ਹਰਿਆਣੇ 8 ਦਸੰਬਰ(ਵਰਲਡ ਪੰਜਾਬੀ ਟਾਈਮਜ਼)
ਤਸਵੀਰ ‘ਚ ਮੂੰਹ ਢਕੀ ਖੜ੍ਹੀ ਇਸ ਔਰਤ ਦਾ ਨਾਂਅ ਪੂਨਮ ਹੈ ਅਤੇ ਇਹ ਹਰਿਆਣੇ ਦੇ ਸੋਨੀਪਤ ਦੇ ਪਿੰਡ ਭਵਰ ਦੀ ਰਹਿਣ ਵਾਲੀ ਹੈ,,, ਪੂਨਮ ਆਪਣੀ ਕਿਸੇ ਰਿਸ਼ਤੇਦਾਰੀ ‘ਚ ਵਿਆਹ ‘ਤੇ ਗਈ,,, ਓਥੇ ਉਸਨੇ ਰਿਸ਼ਤੇਦਾਰੀ ‘ਚ ਭਤੀਜੀ ਲੱਗਦੀ ਛੇ ਸਾਲ ਦੀ ਕੁੜੀ ਵਿਧੀ ਨੂੰ ਇਸ ਕਰਕੇ ਟੱਬ ‘ਚ ਡੁਬੋ ਕੇ ਮਾਰ ਦਿੱਤਾ ਕਿਉਂਕਿ ਪੂਨਮ ਨੂੰ ਡਰ ਸੀ ਕਿ ਵਿਧੀ ਵੱਡੀ ਹੋ ਕੇ ਕਿਤੇ ਓਹਦੇ ਨਾਲੋਂ ਸੋਹਣੀ ਨਾ ਬਣ ਜਾਵੇ,,, ਪੁਲਿਸ ਨੇ ਖੁਲਾਸੇ ਕੀਤੇ ਤਾਂ ਉਹ ਹੋਰ ਵੀ ਡਰਾਉਣੇ ਸਨ,,, 2023 ‘ਚ ਇਸਨੇ ਆਪਣੀ ਇੱਕ ਹੋਰ 9 ਸਾਲ ਦੀ ਭਤੀਜੀ ਨੂੰ ਇਸੇ ਵਜ੍ਹਾ ਕਰਕੇ ਡੁਬੋ ਕੇ ਮਾਰ ਦਿੱਤਾ ਸੀ ਅਤੇ ਕਿਸੇ ਨੂੰ ਓਹਦੇ ‘ਤੇ ਸ਼ੱਕ ਨਾ ਹੋਵੇ ਤਾਂ ਉਸਨੇ ਆਪਣੇ ਪੁੱਤਰ ਨੂੰ ਵੀ ਨਾਲ ਡੁਬੋ ਕੇ ਮਾਰ ਦਿੱਤਾ ਕਿ ਘਟਨਾ ਹਾਦਸਾ ਲੱਗੇ,,,ਕਿਸੇ ਨੂੰ ਵੀ ਓਹਦੇ ‘ਤੇ ਸ਼ੱਕ ਨਾ ਹੋਇਆ,,,2025 ‘ਚ ਵੀ ਇਸਨੇ ਇੱਕ ਹੋਰ 6 ਸਾਲਾ ਕੁੜੀ ਇਸੇ ਵਜ੍ਹਾ ਕਰਕੇ ਅਤੇ ਇਸੇ ਤਰੀਕੇ ਨਾਲ ਮਾਰ ਦਿੱਤੀ ਸੀ ਪਰ ਕਿਸੇ ਨੂੰ ਇਹਦੇ ‘ਤੇ ਸ਼ੱਕ ਨਾ ਹੋਇਆ,,,ਕੁੜੀਆਂ ਦੇ ਸੁਹੱਪਣ ਤੋਂ ਈਰਖਾ ਕਰਨ ਦੀ ਪ੍ਰਵਿਰਤੀ ਨੇ ਉਸਨੂੰ ਮਾਸੂਮ ਬੱਚਿਆ ਦਾ ‘ਸਾਈਕੋ ਕਿਲਰ’ ਬਣਾ ਦਿੱਤਾ,,, ਵਿਧੀ ਦੇ ਕਤਲ ਤੋਂ ਬਾਅਦ ਇਸ ਨੂੰ ਸ਼ੱਕ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਤਾਂ ਆਹ ਖੁਲਾਸੇ ਹੋ ਸਕੇ,,,
