ਫਰੀਦਕੋਟ 4 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਨੇੜਲੇ ਪਿੰਡ ਦੀ Ñਲੋੜਵੰਦ ਲੜਕੀ ਦੀ ਸ਼ਾਦੀ ਵਿੱਚ ਸਮਾਜਸੇਵੀ ਦਰਸ਼ਨ ਲਾਲ ਚੁੱਘ ਨੇ ਆਪਣੀ ਸ਼ਾਦੀ ਦੀ ਵਰੇਗੰਡ ਮਨਾਉਂਦਿਆ 5 ਬਿਸਤਰੇ ਦੇ ਕੇ ਵਿਆਹ ਵਿੱਚ ਮਾਪਿਆ ਦੀ ਮੱਦਦ ਕੀਤੀ । ਪ੍ਰਾਪਤ ਜਾਣਕਾਰੀ ਅਨੁਸਾਰ ਨਜਦੀਕੀ ਪਿੰਡ ਵਿੱਚ 3 ਅਕਤੂਬਰ ਨੂੰ ਲੋੜਵੰਦ ਲੜਕੀ ਦੀ ਸ਼ਾਦੀ ਸੀ । ਲੜਕੀ ਦਾ ਬਾਪ ਲੰਮੇ ਸਮੇਂ ਤੋਂ ਸ਼ੂਗਰ ਦਾ ਮਰੀਜ ਹੈ । ਘਰ ਦਾ ਗੁਜਾਰਾ ਮੁਸ਼ਕਿਲ ਨਾਲ ਹੁੰਦਾ ਹੈ ਘਰ ਵੀ ਨਹੀਂ ਹੈ। ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ । ਲੜਕੀ ਦੇ ਵਿਆਹ ਵਿੱਚ ਮਾਪਿਆ ਨੇ ਮੱਦਦ ਕੀ ਗੁਹਾਰ ਲਗਾਈ ਸੀ। ਪ੍ਰਵਾਰ ਦੀ ਜਰੂਰਤ ਨੂੰ ਦੇਖਦਿਆ ਅਤੇ ਧੀ ਧਿਆਣੀ ਦੀ ਸ਼ਾਦੀ ਵਿੱਚ ਮੱਦਦ ਕਰਨ ਲਈ ਕਈ ਦਾਨੀ ਸੱਜਣ ਦਾਨ ਕੀਤਾ । ਸਮਾਜ ਸੇਵੀ ਦਰਸ਼ਨ ਲਾਲ ਚੁੱਘ ਨੇ ਪੰਜ ਰਜਾਈਆ ਪੰਜ ਗੈਦੇਲੇ, ਪੰਜ ਸਿਰਹਾਣੇ, ਪੰਜ ਸਿੰਗਲ ਚਾਦਰਾਂ, ਪੰਜ ਡਬਲ ਚਾਦਰਾਂ ਰੂੰ ਪਾਕੇ ਤੇਲੀ ਤੋਂ ਤਿਆਰ ਕਰਵਾਕੇ ਮਾਪਿਆ ਨੂੰ ਸੌਂਪੀਆ । ਲੋੜਵੰਦ ਪ੍ਰਵਾਰ ਦੀ ਆਰਥਿਕ ਮਜਬੂਰੀ ਤੇ ਧੀ ਧਿਆਣੀ ਦੀ ਮੁੱਢ ਕਦੀਮੋ ਚੱਲੀ ਆ ਰਹੀ ਸਹਾਇਤਾ ਦੀ ਰੀਤ ਨੂੰ ਮੁੱਖ ਰੱਖਦਿਆ ਦਰਸ਼ਨ ਲਾਲ ਚੁੱਘ ਨੇ ਸਹਾਇਤਾ ਕਰਕੇ ਧੀ ਦੇ ਵਿਆਹ ਵਿੱਚ ਸਹਾਇਤਾ ਕੀਤੀ । ਇਹ ਸ਼ਾਦੀ ਵਿੱਚ ਸੰਗਤਪੁਰਾ ਦੇ ਬਲਰਾਜ ਸਿੰਘ ਹਲਵਾਈ ਨੇ ਮੁਫਤ ਸੇਵਾ ਕਰਕੇ ਬਰਾਤ ਪਿੰਡ ਵਾਸੀ ਤੇ ਰਿਸ਼ਤੇਦਾਰਾਂ ਲਈ ਰੋਟੀ ਪਾਣੀ ਤਿਆਰ ਕਰਕੇ ਪੁੰਨ ਕਮਾਇਆ । ਦਰਸ਼ਨ ਲਾਲ ਚੁੱਘ ਨੇ ਕਿਹਾ ਕਿ ਸਾਨੂੰ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ । ਅੱਤ ਦੀ ਮਹਿੰਗਾਈ ਵਿੱਚ ਕਿਸੇ ਲੋੜਵੰਦ ਦੀ ਧੀ ਦੀ ਸ਼ਾਦੀ ਵਿੱਚ ਸਹਾਇਤਾ ਕਰਨਾ ਹੀ ਅਸਲ ਪੁੰਨ ਦਾ ਕੰਮ ਹੈ । ਇਸ ਸ਼ਾਦੀ ਵਿੱਚ ਪ੍ਰਵਾਰ ਦੀ ਮੰਗ ਤੇ ਲੋੜ ਅਨੁਸਾਰ ਮਿਠਾਈ ਸਮਾਨ ਕੱਪੜੇ ਹਲਵਾਈ ਆਦਿ ਸਮਾਨ ਸ਼ਾਦੀ ਤੋਂ ਦੋ ਦਿਨ ਪਹਿਲਾ ਉਹਨਾਂ ਦੇ ਘਰ ਪਹੁੰਚਾ ਦਿੱਤੀ ਸੀ । ਉਕਤ ਲੜਕੀ ਦੇ ਪ੍ਰਵਾਰਾਂ ਨੇ ਇਸ ਪਰਉਪਕਾਰੀ ਕੰਮ ਲਈ ਦਰਸ਼ਨ ਲਾਲ ਚੁੱਘ ਦਾ ਕੋਟਿਨ ਕੋਟਿ ਧੰਨਵਾਦ ਕੀਤਾ । ਇੱਥੇ ਦੱਸਣਯੋਗ ਹੈ ਕਿ ਦਰਸ਼ਨ ਲਾਲ ਚੁੱਘ ਫਰੀਦਕੋਟ ਦੀ ਹਰ ਸੰਸਥਾ, ਹਰ ਕਲੱਬ ਅਤੇ ਮੰਦਰਾਂ ਦੀਆਂ ਕਮੇਟੀਆ ਦੇ ਮੌਢੀ ਮੈਂਬਰ ਹਨ ਅਤੇ ਲਗਾਤਾਰ ਲੋੜਵੰਦਾਂ ਦੀ ਨਿਰਸਵਾਰਥ ਸਹਾਇਤਾ ਕਰਦੇ ਰਹਿੰਦੇ ਹਨ । ਲਾਇਨਜ ਕਲੱਬ, ਸੀਨੀਅਰ ਸਿਟੀਜਨ ਕਲੱਬ, ਰੈੱਡ ਕਰਾਸ ਸੀਨੀਅਰ ਸਿਟੀਜਨ ਕਲੱਬ, ਦੁਸਹਿਰਾ ਕਮੇਟੀ, ਗਉਸ਼ਾਲਾ ਕਮੇਟੀ, ਰੋਜ ਇਨਕਲੇਵ ਮੰਦਰ ਕਮੇਟੀ, ਰੋਜ ਇਨਕਲੇਵ ਵਿਕਾਸ ਕਮੇਟੀ, ਅਰੋੜ ਬੰਸ ਸਭਾ ਆਦਿ ਸ਼ਹਿਰ ਦਾ ਕੋਈ ਕਲੱਬ ਸੰਸਥਾ ਨਹੀਂ ਜਿਹਨਾਂ ਵਿੱਚ ਦਰਸ਼ਨ ਲਾਲ ਚੁੱਘ ਮੋਹਰੀ ਭੁਮਿਕਾ ਨਿਭਾਕੇ ਸਮਾਜ ਸੇਵੀਆ ਗਤੀਵਿਧੀਆ ਰਾਹੀ ਲੋੜਵੰਦਾਂ ਦੀ ਮੱਦਦ ਕਰਦੇ ਰਹਿੰਦੇ ਹਨ ।