ਕੋਟਕਪੂਰਾ, 1 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਾਜ ਪਬਲਿਕ ਸਕੂਲ, ਜੰਡ ਸਾਹਿਬ ਵਿਖੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਆਏ ਮੈਡਮ ਗੁਨਗੀਤ ਕੌਰ (ਸਹਾਇਕ ਪ੍ਰੋਫੈਸਰ) ਅਤੇ ਦਿਨੇਸ਼ ਕੁਮਾਰ (ਅਫਸਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਨੇ ਲੀਡਰਸ਼ਿਪ ਐਂਡ ਅਕਾਦਮਿਕ ਉਚ ਯੋਗਤਾ ’ਤੇ ਸੈਮੀਨਾਰ ਲਾਇਆ ਗਿਆ। ਪ੍ਰੋਫੈਸਰ ਸਾਹਿਬਾਨ ਨੇ ਇਸ ਸੈਮੀਨਾਰ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਇੱਕ ਅਧਿਆਪਕ ਆਪਣੀ ਕਲਾਸ ਵਿੱਚ ਬਿਹਤਰ ਤਰੀਕਿਆਂ ਨੂੰ ਅਪਣਾ ਕੇ ਬੱਚਿਆਂ ਨੂੰ ਯੋਗ ਅਗਵਾਈ ਅਤੇ ਚੰਗੀ ਸਿੱਖਿਆ ਦੇਣ ਵਿੱਚ ਸਹਾਇਕ ਹੋਵੇ। ਇਸ ਸੈਮੀਨਾਰ ਨੂੰ ਅਧਿਆਪਕਾਂ ਨੇ ਬੜੇ ਚੰਗੇ ਢੰਗ ਨਾਲ ਸੁਣਿਆ। ਅੰਤ ਵਿੱਚ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਨੇ ਆਏ ਹੋਏ ਪ੍ਰੋਫੈਸਰਾਂ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਇਸ ਤਰ੍ਹਾਂ ਦੇ ਸੈਮੀਨਾਰ ਸਕੂਲ ਵਿੱਚ ਲਗਾਤਾਰ ਆਯੋਜਿਤ ਕਰਨ ਦੀ ਸਹਿਮਤੀ ਪ੍ਰਗਟਾਈ। ਸੈਮੀਨਾਰ ਲਾਉਣ ਆਏ ਪ੍ਰੋਫੈਸਰ ਸਾਹਿਬਾਨ ਨੂੰ ਸਨਮਾਨਿਤ ਕਰਨ ਉਪਰੰਤ ਧੰਨਵਾਦ ਕੀਤਾ ਗਿਆ। ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਚੇਅਰਪਰਸਨ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਦੀਪ ਕੌਰ ਸੰਧੂ, ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਨੇ ਅਤੇ ਸਮੂਹ ਸਟਾਫ ਹਾਜ਼ਰ ਸੀ।