ਬਰਨਾਲਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬੁਲਾਰੇ ਦੋ ਮਾਸਿਕ ਤਰਕਸ਼ੀਲ ਮੈਗਜ਼ੀਨ ਤੋਂ ਅਗਲੇ ਅੰਕ ਤੋਂ ਲੇਖ ਮੁਕਾਬਲਾ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਮੁਕਾਬਲੇ ਲਈ ਲਿਖਣ ਵਾਸਤੇ ਵਿਸ਼ਾ ਕਿਸੇ ਰਵਾਇਤੀ ਵਿਸ਼ੇ ਦੀ ਬਜਾਏ, ਕੋਈ ਵਿਚਾਰ ਜਾਂ ਕਵਿਤਾ ਦੀ ਸਤਰ ਜਾਂ ਸ਼ੇਅਰ ਹੋਇਆ ਕਰੇਗਾ। ਤਰਕਸ਼ੀਲ ਮੈਗਜ਼ੀਨ ਦੇ ਐਡੀਟਰ ਰਾਜਪਾਲ ਸਿੰਘ ਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਦੱਸਿਆ ਕਿ ਲੇਖ ਦੀ ਲੰਬਾਈ 1000 ਕੁ ਸ਼ਬਦ ਦੇ ਆਸ ਪਾਸ ਹੋਣੀ ਚਾਹੀਦੀ ਹੈ।ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 1000/- ਰੁਪਏ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 700/- ਰੁਪਏ ਇਨਾਮ ਵਜੋਂ ਦਿੱਤੇ ਜਾਇਆ ਕਰਨਗੇ।ਇਸ ਲੇਖ ਮੁਕਾਬਲਾ ਲਈ ਸਮੂਹ ਨੌਜਵਾਨਾਂ, ਕਾਲਜ ਵਿਦਿਆਰਥੀਆਂ ਅਤੇ ਨਵੇਂ ਉਭਰ ਰਹੇ ਲੇਖਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਸਤੰਬਰ ਮਹੀਨੇ ਆਉਣ ਵਾਲੇ ਮੈਗਜ਼ੀਨ ਦੇ ਵਿਸ਼ੇ ਬਾਰੇ ਉਨ੍ਹਾਂ ਦੱਸਿਆ ਕਿ 9 ਸਤੰਬਰ ਨੂੰ ਮਹਾਨ ਇਨਕਲਾਬੀ ਕਵੀ ਪਾਸ਼ ਦਾ ਜਨਮ ਦਿਨ ਹੈ ,ਇਸ ਲਈ ਉਨ੍ਹਾਂ ਨੂੰ ਯਾਦ ਕਰਦਿਆਂ ਇਸ ਵਾਰ ਲੇਖ ਮੁਕਾਬਲੇ ਦਾ ਵਿਸ਼ਾ ਉਨ੍ਹਾਂ ਦੀ ਬਹੁਤ ਪ੍ਰਸਿੱਧ ਕਵਿਤਾ ਦੀਆਂ ਇਹ ਸਤਰਾਂ ਤੇ ਆਧਾਰਿਤ ਹੈ:
ਸਭ ਤੋਂ ਖਤਰਨਾਕ ਹੁੰਦਾ ਹੈ,
ਸਾਡੇ ਸੁਪਨਿਆਂ ਦਾ ਮਰ ਜਾਣਾ।
ਇਸ ਵਿਸ਼ੇੇ ਉਪਰ ਰਚਨਾ 10 ਅਗਸਤ ਤੱਕ ਈਮੇਲ ਜਾਂ ਵਟਸਐਪ ਰਾਹੀਂ ਪਹੁੰਚ ਜਾਣੀ ਚਾਹੀਦੀ ਹੈ।Email –editortarksheel @gmail.com
WhatsApp number -9501883486
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349