
ਸੰਗਰੂਰ 7 ਜਨਵਰੀ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਮੁਖੀ ਸੁਰਿੰਦਰ ਪਾਲ ਉਪਲੀ ਦੀ ਜੀਵਨ ਸਾਥਣ ਵਨੀਤਾ ਬਾਂਸਲ ਐਸ ਐਲ ਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਭਾਵਾਲ ਦੀ ਸੇਵਾ ਮੁਕਤੀ ਮੌਕੇ ਪਹਿਲਾਂ ਸਕੂਲ਼ ਵਿਖੇ ਸਕੂਲ਼ ਸਟਾਫ਼ ਤੇ ਫਿਰ ਸਪੈਂਗਲ ਸਟੋਨ ਪੈਲਸ ਵਿੱਚ ਵੱਖ ਵੱਖ ਜਨਤਕ, ਜਮਹੂਰੀ ਜਥੇਬੰਦੀਆਂ ਅਤੇ ਤਰਕਸ਼ੀਲ ਆਗੂਆਂ ਨੇ ਸਨਮਾਨਿਤ ਕੀਤਾ। ਸਕੂਲ ਸਟਾਫ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਵਨੀਤਾ ਬਾਂਸਲ ਨੇ ਆਪਣੀ 39 ਸਾਲ ਦੀ ਸੇਵਾ ਦੁਰਾਨ ਆਪਣੇ ਵਿਗਿਆਨ ਦੇ ਗਿਆਨ ਤੇ ਕਲਾ ਕੋਸ਼ਲ ਰਾਹੀਂ ਵਿਦਿਆਰਥੀਆਂ ਅੰਦਰ ਰਚਨਾਤਮਿਕ,ਵਿਗਿਆਨਕ ਸੋਚ ਅਤੇ ਵਾਤਾਵਰਨੀ ਜਾਗਰੂਕਤਾ ਪੈਦਾ ਕੀਤੀ। ਉਨ੍ਹਾਂ ਕਿਹਾ ਉਹ ਸਕੂਲ ਸਟਾਫ ਨਾਲ ਅਤੀ ਸਹਿਯੋਗੀ, ਨਿੱਘੇ ਮਿੱਤਰ ਤੇ ਵਿਦਿਆਰਥੀਆਂ ਨਾਲ ਹਮਦਰਦ ਦੇ ਤੌਰ ਵਿਚਰੇ। ਜਨਤਕ ਸਨਮਾਨ ਸਮਾਗਮ ਵਿੱਚ ਸੁਰਿੰਦਰ ਪਾਲ ਉਪਲੀ ਦੇ ਨੇੜਲੇ ਦੋਸਤ,ਲੇਖਕ ਤੇ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਡਾਇਰੈਕਟਰ ਕੇਸਰਾ ਰਾਮ ਨੇ ਵਨੀਤਾ ਬਾਂਸਲ ਦੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਵਿੱਤ ਸਕੱਤਰ ਤੇ ਤਰਕਸ਼ੀਲ ਮੈਂਬਰ ਮਨਧੀਰ ਸਿੰਘ, ਤਰਕਸ਼ੀਲ ਆਗੂ ਜੂਝਾਰ ਲੌਂਗੋਵਾਲ, ਸੀਤਾ ਰਾਮ ਬਾਲਦ ਕਲਾਂ, ਗੁਰਦੀਪ ਸਿੰਘ ਲਹਿਰਾ ਗੁਰਜੰਟ ਸਿੰਘ,ਪਰਮਜੀਤ ਕੌਰ ਤੇ ਡੀ ਟੀ ਐਫ਼ ਦੇ ਆਗੂ ਅਤੇ ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਆਦਿ ਨੇ ਜਿੱਥੇ ਪਰਿਵਾਰ ਦੇ ਇਸ ਖੁਸ਼ੀ ਦੇ ਮੌਕੇ ਵਧਾਈ ਦਿੱਤੀ ਉੱਥੇ ਉਨ੍ਹਾਂ ਵੱਲੋਂ ਨਿਗਰ ਸਮਾਜ ਦੀ ਸਥਾਪਨਾ ਲਈ ਕੀਤੇ ਕਾਰਜ਼ ਦੀ ਸ਼ਲਾਘਾ ਕੀਤੀ । ਆਗੂਆਂ ਜਿੱਥੇ ਤਰਕਸ਼ੀਲ ਲਹਿਰ ਵਿੱਚ ਪਰੀਵਾਰ ਦੇ ਯੋਗਦਾਨ ਨੂੰ ਸਲਾਹਿਆ ਉੱਥੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸਵਰਨਜੀਤ ਸਿੰਘ ਨੇ ਮੌਜੂਦਾ ਦੌਰ ਵਿੱਚ ਸਖ਼ਤ ਚਣੌਤੀਆਂ ਦੇ ਦੌਰ ਵਿੱਚ ਸੁਰਿੰਦਰਪਾਲ ਉੱਪਲੀ ਅਤੇ ਵਨੀਤਾ ਬਾਂਸਲ ਵੱਲੋਂ ਪਾਏ ਯੋਗਦਾਨ ਨੂੰ ਸਮੁੱਚੀ ਮਨੁੱਖਤਾ ਲਈ ਇੱਕ ਘਾਲਣਾ ਦੇ ਰੂਪ ਦੱਸਿਆ। ਆਗੂਆਂ ਕਿਹਾ ਕਿ ਬੇਹੱਦ ਹਲੀਮੀ ਵਿੱਚ ਪ੍ਰੋਏ,ਆਪਣੀ ਇਮਾਨਦਾਰੀ ਅਤੇ ਸੱਚੀ ਸੁੱਚੀ ਕਿਰਤ ਦੀ ਕਮਾਈ ਵਿਚੋਂ ਹਮੇਸ਼ਾਂ ਹੀ ਵਿਗਿਆਨਿਕ, ਤਰਕਸ਼ੀਲ ਵਿਚਾਰਧਾਰਾ, ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਪ੍ਰਚਾਰ ਅਤੇ ਪ੍ਰਸਾਰ ਤੋਂ ਇਲਾਵਾ ਲੋਕ ਪੱਖੀ ਕਾਰਜਾਂ ਲਈ ਹਮੇਸ਼ਾ ਮਦਦ ਕਰਨਾ ਓਹਨਾਂ ਦੇ ਸੁਭਾਅ ਵਿੱਚ ਸ਼ਾਮਿਲ ਹੋਣਾ, ਉਨ੍ਹਾਂ ਨੂੰ ਸਮਾਜ ਵਿੱਚ ਲੋਕ ਪੱਖੀ ਥਾਂ ਵਿੱਚ ਸ਼ਾਮਿਲ ਕਰਦਾ ਹੈ।ਇਸ ਮੌਕੇ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ, ਕਾਰਕੁਨ੍ਹਾਂ, ਡਾਕਟਰ ਕੇ ਜੀ ਸਿੰਗਲਾ, ਡਾਕਟਰ ਭਗਵਾਨ ਸਿੰਘ, ਉਭਾਵਾਲ ਪ੍ਰਿੰਸੀਪਲ ਬਲਜੀਤ ਕੌਰ , ਉਭਾਵਾਲ ਸਕੂਲ ਸਟਾਫ ਤੇ ਕਾਫੀ ਗਿਣਤੀ ਵਿੱਚ ਸਕੂਲ ਦੇ ਵਿਦਿਆਥੀਆਂ ਦੇ ਮਾਪੇ ਹਾਜ਼ਿਰ ਸਨ। ਵਨੀਤਾ ਬਾਂਸਲ ਤੇ ਸੁਰਿੰਦਰ ਪਾਲ ਵੱਲੋਂ ਸਨਮਾਨ ਕਰਨ ਤੇ ਸਕੂਲ਼ ਸਟਾਫ਼ ਤੇ ਜਥੇਬੰਦੀਆਂ ਦਾ ਦਿਲੀ ਧੰਨਵਾਦ ਕੀਤਾ ਗਿਆ।

