ਈਸਪੁਰ 16 ਜਨਵਰੀ (ਅਸ਼ੋਕ ਸ਼ਰਮਾ ਪ੍ਰੀਤ ਕੋਰ ਪ੍ਰੀਤੀ/ਵਰਲਡ ਪੰਜਾਬੀ ਟਾਈਮਜ਼)
ਡੇਰਾ ਸੱਚਖੰਡ ਦੁੱਧਾਧਾਰੀ ਬ੍ਰਹਮਲੀਨ 108 ਸੰਤ ਮੰਗਲ ਦਾਸ ਜੀ ਈਸਪੁਰ ਦੇ ਸੰਚਾਲਕ ਬੀਬੀ ਪ੍ਰਕਾਸ਼ ਕੌਰ ਜੀ ਅਤੇ ਮੌਜੂਦਾ ਗੱਦੀ ਨਸ਼ੀਨ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਮਹਾਂਪੁਰਸ਼ਾਂ ਦੀ ਚਲਦੀ ਆ ਰਹੀ ਪ੍ਰੰਮਪਰਾ ਅਨੁਸਾਰ ਮਾਘੀ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਜੋੜ ਮੇਲੇ ਵਿੱਚ ਵੱਖ-ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ ਅਤੇ ਆਏ ਹੋਏ ਸੰਤਾਂ ਮਹਾਂਪੁਰਸ਼ਾਂ ਅਤੇ ਕੀਰਤਨੀ ਜੱਥਿਆਂ ਨੇ ਗੁਰੂ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕਰਕੇ ਹਜ਼ਾਰਾਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਜੋੜ ਮੇਲੇ ਵਿੱਚ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਦੇ ਅਸ਼ੀਰਵਾਦ ਸਦਕਾ ਉੱਘੇ ਸਮਾਜ ਸੇਵੀ ਮਹਿੰਦਰ ਸੂਦ ਵਿਰਕ ਵੱਲੋਂ ਯੂਥ ਬਲੱਡ ਡੋਨਰਸ ਪੰਜਾਬ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਅਨੇਕਾਂ ਨੌਜਵਾਨਾਂ ਨੇ ਬੜੇ ਉਤਸ਼ਾਹ ਅਤੇ ਸਵੈ ਇੱਛਾ ਨਾਲ ਖੂਨਦਾਨ ਕਰਕੇ ਸੰਤਾਂ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ।
ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਲਾਲ ਜੇਈ ਨੇ ਬਾਖੂਬੀ ਨਿਭਾਈ।ਇਸ ਮੌਕੇ ਸਤਵਿੰਦਰ ਵਿਰਦੀ,ਗੁਰਪ੍ਰੀਤ ਵਿਰਦੀ, ਸਰਪੰਚ ਹਰਨੇਕ ਸਿੰਘ,ਹੀਰਾਲਾਲ ਧੰਨਾ ਰਾਮ ਜੰਡਿਆਲੀ, ਨਰੰਜਣ ਦਾਸ ਜੰਡਿਆਲੀ,ਗੁਰਮੀਤ ਰਾਮ ਸਰਧਾ ਰਾਮ ਜੰਡਿਆਲੀ, ਗੀਤਕਾਰ ਸੱਤਪਾਲ ਸਾਹਲੋ,ਪਰਗਣ ਰਾਮ, ਸੁਖਦੇਵ,ਹਰਮਨ, ਕੇਵਲ ਚੰਦ, ਕੁਲਵੰਤ ਸਿੰਘ,ਪ੍ਰਸ਼ੋਤਮ ਲਾਲ, ਮਨੀ,ਸਾਬੀ,ਅਰਸ਼,ਅਤੇ ਸਮੂਹ ਸੰਗਤ ਹਾਜ਼ਰ ਸਨ।