ਲੁਧਿਆਣਾ 12 ਅਗਸਤ (ਵਰਲਡ ਪੰਜਾਬੀ ਟਾਈਮਜ਼)
ਸਮਾਜਿਕ ਗੁੰਝਲਦਾਰ ਕੁਰੀਤੀਆ ਭਰੀ ਵਿਵਸਥਾ ਦੀ ਬਣਤਰ ਨੂੰ ਮੁਢੋ ਰੱਦ ਕਰਨ ਲਈ ਦਮਦਾਰ ਵਿਲੱਖਣ ਕਲਮ ਚਲਾ ਕੇ ਰਜਵਾੜਾਸ਼ਾਹੀ ਅਤੇ ਜਗੀਰਦਾਰ ਵਾਲੀ ਜਾਤੀਵਾਦ ਸੋਚ ਦੇ ਵਿਰੋਧੀ , ਬੇਧੜਕ ਕ੍ਰਾਂਤੀਕਾਰੀ ਸਤਿਕਾਰਯੋਗ ਮਰਹੂਮ ਉਸਤਾਦ ਲੋਕ ਕਵੀ ਲਾਲ ਸਿੰਘ ਦਿੱਲ ਜੀ ਅੱਜ ਦੇ ਦਿਨ ਸੰਨ ੨੦੦੭ ਨੂੰ ਵਫਾਤ ਪਾ ਗਏ ਸਨ । ਉਹ ਸੰਨ ੧੯੬੦ ਦੇ ਵਿੱਚ ਮੈਟ੍ਰਿਕ ਪੱਧਰ ਦੀ ਉਚੇਰੀ ਵਿੱਦਿਆ ਦੀ ਪੜਾਈ ਕਰ ਗਏ ਸਨ । ਉਹਨਾ ਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਕਰਕੇ ਉਸ ਸਮੇ ਚੰਗੀ ਵਿਦਿਆ ਪੜਾ ਕੇ ਸਕੂਲਦਾ ਨਾਮ ਉੱਚਾ ਕੀਤਾ । ਇਸ ਮਹਾਨ ਬੁਧੀਜੀਞੀ ਞਿਦਵਾਨ ਧੰਨਤੰਤਰ ਹਸਤੀ ਤੇ ਆਪਣੇ ਇਰਦ-ਗਿਰਦ ਸਮਾਜਿਕ ਕੁਰੀਤੀਆ ਅਤੇ ਜਾਤੀਵਾਦ ਦਾ ਵਿਤਕਰਾ ਭਰਿਆ ਮਹੌਲ ਦੇਖਿਆ ਅਤੇ ਤਨ ਮਨ ਤੇ ਹੰਢਾਇਆ ਹੈ । ਇਸ ਹਰਦਿਲ ਅਜੀਜ ਲੋਕ ਕਵੀ ਤੇ ਗਹਿਰਾ ਅਸਰ ਹੋਇਆ । ਇਸ ਹਰਮਨ ਪਿਆਰੀ ਮਯਨਾਜ ਸ਼ਖਸੀਅਤ ਨੇ ਸਮਾਜਿਕ , ਆਰਥਿਕ ਅਤੇ ਰਾਜਨੀਤਕ ਵਿਵਸਥਾ ਨੂੰ ਦੇਖਿਆ ਤਾ ਉਹਨਾ ਦੇ ਹਿਰਦੇ ਵਲੂੰਦਰੇ ਗਏ ਸਨ । ਉਸ ਸਮੇ ਪੰਜਾਬ ਵਿੱਚ ਨਕਸਲਵਾੜੀ ਮੁਹਿੰਮ ਦਾ ਬੋਲਵਾਲਾ ਸੀ । ਸ਼੍ਰੀ ਦਿੱਲ ਸਮਾਜਿਕ ਸ਼ੋਸ਼ਣ ਦਾ ਝੰਬਿਆ ਹੋਇਆ ਸੀ । ਇਸ ਇਨਕਲਾਬੀ ਜਾਗ੍ਰਿਤ ਮਹਿੰਮ ਨੇ ਅਤੇ ਉੰਨਾ ਦੇ ਪ੍ਰਚਾਰ ਤੋ ਗਹਿਰਾ ਪ੍ਰਭਾਵਿਤ ਹੋ ਗਿਆ। ਉਸ ਇਨਕਲਾਬੀ ਮੀਟਿੰਗਾ ਅਤੇ ਜਲਸਿਆਂ ਵਿੱਚ ਸਰਗਰਮ ਹੋ ਗਿਆ । ਸਮਾਜਿਕ ਕੁਰੀਤੀਆ ਦੇ ਭੈੜੇ ਵਤੀਰੇ ਦਾ ਸ਼ਿਕਾਰ ਸਰਕਾਰ ਦੀ ਅੱਖ ਵਿੱਚ ਰੜਕਣ ਲਗ ਪਿਆ । ਇਹ ਚੱਕੀ ਦੇ ਪੁੜਾ ਵਿੱਚ ਪੀਣ ਲੱਗ ਪਿਆ । ਪੁਲਸ ਮਗਰ ਲੱਗ ਗਈ ਤਾ ਨੌਕਰੀ ਛੱਡ ਕੇ ਰੂਪੋਸ਼ ਹੋ ਗਿਆ ਸੀ । ਪਰ ਕਵੀ ਦਾ ਦਿਮਾਗ ਕਦੇ ਸ਼ਾਤ ਨਹੀ ਰਹਿੰਦਾ । ਇਸ ਦੀਆ ਕਵਿਤਾ ਗੱਭਰੂਆਂ ਦੇ ਡੌਲੇ ਫਰਕਣ ਲਗਾ ਦਿੰਦੀਆਂ ਸਨ । ਅੱਜ ਵੀ ਕਵਿਤਾ ਦਾ ਕੋਈ ਤੋੜ ਨਹੀ ਹੈ । ਭਾਵੇ ਇਹ ਮਹਾਨ ਲੋਕ ਕਵੀ ਸਾਡੇ ਦਰਮਿਆਨ ਭੌਤਿਕ ਤੌਰ ਤੇ ਮਨਫੀ ਹੈ ।