ਚੰਡੀਗੜ੍ਹ, 2 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਯਾਦ ਨੂੰ ਸਮਰਪਿਤ ਸਮਾਗਮ ਪੰਜਾਬ ਕਲਾ ਭਵਨ ਸੈਕਟਰ-16 ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਉਨ੍ਹਾਂ ਦੇ ਕੰਮ ‘ਤੇ ਚਰਚਾ ਦੇ ਨਾਲ-ਨਾਲ ਉਨ੍ਹਾਂ ਨੂੰ ਸਮਰਪਿਤ ਗੀਤ ‘ਤੁਰ ਗਿਆ ਯਾਰ ਸੁਰਿੰਦਰ ਛਿੰਦਾ’ ਦਾ ਪੋਸਟਰ ਬਾਬੂ ਸਿੰਘ ਮਾਨ ਵੱਲੋਂ ਪੇਸ਼ ਕੀਤਾ
ਗਿਆ।
ਗੀਤ ਨੂੰ ਹਰਦੀਪ ਨੇ ਗਾਇਆ ਹੈ, ਬੋਲ ਹਰਪ੍ਰੀਤ ਸਿੰਘ ਸੇਖੋਂ ਨੇ ਲਿਖੇ ਹਨ, ਸੰਗੀਤ ਤੇਜਵੰਤ ਕਿੱਟੂ ਨੇ ਦਿੱਤਾ ਹੈ ਅਤੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। ਗਾਇਕ ਹਰਦੀਪ ਅਤੇ ਬੌਬੀ ਬਾਜਵਾ ਨੇ ਦੱਸਿਆ ਕਿ ਸੁਰਿੰਦਰ ਛਿੰਦਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਅਤੇ ਸ਼੍ਰੋਮਣੀ ਗਾਇਕ ਐਵਾਰਡ, ਪੰਜਾਬ ਗੌਰਵ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਸੁਰਿੰਦਰ ਛਿੰਦਾ ਨੂੰ ਯਾਦ ਕਰਦਿਆਂ ਬਾਬੂ ਸਿੰਘ ਮਾਨ ਅਤੇ ਹਰਪ੍ਰੀਤ ਸੇਖੋਂ ਨੇ ਕਿਹਾ ਕਿ
ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਕਿ ਛਿੰਦਾ ਜੀ ਸਾਡੇ ਵਿਚਕਾਰ ਨਹੀਂ ਰਹੇ ਪਰ ਪੰਜਾਬੀ ਫ਼ਿਲਮਾਂ ਅਤੇ ਸੰਗੀਤ ਉਦਯੋਗ ਮਹਾਨ ਕਲਾਕਾਰ ਨੂੰ ਭੁੱਲ ਵੀ ਨਹੀਂ ਸਕਦੇ। ਇਹ ਗੀਤ ਸਾਡੇ ਸਾਰਿਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਹੈ।