ਕੋਟਕਪੂਰਾ, 19 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਜੋ ਕਿ ਰਾਸ਼ਟਰ ਪੱਧਰ ਦੀ ਸੰਸਥਾ ਹੈ ਅਤੇ ਦੇਸ਼ ਭਰ ਦੀਆਂ ਵਿਰਾਸਤੀ ਇਮਾਰਤਾਂ ਅਤੇ ਕੁਦਰਤੀ ਸਰੋਤਾਂ ਦੀ ਰਖਵਾਲੀ ਲਈ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੀ ਹੈ, ਵਲੋਂ ਵਿਦਿਆਰਥੀਆਂ ਵਿੱਚ ਭਾਰਤ ਦੀ ਅਮੀਰ ਵਿਰਾਸਤ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਗਿਆਨ ਪਰਖ ਮੁਕਾਬਲਾ ਕਰਵਾਇਆ ਜਾਂਦਾ ਹੈ। ਇਸੇ ਲੜੀ ’ਚ ਜਿਲ੍ਹਾ ਫਰੀਦਕੋਟ ਅਧੀਨ ਜਿਲ੍ਹਾ ਕਨਵੀਨਰ ਬਲਤੇਜ ਸਿੰਘ ਬਰਾੜ ਤੇ ਜਿਲ੍ਹਾ ਕੋ-ਕਨਵੀਨਰ ਇੰਜ. ਰਾਜ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਜਿਲ੍ਹੇ ਦੇ ਅਨੇਕ ਸਕੂਲਾਂ ’ਚ ਸਕੂਲ ਪੱਧਰੀ ਗਿਆਨ ਪਰਖ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜਿਲ੍ਹਾ ਪੱਧਰ ’ਤੇ ਡੀ.ਸੀ.ਅੱਮ. ਇੰਟਰਨੈਸ਼ਨਲ ਸਕੂਲ ਕੋਟਕਪੂਰਾ ਦੀਆਂ ਦੋ ਟੀਮਾਂ ਵੱਲੋਂ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ। ਸਕੂਲ ਦੇ ਪਿ੍ਰੰਸੀਪਲ ਮਿਸਜ ਮੀਨਾਕਸ਼ੀ ਸ਼ਰਮਾ ਅਤੇ ਸਰਪ੍ਰਸਤ ਅਸ਼ੋਕ ਚਾਵਲਾ ਨੇ ਦੱਸਿਆ ਕਿ ਮਨਮੀਤ ਕੌਰ ਕਲਾਸ ਦਸਵੀਂ-ਮਨਮੀਤ ਸਿੰਘ ਕਸਾਸ ਨੌਵੀਂ ਅਧਾਰਤ ਦੋ ਮੈਂਬਰੀ ਟੀਮ ਨੇ ਜਿਲ੍ਹਾ ਫਰੀਦਕੋਟ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਨਵਨੀਤ ਕੌਰ ਅਤੇ ਗਰਿਮਾ ਕਲਾਸ ਨੋਵੀਂ ਅਧਾਰਤ ਦੋ ਮੈਂਬਰੀ ਟੀਮ ਨੇ ਜਿਲ੍ਹਾ ਫਰੀਦਕੋਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਚੇਅਰਮੈਨ ਪਵਨ ਮਿੱਤਲ ਨੇ ਦੋਨਾਂ ਟੀਮਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਦੱਸਿਆ ਕਿ ਦੋਨਾਂ ਟੀਮਾਂ ਨੂੰ ਅੱਜ ਸਕੂਲ ਪੱਧਰ ’ਤੇ ਵਿਸ਼ੇਸ਼ ਸਰਟੀਫਿਕੇਟ ਅਤੇ ਵਿੱਦਿਅਕ ਸਮੱਗਰੀ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।