ਤਰਕਸ਼ੀਲ ਮੈਗਜ਼ੀਨ ਦੇ ਨਵੇਂ ਪਾਠਕ ਬਣਾਏ
ਲਹਿਰਾਗਾਗਾ 13 ਫਰਵਰੀ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ -ਬਰਨਾਲਾ ਦੇ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਤੇ ਤਰਕਸ਼ੀਲ ਆਗੂ ਗੁਰਦੀਪ ਸਿੰਘ ਨੇ ਅਜ ਲਹਿਰਾਗਾਗਾ ਇਲਾਕੇ ਦੇ ਅਗਾਂਹਵਧੂ, ਤਰਕਸ਼ੀਲ ਵਿਚਾਰਾਂ ਦੇ ਸਾਥੀਆਂ ਨਾਲ ਜੀ ਪੀ ਐਫ ਕੰਪਲੈਕਸ ਵਿਖੇ ਮੀਟਿੰਗ ਕੀਤੀ।ਉਨ੍ਹਾਂ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਲਹਿਰਾਗਾਗਾ ਦੇ ਪੰਜ ਪ੍ਰੀਖਿਆ ਕੇਂਦਰਾਂ ਹੋਈ ਛੇਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਵਿਚਾਰ ਲਏ, ਸਾਰਿਆਂ ਨੇ ਇਸ ਪ੍ਰੀਖਿਆ ਦੀ ਸ਼ਾਲਾਘਾ ਕੀਤੀ।ਇਸ ਪ੍ਰੀਖਿਆ ਵਿੱਚ ਅੱਗੇ ਤੋਂ ਵੀ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ। ਜੋਨ ਜਥੇਬੰਦਕ ਮੁਖੀ ਵੱਲੋਂ ਇਸ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਲਹਿਰਾਗਾਗਾ ਇਕਾਈ ਬਣਾਉਣ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਸਾਰਿਆਂ ਨੇ ਅਜੇ ਇਕਾਈ ਨਾ ਬਣਾਉਣ ਲਈ ਕਿਹਾ ਉਂਝ ਪੂਰਾ ਸਹਿਯੋਗ ਦੇਣ ਲਈ ਵਿਸ਼ਵਾਸ ਦਵਾਇਆ। ਹਾਜ਼ਰ ਸਾਰੇ ਸਾਥੀ ਤਰਕਸ਼ੀਲ ਮੈਗਜੀਨ ਦੇ ਪਾਠਕ ਬਣ ਗਏ ਤੇ ਹੋਰ ਪਾਠਕ ਬਣਾਉਣ ਲਈ ਭਰਵਾਂ ਹੁੰਗਾਰਾ ਭਰਿਆ। ਮਾਸਟਰ ਪਰਮਵੇਦ ਨੇ ਕਿਹਾ ਕਿ ਵਿਗਿਆਨਕ ਸੋਚ ਅਪਨਾਉਣਾ ਵਕਤ ਦੀ ਮੁਖ ਲੋੜ ਹੈ, ਸਾਰੇ ਪਾਸਿਆਂ ਤੋਂ ਸਾਨੂੰ ਅੰਧਵਿਸ਼ਵਾਸ , ਵਹਿਮਾਂ ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਬੁੱਕ ਭਰਕੇ ਪਰੋਸੇ ਜਾ ਰਹੇ । ਸਾਨੂੰ ਸਾਰਿਆਂ ਨੂੰ ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਹਿੱਤ ਯਤਨਸ਼ੀਲ ਹੋਣਾ ਚਾਹੀਦਾ ਹੈ।ਮੀਟਿੰਗ ਵਿੱਚ ਲੁਧਿਆਣਾ ਦੇ ਐਮ ਪੀ ਸੰਜੀਵ ਅਰੋੜਾ ਵੱਲੋਂ ਰਾਜ ਸਭਾ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਲਈ ਬਿਲ ਪੇਸ਼ ਕਰਨ ਦੀ ਸ਼ਲਾਘਾ ਕੀਤੀ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਉਹ ਵੀ ਅੰਧਵਿਸ਼ਵਾਸ ਰੋਕੂ ਕਾਨੂੰਨ ਨੂੰ ਅਮਲੀ ਜਾਮਾ ਪਹਿਨਾਉਣ ਤਾਂ ਜੋ ਲੋਕ ਆਰਥਿਕ, ਸਰੀਰਕ ਤੇ ਮਾਨਸਿਕ ਲੁੱਟ ਤੇ ਬਲੀ ਵਰਗੀਆਂ ਘਟਨਾਵਾਂ ਤੋਂ ਬਚ ਸਕਣ।
ਮੀਟਿੰਗ ਵਿੱਚ ਦਰਸ਼ਨ ਸਿੰਘ ਖਾਈ,ਬਿਹਾਰੀ ਮੰਡੇਰ, ਸੁਖਜਿੰਦਰ ਸਿੰਘ ਲਾਲੀ,ਮਾਸਟਰ ਜਗਨ ਨਾਥ ਬਖੋਰਾ, ਬਲਦੇਵ ਸਿੰਘ ਚੀਮਾ, ਬਲਰਾਜ ਸੰਗਤਪੁਰਾ, ਗੁਰਦੀਪ ਸਿੰਘ ਲਹਿਰਾ ਲਛਮਣ ਅਲੀਸ਼ੇਰ ਨੇ ਸ਼ਮੂਲੀਅਤ ਕੀਤੀ