ਕੋਟਕਪੂਰਾ, 12 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਰਸੜੀ ਦੀ ਪ੍ਰਧਾਨਗੀ ਹੇਠ ਸ਼ਹੀਦੀ ਸਮਾਰਕ ਕੋਟਕਪੂਰਾ ਵਿਖੇ ਹੋਈ। ਪਾਰਟੀ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਸਬੰਧੀ ਰੱਖੀ ਗਈ ਇਸ ਇਕੱਤਰਤਾ ’ਚ ਬਸਪਾ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਵਿਪਲ ਕੁਮਾਰ ਅਤੇ ਪੰਜਾਬ ਦੇ ਜਨਰਲ ਸਕੱਤਰ ਗੁਰਬਖ਼ਸ਼ ਸਿੰਘ ਚੌਹਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਆਪਣੇ ਸੰਬੋਧਨ ’ਚ ਉਨ੍ਹਾਂ ਵਰਕਰਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਕੇਵਲ ਵੋਟ ਬੈਂਕ ਵਜੋਂ ਵਰਤਿਆ ਹੈ ਅਤੇ ਕਦੇ ਵੀ ਉਨ੍ਹਾ ਦਾ ਜੀਵਨ ਪੱਧਰ ਉੁਚਾ ਚੁੱਕਣ ਦਾ ਕੋਈ ਸਾਰਥਿਕ ਯਤਨ ਨਹੀਂ ਕੀਤਾ, ਜਿਸ ਕਾਰਨ ਅੱਜ ਦਲਿਤ ਸਮਾਜ ਦੇ ਲੋਕਾਂ ਦੀ ਆਰਥਿਕ ਦਸ਼ਾ ਤਰਸਯੋਗ ਬਣੀ ਹੋਈ ਹੈ। ਆਗੂਆਂ ਨੇ ਵਰਕਰਾਂ ਅਤੇ ਆਮ ਵੋਟਰਾਂ ਨੂੰ ਬਸਪਾ ਦੇ ਝੰਡੇ ਹੇਠ ਇਕੱਤਰ ਹੋਣ ਦਾ ਸੱਦਾ ਦਿੱਤਾ। ਮੀਟਿੰਗ ਨੂੰ ਬਲਵੀਰ ਸਿੰਘ ਬਾਹੀਆ, ਗੋਬਿੰਦ ਸਿੰਘ ਪਿਪਲੀ, ਬਾਬਾ ਫ਼ੂਲਾ ਸਿੰਘ ਪਿਪਲੀ, ਸੇਵਕ ਸਿੰਘ ਪਿਪਲੀ, ਵੀਰ ਸਿੰਘ ਕੋਟਕਪੂਰਾ, ਭੁਪਿੰਦਰ ਸਿੰਘ ਡੀ.ਐਸ.ਪੀ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਕ ਬਸੰਤ ਕੁਮਾਰ ਪਰਜਾਪਤ ਮੁਤਾਬਿਕ ਮੀਟਿੰਗ ਵਿੱਚ ਲਖਵੀਰ ਸਿੰਘ ਵਾੜਾਦਰਾਕਾ, ਨਿਰਮਲ ਸਿੰਘ ਸਰਾਵਾਂ, ਸੁਰਜੀਤ ਸਿੰਘ, ਮਿੱਠੂ ਸਿੰਘ, ਡਾ.ਜਸਵੰਤ ਸਿੰਘ, ਮੰਗਾ ਸਿੰਘ, ਕੌਰਾ ਸਿੰਘ, ਹੈਪੀ ਸਿੰਘ, ਗੁਰਟੇਕ ਸਿੰਘ, ਅਜੈਬ ਸਿੰਘ, ਪੱਪੀ ਸਿੰਘ ਫ਼ਰੀਦਕੋਟ, ਮਹਿੰਦਰ ਸਿੰਘ ਬਾਜਾਖਾਨਾ, ਹੁਕਮ ਚੰਦ ਜੈਤੋ ਆਦਿ ਵੀ ਹਾਜ਼ਰ ਸਨ।