ਰੋਪੜ, 15 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਵਾਤਾਵਰਣ ਸਿੱਖਿਆ ਪ੍ਰੋਗਰਾਮ 2024-25 ਅਧੀਨ, ਵਾਤਾਵਰਣ ਸਬੰਧੀ ਜਾਗਰੂਕਤਾ ਦੇ ਖੇਤਰ ਵਿਚ ਰਾਸ਼ਟਰ ਪੱਧਰ ‘ਤੇ ਨੈਸ਼ਨਲ ਅਵਾਰਡ ਪ੍ਰਾਪਤ ਕਰਨ ਵਾਲ਼ੇ ਸਕੂਲਾਂ ਦੇ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈਂ.ਸਿ.) ਰੋਪੜ ਵੱਲੋਂ ਉਚੇਚੇ ਤੌਰ ‘ਤੇ ਸਨਮਾਨ ਕੀਤੇ ਗਏ। ਇਸੇ ਦੇ ਤਹਿਤ ਸ.ਸ.ਸ.ਸ. (ਕੰਨਿਆ), ਰੋਪੜ ਨੂੰ 10,000 ਰੁਪਏ ਨਗਦ ਇਨਾਮੀ ਰਾਸ਼ੀ ਨਾਲ਼ ਸਨਮਾਨਿਤ ਕੀਤਾ ਗਿਆ। ਪਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਇਹ ਸਨਮਾਨ ਉਹਨਾਂ ਨੂੰ ਸਾਲ 2024-25 ਦੌਰਾਨ ਵਾਤਾਵਰਣ ਸੰਭਾਲ਼ ਹਿੱਤ ਜਾਗਰੂਕਤਾ ਲਈ ਕੀਤੇ ਉਪਰਾਲਿਆਂ/ਗਤੀਵਿਧੀਆਂ ਨੂੰ ਮੁੱਖ ਰੱਖਦਿਆਂ ਦਿੱਤਾ ਗਿਆ। ਜਿਨ੍ਹਾਂ ਦੀ ਅਗਵਾਈ ਜਵਤਿੰਦਰ ਕੌਰ ਲੈਕਚਰਾਰ ਬਾਇਓਲੋਜੀ ਕਰ ਰਹੇ ਹਨ। ਜਿਕਰਯੋਗ ਹੈ ਕਿ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਦਾ ਵਿੱਦਿਆ, ਖੇਡਾਂ ਅਤੇ ਹੋਰ ਕਲਾਤਮਿਕ ਆਦਿ ਮੁਕਾਬਲਿਆਂ ਵਿੱਚ ਹਮੇਸ਼ਾ ਹੀ ਸ਼ਾਨਦਾਰ ਪ੍ਰਦਰਸ਼ਨ ਰਹਿੰਦਾ ਹੈ।
