ਕੋਟਕਪੂਰਾ, 28 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਭਾਣਾ ਦੇ ਦਸਮੇਸ਼ ਕਾਨਵੈਂਟ ਸਕੂਲ ਵਿੱਚ ਧਰਤੀ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਸਕੂਲ ਅਸੈਂਬਲੀ ਵਿੱਚ ਧਰਤੀ ਦਿਵਸ ਦੇ ਸੰਬੰਧ ਵਿਚ ਬਹੁਤ ਹੀ ਸੁੰਦਰ ਸਪੀਚ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਬੱਚੇ ਆਪਣੇ ਘਰਾਂ ਤੋਂ ਬਹੁਤ ਹੀ ਸੁੰਦਰ-ਸੁੰਦਰ ਬੂਟੇ ਆਪਣੇ ਸਕੂਲ ਵਿਚ ਲਗਾਉਣ ਲਈ ਲੈ ਕੇ ਆਏ। ਸਕੂਲ ਦੇ ਸਰਪ੍ਰਸਤ ਅਜਮੇਰ ਸਿੰਘ ਧਾਲੀਵਾਲ ਨੇ ਬੱਚਿਆਂ ਦੇ ਨਾਲ ਉਨ੍ਹਾਂ ਬੂਟਿਆਂ ਨੂੰ ਲਵਾਇਆ ਅਤੇ ਰੁੱਖਾਂ ਦੀ ਮਨੁੱਖਾਂ ਦੇ ਜੀਵਨ ਵਿਚ ਮਹੱਤਵਪੂਰਨ ਦੇਣ ਬਾਰੇ ਸਮਝਾਇਆ। ਇਸਦੇ ਨਾਲ ਸਕੂਲ ਦੇ ਚੇਅਰਮੈਨ ਸ. ਕਰਨਵੀਰ ਸਿੰਘ ਧਾਲੀਵਾਲ ਜੀ ਨੇ ਬੱਚਿਆਂ ਨੂੰ ਹੱਲਾ-ਸ਼ੇਰੀ ਦਿੰਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਲਗਾਏ ਰੁੱਖਾਂ ਦੀ ਸਾਂਭ-ਸੰਭਾਲ ਕਰਨ ਦੀ ਪ੍ਰੇਰਨਾ ਦਿੱਤੀ। ਇਹ ਸਾਰਾ ਪ੍ਰੋਗਰਾਮ ਸਕੂਲ ਦੇ ਮਾਨਯੋਗ ਪ੍ਰਿੰਸੀਪਲ ਸ਼੍ਰੀਮਤੀ ਸੁਰਜੀਤ ਕੌਰ ਜੀ ਦੀ ਅਗਵਾਈ ਵਿਚ ਹੋਇਆ। ਉਨ੍ਹਾਂ ਨੇ ਬੱਚਿਆਂ ਨੂੰ ਪਲਾਸਟਿਕ ਦੇ ਸਮਾਨ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਸੌ ਫੀਸਦੀ ਬੰਦ ਕਰਨ ਲਈ ਸਹਿਯੋਗ ਦੇਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਮੈਡਮ ਕੁਲਵਿੰਦਰ ਕੌਰ ਧਾਲੀਵਾਲ ਜੀ, ਸਕੂਲ ਦੇ ਕੋਆਰਡੀਨੇਟਰਜ਼ ਮੈਡਮ ਮਧੂ ਬਾਲਾ, ਮੈਡਮ ਰਾਜਵੰਤ ਵਾਲੀਆ, ਮੈਡਮ ਨਿਸ਼ਾ ਗਰੋਵਰ, ਮੈਡਮ ਹਰਜਿੰਦਰ ਕੌਰ, ਮੈਡਮ ਅਬਜੀਤ ਪੁਰੀ ਗਿੱਲ ਅਤੇ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਿਰ ਸੀ।