ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਭਗਤੀ ਦੇ ਮਾਣ ਨਾਲ ਭਰੇ ਦਿਲਾਂ ਨਾਲ ਡੀ. ਸੀ. ਐੱਮ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਵਿਖੇ, 77ਵੇਂ ਗਣਤੰਤਰ ਦਿਵਸ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ। ਸਭ ਤੋਂ ਪਹਿਲਾਂ ਚੇਅਰਮੈਨ ਪਵਨ ਮਿੱਤਲ, ਸਰਪ੍ਰਸਤ, ਅਸ਼ੋਕ ਚਾਵਲਾ, ਪਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਅਤੇ ਸਮੂਹ ਸਟਾਫ ਦੁਆਰਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਇਸ ਨਾਲ ਹੀ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਕੀਤੀ। ਬੈਂਡ ਗਰੁੱਪ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਦੀ ਪੇਸ਼ਕਾਰੀ ਕੀਤੀ, ਜਿਸ ਵਿੱਚ ਵਿਦਿਆਰਥੀਆਂ ਨੇ ‘ਮੇਰੇ ਦੇਸ਼ ਕੀ ਧਰਤੀ ਸੋਨਾ ਓਗਲੇ’ ਗਰੁੱਪ ਗੀਤ ਦੀ ਪੇਸਕਾਰੀ ਨੇ ਸਭ ਦਾ ਮਨ ਮੋਹ ਲਿਆ। ਕੁਝ ਵਿਦਿਆਰਥੀਆਂ ਨੇ ਦੇਸ ਭਗਤੀ ਗੀਤਾਂ ਤੇ ਡਾਂਸ ਦੀ ਪੇਸਕਾਰੀ ਕੀਤੀ। ਇਸ ਮੌਕੇ ਅਜਾਦੀ ਸੰਗਰਾਮ ਦਾ ਇਕ ਭਾਵੁਕ ਨਾਟਕ ਖੇਡਿਆ ਗਿਆ। ਦੇਸ਼ ਭਗਤੀ ਨਾਲ ਸਬੰਧਤ ਪੋਸਟਰ ਮੁਕਾਬਲੇ ਅਤੇ ਕੁਇਜ਼ ਅਤੇ ਭਾਸ਼ਣ ਦੇ ਮੁਕਾਬਲੇ ਚਾਰ ਹਾਉਸ ਦੇ ਇਨਚਾਰਜ ਦੁਆਰਾ ਕਰਵਾਏ ਗਏ। ਰੰਗੀਨ-ਰੰਗੋਲੀ ਨਾਲ ਮੇਰੇ ਸੁਪਨਿਆਂ ਦਾ ਭਾਰਤ ਤੇ ਵਿਭਿੰਨਤਾ ਵਿਚ ਏਕਤਾ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਕਵਿਤਾ ਤੇ ਲੇਖ ਨਾਲ ਸੰਬੰਧਤ ਦੀ ਮਹੱਤਤਾ ਨੂੰ ਜੋਸ਼ ਨਾਲ ਪ੍ਰਗਟ ਕੀਤਾ। ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਕਿਹਾ ਗਣਤੰਤਰ ਦਿਵਸ ਸਾਨੂੰ ਨਿਆਂ, ਆਜਾਦੀ ਤੇ ਸਮਾਨਤਾ ਦੇ ਮੁੱਲਾਂ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਦੀ ਯਾਦ ਦਵਾਉਂਦਾ ਹੈ। ਉਨ੍ਹਾਂ ਕਿਹਾ ਸਾਡਾ ਉਦੇਸ਼ ਹਰੇਕ ਵਿਦਿਆਰਥੀ ਵਿਚ ਇਨ੍ਹਾਂ ਆਦਰਸ਼ਾਂ ਨੂੰ ਸਥਾਪਿਤ ਕਰਨਾ ਹੈ। ਉਨ੍ਹਾਂ ਨੂੰ ਦੇਸ਼ ਦੀ ਮਹਾਨਤਾ ਵੱਲ ਲੈਕੇ ਜਾਣ ਲਈ ਤਿਆਰ ਕਰਨਾ ਹੈ। ਇਸ ਸਮਾਗਮ ਵਿਚ ਬੱਚਿਆਂ ਦੀ ਪੇਸ਼ਕਾਰੀ ਪਰੇਡ ਟੁਕੜੀ ਨੂੰ ਉਨ੍ਹਾਂ ਦੇ ਸਮਕਾਲੀ ਤੇ ਅਨੁਸ਼ਾਸ਼ਿਤ ਮਾਰਚ ਲਈ ਵਿਸ਼ੇਸ਼ ਪ੍ਰਸ਼ੰਸਾ ਵੀ ਕੀਤੀ। ਅੰਤ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕਰਦੇ ਹੋਏ ਇਸ ਦਿਨ ਦੀ ਵਧਾਈ ਦਿੱਤੀ।
