍ਰੀਖਿਆ ਦਾ ਮੰਤਵ ਵਿਦਿਆਰਥੀਆਂ ਵਿੱਚ ਨਕਲ ਰਹਿਤ ਪ੍ਰੀਖਿਆਵਾਂ ਦੇਣ ਦੀ ਭਾਵਨਾ ਪੈਦਾ ਕਰਨਾ, ਵਿਦਿਆਰਥੀਆਂ ਦੇ ਸ਼ਖਸ਼ੀਅਤ ਵਿਕਾਸ ਵਿੱਚ ਵਾਧਾ ਕਰਨਾ, ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਪੈਦਾ ਕਰਨਾ, ਵਿਦਿਆਰਥੀਆਂ ਨੂੰ ਮਹਾਨ ਸ਼ਖਸ਼ੀਅਤਾਂ ਦੀਆਂ ਜੀਵਨੀਆਂ ਤੋਂ ਸਿੱਖਿਆ ਲੈਣ ਦੀ ਭਾਵਨਾ ਪੈਦਾ ਕਰਨ ਆਦਿ ਮੰਤਵ ਲਈ ਸਮਰਪਿਤ ਹੈ। ਇਹ ਸਮੇਂ ਜਸਵਿੰਦਰ ਸਿੰਘ ਬਲਾਕ ਪ੍ਰਾਇਮਰੀ ਅਫ਼ਸਰ ਪਟਿਆਲਾ-3 ਨੇ ਵਜ਼ੀਫ਼ਾ ਪ੍ਰੀਖਿਆ ਵਿੱਚ ਭਰਪੂਰ ਸਹਿਯੋਗ ਦਿੱਤਾ ਤੇ ਪਹਿਲ ਕਦਮੀ ਦਿਖਾਈ। ਇਸ ਤੋਂ ਇਲਾਵਾ ਅਕਸ਼ੈ ਖਨੌਰੀ ਕਨਵੀਨਰ ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਸੋਸਾਇਟੀ ਵੱਲੋਂ ਪੂਰੀ ਟੀਮ ਨੇ ਸਹਿਯੋਗ ਤੇ ਸੌ ਤੋਂ ਵਧੇਰੇ ਵਿਦਿਆਰਥੀਆਂ ਦੀ ਭਾਗੀਦਾਰੀ ਕਰਵਾਈ। ਇਸ ਸਮੇਂ ਕੁਲਦੀਪ ਸਿੰਘ ਨੌਹਰਾ, ਰਜਿੰਦਰ ਸਿੰਘ ਅਲੌਹਰਾਂ ਕਲਾਂ, ਗੁਰਪ੍ਰੀਤ ਸਿੰਘ ਅਭੈਪੁਰ, ਰਮਨ ਕੁਮਾਰ ਗਦਾਇਆ, ਅੱਛਰ ਕੁਮਾਰ ਨਾਭਾ ਕੈਂਟ, ਸੱਤਪਾਲ ਸਿੰਘ ਘਣੀਵਾਲ, ਸਪਨਾ ਸ਼ਰਮਾ ਧੰਗੇੜਾ, ਬਲਜੀਤ ਸਿੰਘ ਅਲੌਹਰਾਂ ਖੁਰਦ ਆਦਿ ਅਧਿਆਪਕ ਪ੍ਰੀਖਿਆ ਵਿੱਚ ਵਿਦਿਆਰਥੀਆਂ ਸਮੇਂਤ ਸ਼ਾਮਲ ਸਨ।

