ਕੋਟਕਪੂਰਾ, 9 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਧਾਰਮਿਕ ਸ਼ਰਧਾ ਭਾਵ ਅਤੇ ਉਤਸ਼ਾਹ ਨਾਲ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ। ਜਿਸ ਵਿੱਚ ਸਕੂਲ ਵਿਦਿਆਰਥੀਆਂ ਨੇ ਸ਼੍ਰੀ ਗਣੇਸ਼ ਜੀ ਦੇ ਵੱਖ-ਵੱਖ ਸਰੂਪ ਬਣਾਏ। ਇਸ ਸਰਗਰਮੀ ਵਿੱਚ ਬੱਚਿਆਂ ਨੇ ਉਤਸਾਹ ਨਾਲ ਭਾਗ ਲੈਂਦਿਆਂ ਸਟਾਫ ਸਮੇਂਤ ਸ਼੍ਰੀ ਗਣੇਸ਼ ਜੀ ਦੀ ਉਸਤਤ ਕੀਤੀ ਤੇ ਉਹਨਾਂ ਵਲੋਂ ਬਣਾਏ ਸ਼੍ਰੀ ਗਣੇਸ਼ ਜੀ ਦੀ ਸ਼ਰਧਾ ਸਹਿਤ ਆਰਤੀ ਕੀਤੀ ਗਈ। ਇਸ ਤੋਂ ਬਾਅਦ ਛੇਵੀਂ ਜਮਾਤ ਦੀ ਵਿਦਿਆਰਥਣ ਦਿਵਯਾਨਸ਼ੀ ਨੇ ਆਪਣੇ ਭਾਸਣ ਰਾਹੀਂ ਸ਼੍ਰੀ ਗਣੇਸ਼ ਜੀ ਦੇ ਜੀਵਨ ਬਾਰੇ ਚਾਨਣਾ ਪਾਈ, ਬਾਅਦ ਵਿੱਚ ਬੱਚਿਆਂ ਵਲੋਂ ਦੇਵਾਂ ਸ਼੍ਰੀ ਗਣੇਸਾ “ਤੇ ਡਾਂਸ ਕੀਤਾ। ਇਸ ਨਾਲ ਹੇ ‘‘ਪ੍ਰਭੂ ਹਮ ਬੱਚੇ ਤੇਰੇ’’ ਗਰੁੱਪ ਗੀਤ ਆਪਣੀ ਸੁਰੀਲੀ ਅਵਾਜ ਵਿਚ ਗਾ ਕੇ ਪ੍ਰਭੂ ਭਗਤੀ ਵਿਚ ਲੀਨ ਕਰ ਦਿੱਤਾ। ਇਸ ਸਮੇਂ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਮੀਨਾਕਸੀ ਸਰਮਾ ਨੇ ਕਿਹਾ ਕਿ ਗਣੇਸ਼ ਉਤਸਵ ਇਕ ਸ਼ਾਨਦਾਰ ਤਿਉਹਾਰ ਹੈ ਅਤੇ ਸ਼੍ਰੀ ਗਣੇਸ ਚਤੁਰਥੀ ਦਾ ਤਿਉਹਾਰ ਹਰ ਸਾਲ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸ਼੍ਰੀ ਗਣਸ਼ ਜੀ ਸਹਿਯੋਗ ਤੇ ਏਕਤਾ ਦੇ ਪ੍ਰਤੀਕ ਹਨ। ਮਾਂ-ਬਾਪ ਦੀ ਇੱਜਤ ਕਰਨ ਤੇ ਸਦਾ ਸੱਚ ਬੋਲਣਾ ਸਿਖਾਉਂਦੇ ਹਨ। ਇਸ ਦਿਨ ਦੀ ਸਭ ਅਧਿਆਪਕ ਸਾਹਿਬਾਨਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਬਾਅਦ ਬੱਚਿਆਂ ਨੂੰ ਐਕਟੀਵਿਟੀ ਪੀਅਰਡ ਅਨੁਸਾਰ ਸ਼੍ਰੀ ਗਣੇਸ਼ ਜੀ ਦੀ ਮੂਵੀ ਵੀ ਦਿਖਾਈ ਗਈ।