ਸਾਨੂੰ ਹਮੇਸ਼ਾਂ ਸੱਚ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ : ਪਿ੍ਰੰਸੀਪਲ ਮੀਨਾਕਸ਼ੀ ਸ਼ਰਮਾ

ਕੋਟਕਪੂਰਾ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਕੋਟਕਪੂਰਾ ਵਿਖੇ ਦੁਸਹਿਰੇ ਦੇ ਤਿਉਹਾਰ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਸਕੂਲ ਦੇ ਵੱਖ-ਵੱਖ ਹਾਊਸਾਂ ਦੇ ਇਨਚਾਰਜ ਅਧਿਆਪਕ ਅਤੇ ਕੌਂਸਲਿਗ ਵਿਦਿਆਰਥੀਆਂ ਨੇ ਐਕਟੀਵਿਟੀ ਅਧਿਆਪਕਾਂ ਦੇ ਸਹਿਯੋਗ ਨਾਲ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨ ਤੌਰ ’ਤੇ ਰਾਜ ਕੁਮਾਰ ਅਗਰਵਾਲ, ਸਕੂਲ ਦੇ ਸਰਪ੍ਰਸਤ ਅਸ਼ੋਕ ਚਾਵਲਾ, ਸ਼੍ਰੀਮਤੀ ਕਾਜਲ ਮਿੱਤਲ ਨੇ ਸਕੂਲ ਪਹੁੰਚਣ ’ਤੇ ਤਿਲਕ ਲਾ ਕੇ ਰਸਮ ਅਦਾ ਕੀਤੀ, ਇਸ ਸਮਾਗਮ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਸੁੰਦਰ ਭਜਨ ‘ਰਾਮ ਜੀ ਕੀ ਨਿਕਲੀ ਸਵਾਰੀ, ਰਾਮ ਜੀ ਕੀ ਲੀਲਾ ਹੈ ਨਿਆਰੀ’ ਗਾਇਨ ਕਰਕੇ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਕਵਿਤਾਵਾਂ, ਗੀਤ ਅਤੇ ਰਮਾਇਣ ਦੀ ਪੇਸ਼ਕਾਰੀ ਕੀਤੀ ਗਈ। ਇਸ ਸਮੇਂ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਕਿਹਾ ਕਿ ਸਾਨੂੰ ਇਹਨਾਂ ਸਮਾਜਿਕ ਬੁਰਾਈਆਂ ਦਾ ਅੰਤ ਕਰਨ ਲਈ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦੀ ਲੋੜ ਹੈ, ਤਾਂ ਜੋ ਇੱਕ ਸੁਚੱਜਾ ਸਮਾਜ ਸਿਰਜਿਆ ਜਾ ਸਕੇ। ਉਹਨਾਂ ਕਿਹਾ ਕਿ ਇਸ ਦਿਨ ਨੂੰ ਰਾਵਣ ਦਹਿਨ ਦਾ ਦਿਨ ਨਾ ਸਮਝਿਆ ਜਾਵੇ, ਸਗੋਂ ਇਸ ਦੀ ਗਹਿਰਾਈ ਨੂੰ ਸਮਝ ਕੇ ਰਾਵਣ ਰੂਪੀ ਬੁਰਾਈ ਤੋਂ ਸਮਾਜ ਨੂੰ ਅਜ਼ਾਦ ਕਰਵਾਉਣ ਲਈ ਰਾਮ ਰੂਪੀ ਸ਼ਕਤੀ ਨੂੰ ਅੱਗੇ ਲਿਆਉਣ ਦੀ ਲੋੜ ਹੈ। ਬੱਚਿਆਂ ਨੂੰ ਭਗਵਾਨ ਰਾਮ ਦੇ ਆਦਰਸ਼ਾਂ ’ਤੇ ਚੱਲਣ ਦੀ ਸਿੱਖਿਆ ਦਿੱਤੀ ਅਤੇ ਹਮੇਸ਼ਾ ਸੱਚ ਦੇ ਮਾਰਗ’ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੱਚ ਨੂੰ ਦਬਾਇਆ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ। ਸਾਨੂੰ ਹਮੇਸ਼ਾ ਸੱਚ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਕਿੰਨੀਆਂ ਮਰਜ਼ੀ ਮੁਸ਼ਕਿਲਾਂ ਹੋਣ ਅੰਤ ਵਿੱਚ ਜਿੱਤ ਸੱਚ ਦੀ ਹੀ ਹੁੰਦੀ ਹੈ। ਇਸ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਅਸ਼ੋਕ ਚਾਵਲਾ ਨੇ ਕਿਹਾ ਕਿ ਦੇਸ਼ ਭਰ ਵਿੱਚ ਮਨਾਏ ਜਾਣ ਵਾਲੇ ਇਸ ਦੁਸਹਿਰੇ ਦੇ ਤਿਉਹਾਰ ਤੇ ਵਿਅਕਤੀ ਆਪਣੇ ਅੰਦਰ ਲਾਲਚ, ਮੋਹ, ਹੰਕਾਰ, ਆਲਸ, ਹਿੰਸਾ ਵਰਗੀਆਂ ਭਾਵਨਾਵਾਂ ਦਾ ਅੰਤ ਕਰਨ ਲਈ ਪ੍ਰੇਰਿਤ ਹੁੰਦਾ ਹੈ। ਅੰਤ ਵਿੱਚ ਉਨ੍ਹਾਂ ਇਸ ਪ੍ਰੋਗਰਾਮ ਨੂੰ ਉਲੀਕਣ ਵਾਲੇ ਅਧਿਆਪਕ ਸਹਿਬਾਨਾਂ ਅਤੇ ਵਿਦਿਆਰਥੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਸਕੂਲ ਵਿਖੇ ਇੱਕ ਵੱਡ ਆਕਾਰੀ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਅਧਿਆਪਕ ਯਾਦਵਿੰਦਰ ਸਿੰਘ ਤੇ ਸਕੂਲ ਦੇ ਹੋਰ ਸਟਾਫ ਦੀ ਵੱਢਮੁੱਲ ਭੂਮਿਕਾ ਰਹੀ। ਰਾਵਣ ਦਹਿਨ ਤੋਂ ਪਹਿਲਾਂ ਰਾਮਲੀਲਾ ਦਾ ਲਾਇਵ ਚਿਤਰਨ ਕੀਤਾ ਗਿਆ। ਸਕੂਲ ਦੇ ਨੌਵੀਂ ਸ਼੍ਰੇਣੀ ਦੇ ਵਿਦਿਆਰਥੀ ਜਿਗਰ ਚੌਧਰੀ ਨੇ ਸ਼੍ਰੀਰਾਮ ਚੰਦਰ, ਵਿਦਿਆਰਥੀ ਗੋਰਵ ਮਹਿਤਾ ਸ਼੍ਰੇਣੀ ਨੌਵੀਂ ਨੇ ਲਕਸ਼ਮਣ ਅਤੇ ਵਿਦਿਆਰਥਣ ਨਵਜੋਤ ਸ਼੍ਰੇਣੀ ਨੌਵੀਂ ਨੇ ਸੀਤਾ ਅਤੇ ਨਵਾਬ ਅਲੀ ਨੇ ਹਨੂੰਮਾਨ ਦੀ ਭੂਮਿਕਾ ਨਿਭਾਈ। ਇਸ ਸਾਰੇ ਪ੍ਰੋਗਰਾਮ ਦੀ ਤਿਆਰੀ ਸਕੂਲ ਦੇ ਡਾਂਸ ਅਧਿਆਪਕ ਸ਼ਿਵ ਦਿਉੜਾ ਵੱਲੋਂ ਕਰਵਾਈ ਗਈ। ਅੰਤ ਵਿੱਚ ਰਾਵਣ ਦੇ ਪੁਤਲੇ ਦਾ ਦਹਿਨ ਕਰਕੇ ਰਸਮੀ ਤੌਰ ’ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਸਮੂਹ ਆਧਿਆਪਕ ਅਤੇ ਵਿਦਿਆਰਥੀ ਸ਼ਾਮਲ ਸਨ।