ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਦੇ ਖੇਤਰ ’ਚ ਇਲਾਕੇ ’ਚੋਂ ਸਭ ਤੋਂ ਮੋਹਰੀ ਭੂਮਿਕਾ ਨਿਭਾਅ ਰਹੀ ਨਾਮਵਰ ਸੰਸਥਾ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਪਹਿਲਾਂ ਜੋਨ-ਪੱਧਰੀ ਮੁਕਾਬਲਿਆਂ ’ਚੋਂ ਵੱਡੀਆਂ ਜਿੱਤਾਂ ਪ੍ਰਾਪਤ ਕਰਕੇ ਇਲਾਕੇ ਵਿੱਚ ਵਾਹ-ਵਾਹ ਖੱਟੀ ਤੇ ਹੁਣ ਜਿਲ੍ਹਾ ਪੱਧਰੀ ਖੇਡਾਂ ਜੋ ਕਿ ਬਲਵੀਰ ਸਕੂਲ ਫਰੀਦਕੋਟ ਅਤੇ ਨਹਿਰੂ ਸਟੇਡੀਅਮ ਵਿਖੇ ਹੋਏ ਮੁਕਾਬਲਿਆਂ ’ਚੋਂ ਪੂਰੇ ਜਿਲ੍ਹੇ ’ਚੋਂ ਪਹਿਲੇ ਸਥਾਨ ਤੇ ਰਹਿ ਕੇ ਗੋਲਡ ਮੈਡਲ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਮੇਂ ਜਿੱਤ ਦੀ ਖੁਸ਼ੀ ਵਿੱਚ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਖਿਡਾਰੀ ਅਤੇ ਕੋਚ, ਭੁਪਿੰਦਰ ਸਿੰਘ, ਕੋਚ ਜੋਤੀ ਕੌਰ ਸਮੁੱਚੀ ਟੀਮ ਨੂੰ ਸਕੂਲ ਪਹੁੰਚਣ ’ਤੇ ਪਿ੍ਰੰਸੀਪਲ ਮੈਡਮ ਮੀਨਾਕਸ਼ੀ ਸ਼ਰਮਾ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਸਵਾਗਤ ਕੀਤਾ ਗਿਆ, ਇਸ ਦੇ ਨਾਲ ਸਾਰੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖੇਡ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ਰੰਸੀਪਲ ਮੀਨਾਕਸ਼ੀ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਜਿਲ੍ਹਾ ਪੱਧਰੀ ਖੇਡਾਂ ਨੈਟਬਾਲ ਲੜਕੇ ਅੰਡਰ-19, ਗੋਲਡ, ਅੰਡਰ-17 ਸਿਲਵਰ, ਲਾਅਨ ਟੈਨਿਸ ਲੜਕੇ ਅੰਡਰ-17 ਗੋਲਡ, ਅੰਡਰ-19 ਸਿਲਵਰ, ਰੱਸਾਕਸੀ ਲੜਕੇ ਅੰਡਰ-14, ਗੋਲਡ, ਅੰਡਰ-19, ਗੋਲਡ, ਅੰਡਰ-17 ਸਿਲਵਰ, ਵਾਲੀਵਾਲ ਅੰਡਰ-19, ਬਰਾਉਨਜ, ਵਾਲੀਵਾਲ ਅੰਡਰ-17 ਬਰਾਉਨਜ, ਲੜਕੀਆਂ ਅੰਡਰ-19, ਗੋਲਡ ਰੱਸਾਕਸੀ ਮੁਕਾਬਲੇ ਵਿੱਚ ਲੜਕੀਆਂ ਨੇ ਅੰਡਰ-14, ਗੋਲਡ/ਅੰਡਰ-17 ਗੋਲਡ, ਮੈਡਲ ਪ੍ਰਾਪਤ ਕਰਕੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਦੀ ਖੁਸੀ ਪੂਰੇ ਸਕੂਲ ਕੈਂਪਸ ਵਿੱਚ ਮਨਾਈ ਗਈ। ਇਸ ਦੌਰਾਨ ਪਿ੍ਰੰਸੀਪਲ ਮੀਨਾਕਸ਼ੀ ਸ਼ਰਮਾ ਨੇ ਉਨ੍ਹਾਂ ਬੱਚਿਆਂ ਅਤੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਿੱਥੇ ਇਹ ਸੰਸਥਾ ਅਕਾਦਮਿਕ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ, ਉੱਥੇ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੀ ਹੈ। ਵਿਦਿਆਰਥੀਆਂ ਦੀ ਜਿੱਤ ਕੋਚ ਦੀ ਮਿਹਨਤ ਸਦਕਾ ਹੀ ਹੈ, ਸਖਤ ਮਿਹਨਤ ਤੇ ਦਿ੍ਰੜ੍ਹ-ਸੰਕਲਪ ਨਾਲ ਹੀ ਉੱਚੀ ਤੋਂ ਉੱਚੀ ਮੰਜਿਲ ਨੂੰ ਸਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਖੇਡਾਂ ਨਾਲ ਵਿਦਿਆਰਥੀਆਂ ਦੇ ਸਰੀਰਿਕ, ਮਾਨਸਿਕ ਵਿਕਾਸ ਦੇ ਨਾਲ-ਨਾਲ ਸਰਵਪੱਖੀ ਵਿਕਾਸ ਲਈ ਖੇਡ ਗਤੀਵਿਧੀਆਂ ਅਹਿਮ-ਸਥਾਨ ਰੱਖਦੀਆਂ ਹਨ, ਸਾਰੇ ਜਿਲ੍ਹੇ ’ਚੋਂ ਵੱਖ ਵੱਖ ਖੇਡਾਂ ਅਤੇ ਵਰਗਾ ’ਚੋਂ ਜਿੱਤ ਕੇ ਆਏ ਖਿਡਾਰੀ ਨੂੰ ਆਸ਼ੀਰਵਾਦ ਦੇ ਕੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾਵਾਂ ਕੀਤੀ ਅਤੇ ਇਹ ਸਾਰੇ ਖਿਡਾਰੀ ਜੋ ਪੰਜਾਬ ਪੱਧਰ ’ਤੇ ਹੋਣ ਵਾਲੀਆਂ ਖੇਡਾਂ ਲਈ ਭਾਗ ਲੈਣ ਜਾ ਰਹੇ ਹਨ,, ਉਹਨਾਂ ਨੂੰ ਹੋਰ ਮਿਹਨਤ ਕਰਕੇ ਅੱਗੇ ਪੰਜਾਬ ਪੱਧਰ ਦੇ ਮੁਕਾਬਲਿਆਂ ’ਚੋਂ ਇਸੇ ਤਰ੍ਹਾਂ ਹੀ ਵੱਡੀ ਜਿੱਤ ਪ੍ਰਾਪਤ ਕ ਕੇ ਆਉਣ ਲਈ ਪ੍ਰੇਰਿਤ ਕੀਤਾ।