ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਦੇ ਅਤਿ ਰੁਝੇਵਿਆਂ ਭਰੀ ਜ਼ਿੰਦਗੀ ਅਤੇ ਮਨ ਨੂੰ ਭਟਕਾਉਣ ਵਾਲੇ ਮਾਹੌਲ ਵਿੱਚ ਬੱਚਿਆਂ ਲਈ ਇਕਾਗਰਤਾ ਨਾਲ ਪੜ੍ਹਾਈ ਕਰਨਾ ਆਪਣੇ-ਆਪ ਵਿੱਚ ਇਕ ਬਹੁਤ ਵੱਡੀ ਚੁਣੌਤੀ ਹੈ। ਇਸ ਚੁਣੌਤੀ ਤੋਂ ਉਭਰਨ ਲਈ ਮੈਡੀਟੇਸ਼ਨ ਕਰਕੇ ਵਿਦਿਆਰਥੀ ਮਾਨਸਿਕ ਰੂਪ ਵਿੱਚ ਆਪਣੇ-ਆਪ ਨੂੰ ਮਜ਼ਬੂਤ ਬਣਾ ਸਕਦੇ ਹਨ। ਇਹ ਸ਼ਬਦ ਦਸਮੇਸ਼ ਕਾਨਵੈਂਟ ਸਕੂਲ ਭਾਣਾ ਦੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਸਕੂਲ ਵਿੱਚ ਮਨਾਏ ਗਏ ‘ਵਿਸ਼ਵ ਮੈਡੀਟੇਸ਼ਨ-ਡੇ’ ਤੇ ਵਿਦਿਆਰਥਆਂ ਨਾਲ ਸਾਂਝੇ ਕੀਤੇ। ਇਸ ਮੌਕੇ ਪਿ੍ਰੰਸੀਪਲ ਸੁਰਜੀਤ ਕੌਰ ਭਾਟੀਆ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੈਡੀਟੇਸ਼ਨ ਕਰਵਾ ਕੇ ਮਨ ਨੂੰ ਸਥਿਰ ਅਤੇ ਸ਼ਾਂਤ ਕਰਨ ਦੀ ਵਿਧੀ ਸਿਖਾਈ ਅਤੇ ਨਾਲ ਹੀ ਵਿਦਿਆਰੀਆਂ ਨੂੰ ਆਪਣਾ ਆਤਮ-ਵਿਸ਼ਵਾਸ ਮਜ਼ਬੂਤ ਕਰਨ ਲਈ ਅਤੇ ਆਪਣੀ ਯੋਗਤਾ ਪ੍ਰਤੀ ਸਾਕਾਰਤਮਕ ਸੋਚ ਬਣਾਉਣ ਲਈ ਵੀ ਪ੍ਰੇਰਣਾ ਦਿੱਤੀ। ਮੌਕੇ ’ਤੇ ਵਿਦਿਆਰਥੀਆਂ ਦੇ ਨਾਲ-ਨਾਲ ਕੋਆਰਡੀਨੇਟਰ ਨਿਸ਼ਾ ਗਰੋਵਰ, ਮਧੂ ਗੇਰਾ ਅਤੇ ਸਮੂਹ ਸਟਾਫ ਨੇ ਵੀ ਮੈਡੀਟੇਸ਼ਨ ਕਰਨ ਦਾ ਲਾਭ ਲਿਆ।
