ਬਠਿੰਡਾ,07 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਮਨੁੱਖਤਾ ਦੀ ਨਿਸਵਾਰਥ ਸੇਵਾ ਨੂੰ ਸਮਰਪਿਤ ਸੰਸਥਾ ਡੇਰਾ ਸੱਚਾ ਸੌਦਾ ਸਰਸਾ ਜਿੱਥੇ ਮਨੁੱਖਤਾ ਤੇ ਆਏ ਹਰ ਔਕੜ ਸਮੇਂ ਮੋਹਰੀ ਰੋਲ ਅਦਾ ਕਰਦਾ ਹੈ ਉਥੇ ਹੀ ਸੰਸਥਾ ਨਾਲ ਜੁੜੇ ਡੇਰਾ ਪ੍ਰੇਮੀ ਲਾਚਾਰ ਬੇਜ਼ੁਬਾਨ ਪਸ਼ੂ ਪੰਛੀਆਂ ਦੇ ਇਲਾਜ਼ ਚ ਮੱਦਦ ਕਰ ਅਸਲ ਮਾਇਨੇ ਚ ਇੰਨਸਾਨ ਹੋਣ ਦਾ ਸਬੂਤ ਦੇ ਰਹੇ ਹਨ। ਅੱਜ ਦੇ ਇਸ ਸਵਾਰਥ ਭਰੇ ਯੁੱਗ ਚ ਅਕਸਰ ਜਦੋਂ ਕੋਈ ਪਾਲਤੂ ਪਸ਼ੂ ਕੰਮ ਦਾ ਨਹੀਂ ਰਹਿੰਦਾ ਤਾਂ ਲੋਕ ਡੰਡੇ ਮਾਰ ਘਰੋਂ ਕੱਢ ਦਿੰਦੇ ਹਨ ਪਰ ਅਜਿਹੇ ਪਸ਼ੂਆਂ ਦੀ ਸੇਵਾ ਕਰਨਾ ਡੇਰਾ ਪ੍ਰੇਮੀ ਆਪਣਾ ਫ਼ਰਜ਼ ਸਮਝਦੇ ਹਨ।
ਇਸੇ ਲੜੀ ਨੂੰ ਅੱਗੇ ਤਰਦਿਆਂ ਬਲਾਕ ਬਠਿੰਡਾ ਦੇ ਏਰੀਆ ਧੋਬੀਆਣਾ ਬਸਤੀ ਦੇ ਸੇਵਾਦਾਰਾਂ ਨੇ ਇੱਕ ਗਊ ਦੀ ਮੱਲਮ ਪੱਟੀ ਕਰਕੇ
ਇਨਸਾਨੀਅਤ ਤੇ ਪਹਿਰਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਧੋਬੀਆਣਾ ਬਸਤੀ ਦੇ ਪ੍ਰੇਮੀ ਸੇਵਕ ਸੋਨੂੰ! ਮਾਨ ਇੰਸਾਂ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਸਥਾਨਕ ਝੀਲਾਂ ਨਜ਼ਦੀਕ ਪੈਂਦੇ ਸੁੱਚਾ ਸਿੰਘ ਨਗਰ ਵਿਖੇ ਇੱਕ ਗਊ ਲਾਚਾਰ ਅਵਸਥਾ ਵਿੱਚ ਪਈ ਹੈ। ਜਿਸ ਤੇ ਉਹਨਾਂ ਵੱਲੋਂ ਆਪਣੇ ਸਾਥੀਆਂ ਸੇਵਾਦਾਰ ਜਸਵੰਤ ਇੰਸਾ ਮੁਕੇਸ਼ ਇੰਸਾ ਅਤੇ ਗਗਨ ਇੰਸਾਂ ਨਾਲ ਦੱਸੀ ਥਾਂ ਤੇ ਪਹੁੰਚ ਕੀਤੀ ਤਾਂ ਦੇਖਿਆ ਕਿ ਉਕਤ ਗਊ ਦੇ ਜ਼ਖਮੀ ਹੋਣ ਕਾਰਨ ਕੀੜੇ ਪਏ ਹੋਏ ਸਨ। ਪ੍ਰੇਮੀ ਸੇਵਕ ਨੇ ਅੱਗੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਸਾਥੀ ਸੇਵਾਦਾਰਾਂ ਦੀ ਮੱਦਦ ਨਾਲ ਗਊ ਦੇ ਜਖਮਾਂ ਨੂੰ ਸਾਫ਼ ਕੀਤਾ ਅਤੇ ਮੱਲ੍ਹਮ ਪੱਟੀ ਕੀਤੀ। ਇਸ ਬਾਰੇ ਬੋਲਦਿਆਂ ਸੇਵਾਦਾਰਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੌਜ਼ੂਦਾ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਹੀ ਹਨ ਜੋ ਉਹਨਾਂ ਵੱਲੋਂ ਇਹ ਕਾਰਜ਼ ਕੀਤਾ ਗਿਆ ਹੈ।ਇਸ ਮੌਕੇ ਹਾਜ਼ਰੀਨ ਲੋਕਾਂ ਵੱਲੋਂ ਡੇਰਾ ਪ੍ਰੇਮੀਆਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।
