ਕੋਟਕਪੂਰਾ, 18 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਸਿਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੀ ਸੰਸਥਾ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਹਰ ਸਾਲ ਦੀ ਖੇਡ ਮੁਕਾਬਲਿਆਂ ਵਿੱੱਚੌ ਪਹਿਲਾਂ ਜੋਨ ਪੱਧਰੀ ਖੇਡਾਂ ਵਿਚ ਵੱਡੀਆਂ ਪ੍ਰਾਪਤੀਆਂ ਕਰਕੇ ਵਾਹ-ਵਾਹ ਖੱਟੀ ਅਤੇ ਹੁਣ ਜ਼ਿਲ੍ਹਾ ਪੱਧਰੀ ਖੇਡਾਂ ਵਿੱਚੋਂ ਜਿਲੇ ਦੇ ਸਾਰੇ ਸਕੂਲਾਂ ਵਿੱਚੋਂ ਪਹਿਲੇ ਨੰਬਰ ’ਤੇ ਰਹਿ ਕੇ ਅਲੱਗ-ਅਲੱਗ ਈਵੈਂਟਸ ਵਿਚ ਭਾਗ ਲੈਕੇ 200, ਗੋਲਡ, ਸਿਲਵਰ, ਕਾਂਸੇ ਦੇ ਮੈਡਲ ਪ੍ਰਾਪਤ ਕੀਤੇ। ôਇਸ ਸਮੇਂ ਬੇਹੱਦ ਖੁਸ਼ੀ ਪ੍ਰਾਪਤ ਕਰਦਿਆਂ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਵੱਲੋਂ ਵਿਦਿਆਰਥੀਆਂ ਅਤੇ ਕੋਚ ਸਹਿਬਾਨ ਭੁਪਿੰਦਰ ਸਿੰਘ, ਰੋਹਿਤ ਕੁਮਾਰ, ਰਜਿੰਦਰ ਸਿੰਘ, ਦਾ ਸਕੂਲ ਪਹੁੰਚਣ ਤੇ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਕਿਹਾ ਕਿ ਸਾਰੇ ਸਕੂਲਾਂ ਚੋ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਆਪਣਾ, ਸਕੂਲ, ਮਾਪਿਆਂ ਦਾ ਮਾਣ ਵਧਾਇਆ ਹੈ। ਵੱਖ ਵੱਖ ਖੇਡਾਂ ਜਿਵੇਂ ਲੜਕੀਆਂ ਰੱਸਾਕਸ਼ੀ ਮੁਕਾਬਲੇ ਵਿੱਚੋਂ, ਅੰਡਰ-14 ਅਤੇ 19 ਵਿੱਚੋਂ ਪਹਿਲਾ ਸਥਾਨ, ਲੜਕੀਆਂ ਰਗਬੀ ਵਿੱਚੋਂ ਅੰਡਰ-14 ਅਤੇ 17 ਦੂਜਾ ਅਤੇ ਤੀਜਾ ਸਥਾਨ/ਲੜਕੀਆਂ ਲਾਅਨ ਟੈਨਿਸ, ਅੰਡਰ-17, 19 ਦੋਵਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਲੜਕੀਆਂ ਨੇ ਕਰਾਟੇ, ਤਾਈਕਵਾਡੋਂ ਵਿੱਚੋਂ ਵੀ ਵੱਡੀ ਜਿੱਤ ਹਾਸਲ ਕਰਕੇ ਮੈਡਲ ਜਿੱਤੇ। ਇਸ ਦੇ ਨਾਲ ਲੜਕਿਆਂ ਦੀਆਂ ਖੇਡਾਂ ਵਿੱਚੋਂ ਰੱਸਾਕਸ਼ੀ ਮੁਕਾਬਲੇ ਅੰਡਰ-14, 17 19 ਤਿੰਨੇ ਦਰਜਿਆਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਨੈੱਟਬਾਲ ਲੜਕੇ ਅੰਡਰ –17, 19 ਨੇ ਪਹਿਲਾ ਸਥਾਨ, ਲੜਕੇ ਲਾਅਨ ਟੈਨਿਸ ਅੰਡਰ-17, ਪਹਿਲਾ, ਅੰਡਰ-14 ਨੈੱਟਬਾਲ ਦੂਜਾ, ਕਿੱਕ ਬਾਕਸਿੰਗ, ਕਰਾਟੇ, ਤਾਈਕਵਾਡੋਂ ਵਿੱਚੋਂ ਵੀ ਕਾਫੀ ਮੈਡਲ ਪ੍ਰਾਪਤ ਕੀਤੇ ਹਨ। ਸਕੂਲ ਦੀ ਸਭ ਤੋਂ ਵੱਡੀ ਜਿੱਤ ਪੂਰੇ ਕੈਂਪਸ ਵਿੱਚ ਮਨਾਈ ਗਈ। ਇਸ ਸਮੇਂ ਪ੍ਰਿੰਸੀਪਲ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀ। ਸਾਰੇ ਜਿਲੇ ਵਿੱਚੋਂ ਵੱਡੀ ਜਿੱਤ ਹਾਸਲ ਕਰਕੇ ਆਏ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇ ਕੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾਵਾਂ ਕੀਤੀ ਕਰਦਿਆਂ ਅੱਗੇ ਪੰਜਾਬ ਪੱਧਰੀ ਖੇਡਾਂ ਵਿੱਚੋਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਆਉਣ ਲਈ ਪ੍ਰੇਰਿਤ ਕੀਤਾ।