ਚੇਤਨਾ ਪ੍ਰੀਖਿਆ ਵਿੱਚ ਵੱਧਦਾ ਰੁਝਾਨ ਵਿਗਿਆਨਕ ਵਿਚਾਰਾਂ ਦੇ ਪਸਾਰੇ ਲਈ ਵਧੀਆ ਸੰਕੇਤ -ਮਾਸਟਰ ਪਰਮਵੇਦ
ਕੁੜੀਆਂ ਦੀ ਹੋਈ ਬੱਲੇ ਬੱਲੇ
ਸੰਗਰੂਰ 12 ਨਵੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ ,ਉਨ੍ਹਾਂ ਨੂੰ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਮੁਕਤ ਤੇ ਜਾਗਰੂਕ ਕਰਨ ਦੇ ਮਕਸਦ ਨੂੰ ਲੈ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਹਰ ਸਾਲ ਮਿਡਲ,ਸੈਕੰਡਰੀ ਤੇ ਅਪਰ ਸੈਕੰਡਰੀ ਦੇ ਵਿਦਿਆਰਥੀਆ ਦੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਜਾਂਦੀ ਹੈ। ਐਤਕੀ ਸੱਤਵੀਂ ਚੇਤਨਾ ਪਰਖ਼ ਪ੍ਰੀਖਿਆ ਮਹਾਨ ਕ੍ਰਾਂਤੀਕਾਰੀ ਬੀਬੀ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਕਰਵਾਈ ਗਈ । ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ,ਸੀਤਾ ਰਾਮ, ਪ੍ਰਗਟ ਸਿੰਘ ਬਾਲੀਆਂ,ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਲਹਿਰਾ, ਜਸਦੇਵ ਸਿੰਘ, ਪਰਮਿੰਦਰ ਸਿੰਘ, ਕਰਤਾਰ ਸਿੰਘ ,ਪ੍ਰਲਾਦ ਸਿੰਘ ,ਹੇਮਰਾਜ,ਪਰਮਜੀਤ ਕੌਰ, ਦੇਵਿੰਦਰ ਕੌਰ ਤੇ ਇਕਬਾਲ ਕੌਰ ਆਧਾਰਿਤ ਤਰਕਸ਼ੀਲ ਟੀਮ ਨੇ ਇਕਾਈ ਪੱਧਰੀ ਨਤੀਜਾ ਘੋਸ਼ਿਤ ਕਰਦਿਆਂ ਦੱਸਿਆ ਕਿ ਸੂਬੇ ਵੱਲੋਂ ਹਰੇਕ ਜਮਾਤ ਦੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਪਹਿਲੇ ਤਿੰਨ ਵਿਦਿਆਰਥੀਆਂ ਆਧਾਰਿਤ ਸੂਬਾ ਪੱਧਰੀ ਮੈਰਿਟ ਬਣਾਈ ਗਈ ਹੈ , ਉਸ ਤੋਂ ਅਗਲੇ ਹਰੇਕ ਜਮਾਤ ਦੇ ਦੋ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀ ਜ਼ੋਨ ਪੱਧਰੀ ਮੈਰਿਟ ਸੂਚੀ ਵਿੱਚ ਹਨ ਹਨ ਤੇ ਉਸ ਤੋਂ ਬਾਅਦ ਪ੍ਰੀਖਿਆ ਵਿੱਚ ਸ਼ਮੂਲੀਅਤ ਦੇ ਆਧਾਰ ਤੇ ਇਕਾਈ ਪੱਧਰੀ ਮੈਰਿਟ ਸੂਚੀ ਬਣਾਈ ਗਈ ਹੈ ।ਇਕਾਈ ਪੱਧਰ ਤੇ ਪਹਿਲੇ ਤਿੰਨ ਸਥਾਨਾਂ ਤੇ ਰਹੇ ਵਿਦਿਆਰਥੀਆਂ ਬਾਰੇ ਦੱਸਿਆ ਕਿ ਛੇਵੀਂ ਜਮਾਤ ਵਿੱਚੋਂ ਬਚਪਨ ਇੰਗਲਿਸ਼ ਸਕੂਲ ਸੰਗਰੂਰ ਦੀ ਪਰਨੀਤੀ ਤਿਵਾੜੀ ਨੇ ਪਹਿਲਾ, ਦੇਵਰਾਜ ਡੀਏਵੀ ਸਕੂਲ ਲਹਿਰਗਾਗਾ ਦੇ ਰਮਨ ਮਿਤਲ ਨੇ ਦੂਜਾ ਤੇ ਸੀਬਾ ਇੰਟਰਨੈਸ਼ਨਲ ਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੇ ਅਵੀਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਸੱਤਵੀਂ ਜਮਾਤ ਵਿੱਚੋਂ ਬਚਪਨ ਸਕੂਲ ਸੰਗਰੂਰ ਦੇ ਖੁਸ਼ਲ ਸਹਿਗਲ ਤੇ ਸੀਬਾ ਸਕੂਲ ਲਹਿਰਾਗਾਗਾ ਦੀ ਸਹਿਜਨੂਰ ਕੌਰ ਨੇ ਪਹਿਲਾ,ਸੀਬਾ ਸਕੂਲ ਲਹਿਰਾਗਾਗਾ ਦੀ ਸਿਮਰੀ ਕੌਰ ਨੇ ਦੂਜਾ ਤੇ ਸੀਬਾ ਸਕੂਲ ਦੀ ਹੀ ਹਰਨੂਰਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ,ਅੱਠਵੀਂ ਜਮਾਤ ਵਿੱਚ ਸਸਸਸ ਥਲੇਸ ਦੀ ਪ੍ਰਭਜੋਤ ਕੌਰ ਤੇ ਸੀਬਾ ਸਕੂਲ ਦੀ ਨਿਸ਼ਠਾ ਨੇ ਪਹਿਲਾ ਸਥਾਨ, ਸੀਬਾ ਸਕੂਲ ਦੀ ਹਰਜੋਤ ਕੌਰ ਨੇ ਦੂਜਾ ਤੇ ਦੇਵਰਾਜ ਡੀਏਵੀ ਸਕੂਲ ਲਹਿਰਗਾਗਾ ਦੇ ਅਭੀ ਗੋਇਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਨੌਵੀਂ ਜਮਾਤ ਵਿੱਚ ਸੀਬਾ ਸਕੂਲ ਲਹਿਰਾਗਾਗਾ ਦੇ ਰਣਜੋਧ ਸਿੰਘ ਨੇ ਪਹਿਲਾ ,ਬਚਪਨ ਇੰਗਲਿਸ਼ ਸਕੂਲ ਸੰਗਰੂਰ ਦੀ ਅਨਵੀ ਨੇ ਦੂਜਾ ਤੇ ਸੀਬਾ ਸਕੂਲ ਲਹਿਰਾਗਾਗਾ ਦੇ ਪੁਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ,ਦਸਵੀਂ ਜਮਾਤ ਵਿੱਚ ਬਚਪਨ ਸਕੂਲ ਦੀ ਜਪਲੀਨ ਕੌਰ ਨੇ ਪਹਿਲਾ,ਬਚਪਨ ਸਕੂਲ ਦੇ ਹੀ ਭਵਜੀਤ ਸਿੰਘ ਨੇ ਦੂਜਾ ਤੇ ਦੇਵਰਾਜ ਡੀਏਵੀ ਸਕੂਲ ਲਹਿਰਗਾਗਾ ਦੀ ਮਨਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ , ਗਿਆਰਵੀਂ ਜਮਾਤ ਵਿੱਚ ਸਸਸਸ ਮਹਿਲਾਂ ਦਾ ਦੀਪਕਪਾਲ ਸਿੰਘ ਤੇ ਮਹਿਲਾਂ ਸਕੂਲ ਦੀ ਹੀ ਕਮਲਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ,ਬਾਰਵੀਂ ਜਮਾਤ ਵਿੱਚ ਸਸਸਸ ਮਹਿਲਾਂ ਦੀ ਹਰਪ੍ਰੀਤ ਕੌਰ ਨੇ ਪਹਿਲਾ ਤੇ ਮਹਿਲਾਂ ਸਕੂਲ ਦੀ ਪ੍ਰਭਜੋਤ ਕੌਰ ਤੇ ਸਸਸਸ ਬਡਰੁੱਖਾਂ ਦੀ ਸਾਰੀਕਾ ਅਰੋੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਆਗੂਆਂ ਦੱਸਿਆ ਕਿ ਸਥਾਨਕ ਇਕਾਈ ਦੇ 35 ਸਕੂਲਾਂ ਦੇ 534 ਮਿਡਲ ਤੇ 487 ਸੈਕੰਡਰੀ ਕੁੱਲ 1021 ਵਿਦਿਆਰਥੀਆਂ ਨੇ 12 ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦਿੱਤੀ ਸੀ । ਉਨ੍ਹਾਂ ਅੱਗੇ ਕਿਹਾ ਕਿ ਸੰਗਰੂਰ ਇਕਾਈ ਪੱਧਰੀ ਮੈਰਿਟ ਵਿੱਚ ਹਰੇਕ ਜਮਾਤ ਵਿੱਚੋਂ ਘੱਟੋ ਘੱਟ ਪਹਿਲੇ ਪੰਜ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਮਾਗਮ ਵਿੱਚ ਵਿਗਿਆਨਕ ਵਿਚਾਰਾਂ ਵਾਲੀਆਂ ਕਿਤਾਬਾਂ ,ਯਾਦਗਾਰੀ ਚਿੰਨ੍ਹ ਤੇ ਸਨਮਾਨ ਪੱਤਰ ਦੇ ਕੇ ਤੇ ਸਹਿਯੋਗੀ ,ਹਮਦਰਦ ਅਧਿਆਪਕਾਂ, ਸਕੂਲ ਮੁਖੀਆਂ ਤੇ ਪਤਵੰਤਿਆਂ ਨੂੰ ਵੀ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ। ਪ੍ਰੀਖਿਆ ਵਿੱਚ 35% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵੀ ਸਨਮਾਨ ਪੱਤਰ ਦਿੱਤੇ ਜਾਣਗੇ।

