ਫਰੀਦਕੋਟ/ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਭਾਣਾ ਦੀ ਜਾਣੀ-ਪਛਾਣੀ ਸੰਸਥਾ ਵਿੱਚ ਬੱਚਿਆਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਸਕੂਲ ਦੇ ਪ੍ਰਾਇਮਰੀ ਅਤੇ ਮਿਡਲ ਦੋਵੇ ਵਿੰਗ ਦੇ ਬੱਚਿਆ ਦਾ ਹਾਊਸ ਵਾਈਜ਼ ਮੁਕਾਬਲਾ ਹੋਇਆ। ਪ੍ਰਾਇਮਰੀ ਵਿੰਗ ਵਿਚ ਪਹਿਲੀ ਜਮਾਤ ਤੋਂ ਲੈ ਕੇ ਪੰਜਵੀ ਜਮਾਤ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਨੂੰ ਰੌਚਕ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਪੰਜ ਰਾਉਂਡ ਬਣਾਏ ਗਏ। ਇਸ ਵਿਚ ਤਕਰੀਬਨ ਹਰ ਵਿਸ਼ੇ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦੇ ਜਵਾਬ ਬੱਚਿਆਂ ਨੇ ਪੂਰੇ ਭਰੋਸੇ ਨਾਲ ਆਪਣੀ ਟੀਮ ਨਾਲ ਸਲਾਹ-ਮਸ਼ਵਰਾ ਕਰਨ ਤੋਂ ਉਪਰਾਂਤ ਦਿੱਤੇ। ਪ੍ਰਾਇਮਰੀ ਵਿੰਗ ਵਿਚ ਸੇਵੀਅਰ ਹਾਊਸ ਨੇ ਪਹਿਲਾ ਅਤੇ ਰੇਡਰਜ਼ ਹਾਊਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਿਡਲ ਵਿੰਗ ਵਿਚ ਟਰੂਪਰਜ਼ ਹਾਊਸ ਨੇ ਪਹਿਲਾ ਅਤੇ ਵਰੀਅਰਜ਼ ਹਾਊਸ ਨੇ ਦੂਜਾ ਸਥਾਨ ਹਾਸਿਲ ਕੀਤਾ। ਮੌਕੇ ਤੇ ਪਹੁੰਚੇ ਸੰਸਥਾ ਦੇ ਚੇਅਰਮੈਨ ਕਰਵੀਰ ਸਿੰਘ ਧਾਲੀਵਾਲ ਨੇ ਸਕੂਲ ਦੇ ਬੱਚਿਆਂ ਦੇ ਉਤਸ਼ਾਹ ਨੂੰ ਦੇਖ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਬੱਚਿਆਂ ਨਾਲ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸੁਚੱਜੀ ਜਾਣਕਾਰੀ ਵੀ ਪ੍ਰਦਾਨ ਕੀਤੀ। ਇਸ ਮੌਕੇ ਸਕੂਲ ਦੇ ਕੋਆਡੀਨੇਟਰਜ਼ ਮਧੂ ਬਾਲਾ, ਨਿਸ਼ਾ ਗਰੋਵਰ ਅਤੇ ਗੁਰਬਕਸ਼ ਕੌਰ ਅਤੇ ਸਮੂਹ ਸਟਾਫ ਵੀ ਮੌਜੂਦ ਸੀ। ਇਹ ਸਾਰਾ ਪ੍ਰੋਗਰਾਮ ਸਕੂਲ ਦੇ ਮੁੱਖ ਅਧਿਆਪਕ ਸ਼੍ਰੀਮਤੀ ਸੁਰਜੀਤ ਕੌਰ ਦੀ ਅਗਵਾਈ ਵਿਚ ਹੋਇਆ।