ਕੋਟਕਪੂਰਾ, 26 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਨ ਡੀਪੂ ਹੋਲਡਰ ਯੂਨੀਅਨ ਸੈਂਟਰ ਸਰਾਵਾਂ ਦੇ ਪ੍ਰਧਾਨ ਅਤੇ ਬੁਲਾਰਾ ਪੰਜਾਬ ਨਰਿੰਦਰ ਸ਼ਰਮਾਂ ਮੱਤਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਡੀਪੂ ਹੋਲਡਰਾਂ ਨੂੰ ਕਾਫੀ ਸਮੇਂ ਤੋਂ ਆ ਰਹੀਆਂ ਮੁਸ਼ਕਿਲਾਂ, ਜਿਵੇਂ ਕਿ ਹਰ ਡੀਪੂ ਹੋਲਡਰ ਨੂੰ ਇਕ-ਇਕ ਮਸ਼ੀਨ, 13 ਮਹੀਨਿਆਂ ਦਾ ਬਕਾਇਆ ਅਤੇ ਕੰਡੇ ਪਰੋਵਾਇਡ ਕਰਵਾ ਕੇ ਡੀਪੂ ਹੋਲਡਰਾਂ ਦੀਆਂ ਕੁਝ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਹੈ। ਉਹਨਾਂ ਆਖਿਆ ਕਿ ਅਸੀਂ ਨਾਲ ਹੀ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਜੇਕਰ ਮਾਰਕਫੈੱਡ ਨੂੰ 68,000 ਰੁਪਏ ਤਨਖਾਹ ਅਤੇ 300 ਰੁਪਏ ਢੋਆ-ਢੁਆਈ ਦੇ ਰਹੀ ਸੀ, ਉਸ ਤਰਸ ਦੇ ਆਧਾਰ ’ਤੇ ਡੀਪੂ ਹੋਲਡਰਾਂ ਨੂੰ ਕਿਉਂ ਨਹੀਂ ਜਾਂ ਦੂਜੇ ਸੂਬਿਆਂ ਦੀ ਤਰਾਂ ਪੰਜਾਬ ਦੇ ਡੀਪੂ ਹੋਲਡਰਾਂ ਨੂੰ 50 ਰੁਪਏ ਕਮਿਸ਼ਨ ਤੋਂ ਵਧਾ ਕੇ 2 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਕਿਉਂਕਿ ਨਾਮਾਤਰ ਕਮਿਸ਼ਨ ਨਾਲ ਡੀਪੂ ਹੋਲਡਰਾਂ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੈ। ਡੀਪੂ ਹੋਲਡਰ ਖਰਚੇ ਕਰਕੇ ਆਪਣੇ ਘਰ ਦਾ ਗੁਜ਼ਾਰਾ ਨਹੀਂ ਕਰ ਸਕਦੇ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਵੇਂ ਡੀਪੂ ਹੋਲਡਰਾਂ ਨੂੰ ਕੁਝ ਪ੍ਰੇਸ਼ਾਨੀਆਂ ਤੋਂ ਦੂਰ ਕੀਤਾ ਹੈ, ਉਸੇ ਤਰਾਂ ਸਾਨੂੰ ਤਨਖਾਹ ਦਿੱਤੀ ਜਾਵੇ ਜਾਂ ਫਿਰ ਸਾਡਾ ਕਮਿਸ਼ਨ ਵਧਾਇਆ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਵਾਈਸ ਪ੍ਰਧਾਨ ਜਗਸੀਰ ਸਿੰਘ ਸਰਾਂ, ਸਕੱਤਰ ਜਗਸੀਰ ਸਿੰਘ ਜੱਗੀ, ਸਲਾਹਕਾਰ ਜਸਵੀਰ ਸਿੰਘ ਡੀਪੂ ਹੋਲਡਰ ਬਹਿਬਲ ਕਲਾਂ ਅਤੇ ਸੈਂਟਰ ਸਰਾਵਾਂ ਦੇ ਹੋਰ ਡੀਪੂ ਹੋਲਡਰ ਹਾਜ਼ਰ ਸਨ।