ਸੁਨਾਮ 15 ਅਗਸਤ (ਵਰਲਡ ਪੰਜਾਬੀ ਟਾਈਮਜ਼)
ਅਨੁਸੂਚਿਤ ਤੇ ਪਛੜੀਆਂ ਸ਼੍ਰੇਣੀਆਂ ਦੇ ਮੁਲਾਜ਼ਮ ਅਤੇ ਸਮਾਜਿਕ ਜਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਮਿਤੀ 16 ਅਗਸਤ ਨੂੰ ਸਵੇਰੇ 10 ਵਜੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਸੁਨਾਮ ਵਿਖੇ ਵਿਸ਼ਾਲ ਰੋਸ ਧਰਨਾ ਉਲੀਕਿਆ ਗਿਆ। ਜਿਸ ਵਿੱਚ ਜਬਰ ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ, ਅੰਬੇਡਕਰ ਮਜ਼ਦੂਰ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਨੀਲੋਵਾਲ, ਡਾਕਟਰ ਅੰਬੇਡਕਰ ਸਭਾ ਪੰਜਾਬ ਦੇ ਪ੍ਰਧਾਨ ਹਰਜਸ ਸਿੰਘ ਖਡਿਆਲ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਪਾਲ ,ਕੋ ਕਨਵੀਨਰ ਹਰਵਿੰਦਰ ਸਿੰਘ ਮੰਡੇਰ ਤੋਂ ਇਲਾਵਾ ਬਲਵਿੰਦਰ ਸਿੰਘ ਜਿਲੇਦਾਰ ,ਜੱਗਾ ਸਿੰਘ, ਹਰਵਿੰਦਰ ਸਿੰਘ ਭੱਠਲ ,ਬਲਦੇਵ ਸਿੰਘ ਧੁੱਗਾ ਬਲਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਪੈਰਵਾਈ ਕਰਨ ਤੋਂ ਮੁਨਕਰ ਹੋ ਗਈ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਤੇ ਇਹ ਸਰਕਾਰ ਖਰੀ ਨਹੀਂ ਉੱਤਰ ਰਹੀ। ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਮੁਲਾਜ਼ਮਾਂ ਅਤੇ ਆਮ ਲੋਕਾਂ ਪ੍ਰਤੀ ਇਸ ਸਰਕਾਰ ਦਾ ਰਵੱਈਆ ਅਤਿ ਨਿੰਦਣ ਯੋਗ ਹੈ। ਸਰਕਾਰ ਦੇ ਇਨਾਂ ਜਮਾਤਾਂ ਪ੍ਰਤੀ ਬੇਰੁਖੀ ਵਾਲੇ ਰਵਈਏ ਦੇ ਵਿਰੋਧ ਵਜੋਂ 16 ਅਗਸਤ ਨੂੰ ਸਵੇਰੇ 10 ਵਜੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਸੁਨਾਮ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ।
ਜਿਸ ਵਿੱਚ 10 ਅਕਤੂਬਰ 2014 ਦੇ ਗੈਰ ਸੰਵਿਧਾਨਿਕ ਪੱਤਰ ਦੇ ਅਧਾਰ ਤੇ ਸਾਰੇ ਵਿਭਾਗਾਂ ਦੇ 36 ਹਜਾਰ ਸੀਨੀਅਰ ਅਧਿਕਾਰੀਆਂ ਕਰਮਚਾਰੀਆਂ ਦੀ ਰਿਵਰਟ ਕੀਤੀਆਂ ਸੀਨੀਆਰਤਾ ਸੂਚੀਆਂ ਪਿਛਲੀ ਮਿਤੀ ਤੋਂ ਬਹਾਲ ਕਰਵਾਉਣ, ਛੱਡੇ ਗਏ ਪੀਈਐਸ ਅਧਿਕਾਰੀ, ਲੈਕਚਰਾਰਾਂ, ਹੈਡ ਮਾਸਟਰਾਂ ,ਸੀਐਚਟੀ ਅਤੇ ਹੋਰ ਕਰਮਚਾਰੀਆਂ ਨੂੰ ਪਿਛਲੀਆਂ ਮਿਤੀਆਂ ਤੋਂ ਪ੍ਰਮੋਟ ਕਰਨਾ, ਸਾਰੇ ਵਿਭਾਗਾਂ ਦੇ ਕਾਡਰ ਲਈ ਤਰੱਕੀ ਕੋਟਾ ਲਾਗੂ ਕਰਵਾਉਣਾ, ਸਲਾਨਾ ਬਜਟ ਵਿੱਚ ਆਬਾਦੀ ਅਨੁਸਾਰ ਹਰ ਪੱਧਰ ਤੇ ਭਰਤੀਆਂ ਤੇ ਤਰੱਕੀਆਂ ਵਿੱਚ ਐਸਸੀ ਵਰਗ ਲਈ 40% ਬੀਸੀ ਵਰਗ ਲਈ 27% ਰਾਖਵਾਂ ਕਾਰਨ ਕਰਵਾਉਣਾ, ਠੇਕਾ ਆਧਾਰਿਤ ਅਤੇ ਆਊਟਸੋਰਸ, ਈਜੀਐਸ, ਕੰਪਿਊਟਰ ਫੈਕਲਿਟੀ, ਨਰੇਗਾ ਡੇਲੀ ਬੇਸਿਸ, ਮਿਡ ਡੇ ਮੀਲ, ਆਸ਼ਾ ਵਰਕਰਜ ਲਈ 2.59 ਦੇ ਪੂਰੇ ਗੁਣਾਕ ਦੇ ਅਧਾਰ ਤੇ ਪੈਨਸ਼ਨ ਫਿਕਸ ਕਰਵਾਉਣਾ, ਅਤੇ ਦਸ ਹਜਾਰ ਰੁਪਏ ਪ੍ਰਤੀ ਮਹੀਨਾ ਮੈਡੀਕਲ ਭੱਤਾ ਕਰਵਾਉਣਾ, ਪੁਰਾਣੀ ਪੈਨਸ਼ਨ ਬਹਾਲੀ ਦਾ ਲਾਭ ਠੇਕੇ ਅਤੇ ਅਡਹਾਕ ਤੇ ਕੰਮ ਕਰਨ ਦੇ ਸਮੇਂ ਤੋਂ ਜਾਰੀ ਕਰਵਾਉਣਾ ,ਪੁਰਾਣੀ ਪੈਨਸ਼ਨ ਬਹਾਲੀ 1972 ਦੇ ਨਿਯਮਾਂ ਅਨੁਸਾਰ ਕਰਵਾਉਣੀ, ਬੋਰਡ ਤੇ ਕਾਰਪੋਰੇਸ਼ਨ ਦੇ ਕਰਮਚਾਰੀਆਂ ਤੇ ਵੀ ਲਾਗੂ ਕਰਵਾਉਣੀ ,ਵਾਹੀਯੋਗ ਸਰਕਾਰੀ ਪੰਚਾਇਤੀ ਜਮੀਨ ਦਾ 1/3 ਹਿੱਸਾ ਕਾਨੂੰਨ ਅਨੁਸਾਰ ਅਨੁਸੂਚਿਤ ਜਾਤੀਆਂ ਦੇ ਸਮਾਜ ਦੇ ਯੋਗ ਮੈਂਬਰਾਂ ਨੂੰ ਦਿਵਾਉਣਾ ਅਤੇ ਫਰਜੀ ਬੋਲੀਆਂ ਰੱਦ ਕਰਵਾਉਣੀਆਂ, ਦੋਸ਼ੀ ਅਫਸਰਾਂ ਖਿਲਾਫ ਸਖਤ ਕਾਰਵਾਈ ਕਰਵਾਉਣੀ, ਲੈਂਡ ਸੀਲਿੰਗ ਐਕਟ ਤਹਿਤ ਸਰਪਲਸ ਜਮੀਨਾਂ ਅਨੁਸੂਚਿਤ ਜਾਤੀਆਂ ਵਿੱਚ ਵੰਡੀਆਂ ਜਾਣੀਆਂ ਅਤੇ ਜਮੀਨੀ ਕਾਣੀ ਵੰਡ ਖਤਮ ਕਰਵਾਉਣੀ ,ਚੋਣਾਂ ਦੌਰਾਨ ਪੰਜ ਪੰਜ ਮਰਲਿਆਂ ਦੇ ਪਲਾਂਟ ਦੇਣ ਦਾ ਵਾਅਦਾ ਪੂਰਾ ਕਰਵਾਉਣਾ, ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਅਧੀਨ ਲੱਖਾਂ ਹੀ ਡਰੋਪ ਆਊਟ ਹੋਏ ਐਸਸੀ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ਵਾਲੀਆਂ ਸੰਸਥਾਵਾਂ ਤੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣੀ ਅਤੇ ਵਜੀਫੇ ਲਈ ਆਮਦਨ ਅੱਧ 8 ਲੱਖ ਮਿਥਣਾ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ 3500 ਰੁਪਏ ਮਾਰਚ 2022 ਤੋਂ ਲਾਗੂ ਕਰਵਾਉਣਾ, ਚੋਣ ਵਾਅਦੇ ਅਨੁਸਾਰ ਮਹਿਲਾਵਾਂ ਨੂੰ 2000 ਮਹੀਨਾ ਸਹਾਇਤਾ ਦਿਵਾਉਣੀ, ਬੈਕਲਾਗ ਪੂਰਾ ਕਰਨ ਲਈ ਵਿਸ਼ੇਸ਼ ਭਰਤੀ ਮੁਹਿੰਮ ਚਲਾਉਣਾ, ਬੈਕਲਾਗ ਅਧੀਨ ਭਰਤੀਆਂ ਤੋਂ ਤਰੱਕੀਆਂ ਦਾ ਲਾਭ ਪਿਛਲੀ ਮਿਤੀ ਤੋਂ ਲਾਗੂ ਕਰਵਾਉਣਾ, ਆਊਟਸੋਰਸ ਰਾਹੀਂ ਭਰਤੀ ਅਤੇ ਠੇਕਾ ਸਿਸਟਮ ਬੰਦ ਕਰਕੇ ਹਰ ਵਰਗ ਵਿੱਚ ਰੈਗੂਲਰ ਭਰਤੀ ਕਰਵਾਉਣੀ, ਸਮਾਜ ਅਤੇ ਸ਼ੋਸ਼ਣ ਵਿਰੁੱਧ ਸਖਤ ਕਾਨੂੰਨ ਬਣਾ ਕੇ ਸ਼ਕਤੀ ਨਾਲ ਲਾਗੂ ਕਰਵਾਉਣੇ, ਬੇਸਹਾਰਿਆਂ ਨੂੰ ਪੱਕੇ ਅਤੇ ਮੁਫਤ ਘਰ ਬਣਾ ਕੇ ਦੇਣੇ, ਜਨਤਕ ਘੋਲਾਂ ਦੌਰਾਨ ਆਗੂਆਂ ਵਿਰੁੱਧ ਜਾਤੀ ਦੁਸ਼ਮਣੀ ਅਤੇ ਨਿੱਜੀ ਕਿੜਾਂ ਕੱਢਣ ਕਾਰਨ ਦਰਜ ਗਲਤ ਪਰਚੇ ਰੱਦ ਕਰਕੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣੀ, ਸੰਸਾਰ ਦੇ ਸਭ ਤੋਂ ਵੱਧ ਗਿਆਨਵਾਨ ਡਾਕਟਰ ਭੀਮ ਰਾਓ ਅੰਬੇਡਕਰ ਦੇ ਆਦਮ ਕੱਦ ਬੁੱਤ ਬਲਾਕ ਪੱਧਰ ਤੇ ਜਨਤਕ ਸਥਾਨ ਤੇ ਲਵਾਉਣੇ, 2002 ਤੋਂ ਸਮੂਹ ਵਿਭਾਗਾਂ ਵਿੱਚ ਕਰੀਬ 40 ਹਜਾਰ ਫਰੀਜ ਕੀਤੀਆਂ ਪੋਸਟਾਂ ਨੂੰ ਬਹਾਲ ਕਰਕੇ ਭਰਤੀ ਮੁਹਿੰਮ ਸ਼ੁਰੂ ਕਰਵਾਉਣੀ, ਮਨਰੇਗਾ ਮਜ਼ਦੂਰਾਂ ਨੂੰ ਘੱਟੋ ਘੱਟ 700ਰੁਪਏ ਦਿਹਾੜੀ ਤੇ 365 ਦਿਨ ਕੰਮ ਦੀ ਗਰੰਟੀ ਦੇਣੀ, ਮਜ਼ਦੂਰਾਂ ਦੇ ਸਰਕਾਰੀ ਸਹਿਕਾਰੀ ਤੇ 3 ਲੱਖ ਦੇ ਕਰਜ਼ੇ ਬਿਨਾਂ ਸ਼ਰਤ ਮਾਫ ਕਰਵਾਉਣੇ ,ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਡਾਕਟਰ ਅੰਬੇਡਕਰ ਰਿਸਰਚ ਸੈਂਟਰ ਖੋਲਣੇ, ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਨੰਗਲਾਂ ਦੀ ਸਰਪੰਚੀ ਚੋਣ ਜਿੱਤਣ ਅਤੇ ਉਨਾਂ ਦਾ ਜਾਲਸਾਜੀ ਵਿੱਚ ਸਾਥ ਦੇਣ ਵਾਲਿਆਂ ਤੇ ਸਖਤ ਕਾਰਵਾਈ ਕਰਵਾਉਣੀ ਅਤੇ ਜਾਲੀ ਜਾਤੀ ਸਰਟੀਫਿਕੇਟ 15 ਦਿਨਾਂ ਦੀ ਕਾਰਵਾਈ ਦੌਰਾਨ ਰੱਦ ਕਰਵਾਉਣੇ ਤੇ ਜਾਣ ਬੁੱਝ ਕੇ ਦੇਰੀ ਕਰਨ ਅਤੇ ਲੁਕਾਉਣ ਵਾਲੇ ਅਫਸਰਾਂ ਤੇ ਸਖਤ ਕਾਰਵਾਈ ਕਰਵਾਉਣੀ, ਪੰਜਾਬ ਵਿੱਚ ਨਰੇਗਾ ਸਕੀਮ ਨੂੰ ਮੁੜ ਬਹਾਲ ਕਰਵਾਉਣ ਲਈ ਸਰਕਾਰ ਤੇ ਦਬਾਅ ਬਣਾਉਣ ਵਾਸਤੇ ਇਸ ਰੋਸ ਧਰਨੇ ਵਿੱਚ ਸਰਕਾਰ ਖਿਲਾਫ ਪੂਰਨ ਦਬਾਅ ਬਣਾਇਆ ਜਾਵੇਗਾ ਜਿਸ ਵਿੱਚ ਦਲਿਤਾਂ, ਪਛੜਿਆਂ ਅਤੇ ਮਜਲੂਮਾਂ ਦੇ ਹਿੱਤਾਂ ਦੀ ਖਾਤਰ ਪਹਿਰਾ ਦੇਣ ਵਾਲੇ ਸਮਾਜਿਕ ਧਾਰਮਿਕ ਲੋਕ ਵਿਸ਼ੇਸ਼ ਤੌਰ ਤੇ ਪੁੱਜਣਗੇ।