ਕੋਟਕਪੂਰਾ, 9 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਦੇਰ ਰਾਤ ਆਏ ਤੇਜ਼ ਝੱਖੜ ਨੇ ਵੱਖ-ਵੱਖ ਥਾਵਾਂ ‘ਤੇ ਕਾਫੀ ਨੁਕਸਾਨ ਪਹੁੰਚਾਇਆ ਹੈ। ਇਸੇ ਤਰ੍ਹਾਂ ਹੀ ਤੇਜ਼ ਝੱਖੜ ਕਾਰਨ ਸਾਦਿਕ ਰੋਡ ਫਰੀਦਕੋਟ ਵਿਖੇ ਸਥਿੱਤ ਵੋਹਰਾ ਸੋਲਵੈਕਸ ਪ੍ਰਾਈਵੇਟ ਲਿਮਟਿਡ ਦੇ ਬੁਆਇਲਰ ਦੀ ਚਿਮਨੀ ਵੀ ਨੁਕਸਾਨੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੋਹਰਾ ਸੋਲਵੈਕਸ ਪ੍ਰਾਈਵੇਟ ਲਿਮ: ਕੰਪਨੀ ਦੇ ਪਲਾਂਟ ਮੈਨੇਜਰ ਸੁਦਰਸ਼ਨ ਸ਼ਰਮਾ ਨੇ ਦੱਸਿਆ ਕਿ ਲੰਘੀ 5 ਅਕਤੂਬਰ ਨੂੰ ਦੇਰ ਰਾਤ ਆਏ ਤੇਜ਼ ਮੀਂਹ ਤੇ ਝੱਖੜ ਕਾਰਨ ਬੁਆਇਲਰ ਦੀ ਚਿਮਨੀ ਨੁਕਸਾਨੀ ਗਈ ਜੋ ਕਿ ਡਿੱਗਣ ਕਿਨਾਰੇ ਹੈ। ਉਹਨਾ ਦੱਸਿਆ ਕਿ ਇਸ ਝੱਖੜ ਕਾਰਨ ਉਹਨਾਂ ਦਾ ਕਰੀਬ ਡੇਢ ਲੱਖ ਦਾ ਨੁਕਸਾਨ ਹੋਇਆ ਹੈ। ਇਸ ਮੋਕੇ ਵਪਾਰ ਮੰਡਲ ਅਤੇ ਸ਼ੈੱਲਰ ਐਸੋਸੀਏਸ਼ਨ ਦੇ ਆਗੂਆਂ ਨੇ ਮੰਗ ਕੀਤੀ ਕਿ ਇਸ ਝੱਖੜ ਵਿਚ ਵਪਾਰੀਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਫੋਟੋ ਕੈਪਸ਼ਨ :- ਤੇਜ਼ ਝੱਖੜ ਨਾਲ ਵੋਹਰਾ ਸੋਲਵੈਕਸ ਪ੍ਰਾਈਵੇਟ ਲਿਮਟਿਡ ਦੇ ਬੁਆਇਲਰ ਦੀ ਨੁਕਸਾਨੀ ਚਿਮਨੀ ਦੀ ਤਸਵੀਰ।