ਕੋਟਕਪੂਰਾ, 19 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਨੌ ਦੇ ਵੱਡੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋ ਰਹੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਦਾ ਜਥਾ ਰਵਾਨਾ ਕੀਤਾ ਗਿਆ। ਇਸ ਮੌਕੇ ਸਮੂਹ ਸੰਗਤਾਂ ਵਲੋਂ ਕੁਝ ਸਮੇਂ ਤੋਂ ਘਰਾਂ ਵਿੱਚ ਸਹਿਜ ਪਾਠ ਪ੍ਰਕਾਸ਼ ਕੀਤੇ ਹੋਏ ਸਨ, ਜਿਨ੍ਹਾਂ ਦੀ ਸਮਾਪਤੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੀਤੀ ਗਈ।ਜਥੇ ਵਿੱਚ ਪ੍ਰਧਾਨ ਸੁਖਦੀਪ ਸਿੰਘ ਰੋਛਾ, ਮਲਕੀਤ ਸਿੰਘ ਗ੍ਰੰਥੀ, ਬਾਬਾ ਪਾਲਾ ਸਿੰਘ ਮੁੱਖ ਸੇਵਾਦਾਰ, ਜਸਦੀਪ ਸਿੰਘ ਹੈੱਡ ਗ੍ਰੰਥੀ, ਹਰਮਨ ਸਿੰਘ, ਇਕਬਾਲ ਸਿੰਘ ਮੈਂਬਰ, ਇੰਦਰ ਸਿੰਘ ਠੇਕੇਦਾਰ, ਡਾ: ਸੁਖਜਿੰਦਰ ਸਿੰਘ, ਦਲਜੀਤ ਸਿੰਘ ਫੌਜੀ, ਕਾਲਾ ਸਿੰਘ, ਭਿੰਦਾ ਸਿੰਘ ਖਾਲਸਾ, ਮਾ. ਗੇਜ ਰਾਮ ਭੌਰਾ, ਜਗਜੀਤ ਸਿੰਘ ਖਾਲਸਾ, ਛਿੰਦਰ ਸਿੰਘ ਸਾਬਕਾ ਮੈਂਬਰ, ਅੰਮ੍ਰਿਤਪਾਲ ਕੌਰ ਖਾਲਸਾ, ਬਾਬਾ ਬਿਧੀ ਚੰਦ ਗੱਤਕਾ ਵੈਲਫੇਅਰ ਸਪੋਰਟਸ ਕਲੱਬ ਦੇ ਖਿਡਾਰੀ ਅਤੇ 60 ਦੇ ਕਰੀਬ ਸੰਗਤਾਂ ਵੀ ਹਾਜ਼ਰ ਸਨ।

