ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਦਿਖਾਉਣ ਦਿਲਚਸਪੀ : ਡਾ. ਢਿੱਲੋਂ
ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਫਰੀਦਕੋਟ ਵੱਲੋਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ ਦਾ ਉਦਘਾਟਨ ਸਥਾਨਕ ਡਾ ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਵਿਖੇ ਕੀਤਾ ਗਿਆ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਉਦਘਾਟਨ ਕਰਨ ਲਈ ਪੁੱਜੇ ਡਾ. ਮਨਜੀਤ ਸਿੰਘ ਢਿੱਲੋਂ ਚੇਅਰਮੈਨ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ਼ ਕੋਟਕਪੂਰਾ ਨੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਐਸੋਸੀਏਸ਼ਨ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉੱਘੇ ਸਮਾਜਸੇਵੀ ਬਲਜੀਤ ਸਿੰਘ ਖੀਵਾ, ਅਜਾਦਵਿੰਦਰ ਜੋਸ਼ੀ, ਹਰਮਨਦੀਪ ਸਿੰਘ, ਅੰਕੁਸ਼ ਅਸ਼ੋਕਾ, ਪ੍ਰਭਜਿੰਦਰ ਸਿੰਘ, ਮਨਵੀਰ ਸਿੰਘ ਰੰਗਾ, ਗੇਜ ਰਾਮ ਭੋਰਾ, ਸੁਖਵੀਰ ਕੌਰ ਚਾਨੀ ਆਦਿ ਸਮੇਤ ਇਲਾਕੇ ਦੀਆਂ ਹੋਰ ਵੀ ਉੱਘੀਆਂ ਸ਼ਖਸ਼ੀਅਤਾਂ ਹਾਜਰ ਸਨ। ਐਸੋਸੀਏਸ਼ਨ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਪਹਿਲੇ ਦਿਨ ਦੇ ਮੁਕਾਬਲਿਆਂ ਦੌਰਾਨ ਅੰਡਰ-15 ਲੜਕੀਆਂ ਵਿੱਚ ਅਗਨਜੋਤ ਕੌਰ ਨੇ ਖੁਸ਼ਪਿੰਦਰ ਕੌਰ ਨੂੰ 3-2 ਦੇ ਫਰਕ ਨਾਲ, ਅਵਨੀਤ ਕੌਰ ਨੇ ਨਵਪ੍ਰੀਤ ਕੌਰ ਨੂੰ 3-1, ਅੰਡਰ-17 ਵਿੱਚ ਅਗਰੀਆ ਨੇ ਗਗਨਦੀਪ ਕੌਰ ਸੀਨੀਅਰ ਨੂੰ 2-1, ਗਗਨਦੀਪ ਕੌਰ ਨੇ ਮਨਵੀਰ ਕੌਰ ਨੂੰ 2-1 ਗੁਰਪ੍ਰੀਤ ਕੌਰ ਨੇ ਰਾਜਵੀਰ ਕੌਰ ਨੂੰ 2-0 ਅਤੇ ਅਗਮਜੋਤ ਕੌਰ ਨੇ ਮਨੀ ਕੌਰ ਨੂੰ 2-0, ਅੰਡਰ-19 ਵਿੱਚ ਗੁਰਪ੍ਰੀਤ ਕੌਰ ਨੇ ਨਵਪ੍ਰੀਤ ਕੌਰ ਨੂੰ 2-1, ਅਗਮਜੋਤ ਕੌਰ ਨੇ ਮਨੀ ਕੌਰ ਨੂੰ 2-0, ਮਨਵੀਰ ਕੌਰ ਨੇ ਗਗਨਦੀਪ ਕੌਰ ਸੀਨੀਅਰ ਨੂੰ 2-1 ਗਗਨਦੀਪ ਕੌਰ ਨੇ ਅਗਰੀਆ 2-1 ਦੇ ਫਰਕ ਨਾਲ ਹਰਾਇਆ, ਅੰਡਰ-15 ਲੜਕਿਆਂ ਦੇ ਮੁਕਾਬਲਿਆਂ ਵਿੱਚ ਕਰਨ ਕੁਮਾਰ ਨੇ ਹੀਰਾ ਸਿੰਘ ਨੂੰ 2-0, ਅਰਸ਼ਵੀਰ ਸਿੰਘ ਨੇ ਆਨੰਦ ਕੁਮਾਰ ਨੂੰ 2-0 ਰਾਜਵੀਰ ਸਿੰਘ ਨੇ ਪ੍ਰਭਜੋਤ ਨੂੰ 2-0, ਆਸ਼ੂ ਨੇ ਵਰਿੰਦਰ ਸਿੰਘ ਨੂੰ 2-1, ਗੁਰਪ੍ਰੀਤ ਸਿੰਘ ਨੇ ਜਸਨੂਰ ਸਿੰਘ ਨੂੰ 2-1, ਅੰਡਰ-17 ਵਿੱਚ ਆਨੰਦ ਕੁਮਾਰ ਨੇ ਹਿੰਮਤ ਨੂੰ 2-1, ਮਨਿੰਦਰ ਸਿੰਘ ਨੇ ਅਯਾਨ ਨੂੰ 2-0, ਵਿਸ਼ਾਲ ਸਿੰਘ ਨੇ ਕਰਨ ਕੁਮਾਰ ਨੂੰ 2-0, ਅੰਡਰ-11 ਵਿੱਚ ਅਰਮਾਨਦੀਪ ਸਿੰਘ ਨੇ ਜਗਤ ਪ੍ਰਤਾਪ ਸਿੰਘ ਨੂੰ 2-0 ਅਤੇ ਦਿਪਾਂਸ਼ੂ ਕੁਮਾਰ ਨੇ ਆਰਵ ਜੋਸ਼ੀ ਨੂੰ 2-1 ਦੇ ਫਰਕ ਨਾਲ ਹਰਾਇਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਪ੍ਰਭਦੇਵ ਸਿੰਘ ਬਰਾੜ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ ਨੇ ਦੱਸਿਆ ਕਿ ਫਾਈਨਲ ਮੁਕਾਬਲਿਆਂ ਦੇ ਜੇਤੂ ਲੜਕੇ-ਲੜਕੀਆਂ ਨੂੰ 7 ਅਕਤੂਬਰ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 3:00 ਵਜੇ ਬਤੌਰ ਮੁੱਖ ਮਹਿਮਾਨ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਇੰਜੀ. ਸੁਖਜੀਤ ਸਿੰਘ ਢਿੱਲਵਾਂ ਵੱਲੋਂ ਸਨਮਾਨਤ ਕੀਤਾ ਜਾਵੇਗਾ।