ਐਚ.ਕੇ.ਐਸ. ਸਕੂਲ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ
ਸਕੂਲ ’ਚ ਰੰਗਾਰੰਗ ਪੋ੍ਰਗਰਾਮ ਦੌਰਾਨ ਗਿੱਧੇ-ਭੰਗੜੇ ਦੀ ਪੇਸ਼ਕਾਰੀ ਬਾਕਮਾਲ
ਕੋਟਕਪੂਰਾ, 7 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਐਚ.ਕੇ.ਐੱਸ. ਸਕੂਲ ਵਿੱਚ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਵਿਲੱਖਣ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਚੇਅਰਮੈਨ ਜਸਕਰਨ ਸਿੰਘ, ਵਾਈਸ ਚੇਅਰਮੈਨ ਅਮਨਦੀਪ ਸਿੰਘ, ਡਾਇਰੈਕਟਰ ੁਹਾਰ ਦੀ ਸ਼ੁਰੂਆਤ ਇੱਕ ਗੀਤ ਦੇ ਬੋਲ ਤੋਂ ਕੀਤੀ। ‘ਤੇਰਾ ਹੋਵੇ ਸੁਰਗਾਂ ਵਿਚ ਵਾਸਾ-ਤੀਆਂ ਵੇ ਲਵਾਉਣ ਵਾਲਿਆਂ’। ਇਸ ਮੌਕੇ ਬੱਚਿਆਂ ਨੇ ਗਰੁੱਪ ਡਾਂਸ, ਗਿੱਧਾ, ਭੰਗੜਾ, ਸੋਲੋ ਡਾਂਸ ਕਰਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਵਿਦਿਆਰਥਣਾਂ ਲਈ ਸਾਉਣ ਮਹੀਨੇ ਦੇ ਖਾਸ ਪਕਵਾਨ ਖੀਰ ਪੂੜੇ ਬਣਵਾ ਕੇ ਖਵਾਏ ਗਏ। ਬੱਚਿਆਂ ਨੇ ਇਸ ਮੌਕੇ ਦਾ ਖੂਬ ਆਨੰਦ ਮਾਣਿਆ। ਸਕੂਲ ਦੇ ਸਟਾਫ ਮੈਂਬਰਾਂ ਵੱਲੋਂ ਸਾਉਣ ਮਹੀਨੇ ਤੇ ਤੀਆਂ ਦੇ ਤਿਉਹਾਰ ਨਾਲ ਸਬੰਧਤ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਗਏ। ਸਭ ਨੇ ਨੱਚ ਕੇ ਤੇ ਖੁਸ਼ੀ ਮਨਾ ਕੇ ਇਸ ਤਿਉਹਾਰ ਦਾ ਅਨੰਦ ਮਾਣਿਆ। ਸਟੇਜ ਸੰਭਾਲਣ ਦੀ ਭੂਮਿਕਾ ਸ਼੍ਰੀਮਤੀ ਰਜਨੀ ਅਰੋੜਾ ਅਤੇ ਸਪਨਾ ਮੈਡਮ ਨੇ ਕੀਤੀ। ਆਪਣੇ ਸੰਬੋਧਨ ਦੌਰਾਨ ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਹਰ ਤਿਉਹਾਰ ਸਾਡੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਲੈ ਕੇ ਆਉਂਦਾ ਹੈ, ਸਾਨੂੰ ਸਾਰਿਆਂ ਨੂੰ ਖੁਸ਼ੀ-ਖੁਸ਼ੀ ਅਤੇ ਚਾਵਾਂ ਨਾਲ ਤਿਉਹਾਰ ਮਨਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਅਮੀਰ ਸੱਭਿਆਚਾਰ ਦਾ ਮਾਲਕ ਹੈ, ਸਾਨੂੰ ਹਮੇਸ਼ਾਂ ਸੱਭਿਆਚਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਸਕੂਲ ਹਮੇਸ਼ਾਂ ਅਜਿਹੇ ਸੱਭਿਆਚਾਰਕ ਸਮਾਗਮ ਕਰਵਾਉਂਦਾ ਰਹਿੰਦਾ ਹੈ, ਤਾਂ ਜੋ ਵਿਦਿਆਰਥੀ ਆਧੁਨਿਕ ਸਿੱਖਿਆ ਦੇ ਨਾਲ-ਨਾਲ ਆਪਣੀਆਂ ਪ੍ਰੰਪਰਾਵਾਂ ਨੂੰ ਵੀ ਜਾਣ ਸਕਣ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।