ਬ੍ਰਹਮਲੀਨ 108 ਸੰਤ ਮੰਗਲ ਦਾਸ ਜੀ ਦੀ ਯਾਦ ਨੂੰ ਸਮਰਪਿਤ ਲਗਾਏ ਖੂਨ ਦਾਨ ਕੈਂਪ ਵਿੱਚ ਅਨੇਕਾਂ ਹੀ ਨੌਜਵਾਨਾਂ ਖ਼ੂਨਦਾਨ ਕੀਤਾ

ਈਸਪੁਰ 17 ਜਨਵਰੀ (ਅਸ਼ੋਕ ਸ਼ਰਮਾ ਸੂਦ ਵਿਰਕ/ਵਰਲਡ ਪੰਜਾਬੀ ਟਾਈਮਜ਼)
ਡੇਰਾ ਸ੍ਰੀ 108 ਸੰਤ ਬਾਬਾ ਬਸਾਉ ਦਾਸ ਜੀ ਸੱਚਖੰਡ ਦੁੱਧਾਧਾਰੀ ਅਤੇ ਸੰਤ ਬਾਬਾ ਮੰਗਲ ਦਾਸ ਜੀ ਪਿੰਡ ਈਸਪੁਰ ਵਿਖੇ ਮਿਤੀ 14 ਜਨਵਰੀ, 2026 ਦਿਨ ਬੁੱਧਵਾਰ ਨੂੰ ਸੰਤ ਬੀਬੀ ਪ੍ਰਕਾਸ਼ ਕੌਰ ਜੀ ਅਤੇ ਡੇਰਾ ਸੰਚਾਲਕ ਸ੍ਰੀ 108 ਸੰਤ ਹਰਵਿੰਦਰ ਦਾਸ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਘੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਕੀਰਤਨੀ ਅਤੇ ਰਾਗੀ ਜੱਥਿਆਂ ਤੇ ਸੰਤ-ਮਹਾਪੁਰਸ਼ਾਂ ਵੱਲੋਂ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਲਾਲ ਜੇ.ਈ. ਨੇ ਨਿਭਾਈ। ਸੰਗਤਾਂ ਨੂੰ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮਾਘੀ ਸਲਾਨਾ ਜੋੜ ਮੇਲੇ ਮੌਕੇ ਬ੍ਰਹਮਲੀਨ 108 ਸੰਤ ਮੰਗਲ ਦਾਸ ਜੀ ਦੀ ਯਾਦ ਨੂੰ ਸਮਰਪਿਤ ਲਗਾਏ ਖੂਨ ਦਾਨ ਕੈਂਪ ਵਿੱਚ ਅਨੇਕਾਂ ਹੀ ਨੌਜਵਾਨਾਂ ਨੇ ਖ਼ੂਨਦਾਨ ਕੀਤਾ।

