ਫ਼ਰੀਦਕੋਟ, 30 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਕਾਲਜ ਆਫ ਫਾਰਮੇਸੀ, ਫਰੀਦਕੋਟ ਵਿਖੇ ਫਾਰਮਾਕੋਵਿਜੀਲੈਂਸ ਹਫ਼ਤਾ ਮਨਾਇਆ ਗਿਆ। ਦਸਮੇਸ਼ ਕਾਲਜ ਆਫ ਫਾਰਮੇਸੀ ਅਤੇ ਜੀ.ਜੀ.ਐਸ. ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੇ ਫਾਰਮਾਕੋਲੋਜੀ ਵਿਭਾਗ ਦੇ ਸਹਿਯੋਗ ਨਾਲ ਸਿਖਲਾਈ ਪ੍ਰੋਗਰਾਮ “ਮਰੀਜ਼ਾਂ ਦੀ ਸੁਰੱਖਿਆ ਲਈ ਏ ਡੀ ਆਰ ਰਿਪੋਰਟਿੰਗ ਕਲਚਰ ਦਾ ਨਿਰਮਾਣ” ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗੈਸਟ ਲੈਕਚਰ ਕਰਵਾਏ ਗਏ। ਜੀ.ਜੀ.ਐਸ. ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੀ ਮੈਡੀਕਲ ਫੈਕਲਟੀ ਵੱਲੋਂ ਗੈਸਟ ਸਪੀਕਰ ਦੇ ਤੌਰ ਤੇ ਡਾ. ਰਾਜ ਕੁਮਾਰ, ਡਾ. ਕਮਲਪ੍ਰੀਤ ਕੌਰ ਅਤੇ ਸ੍ਰੀਮਤੀ ਅਨਦੀਪ ਕੌਰ ਨੇ ਆਪਣੇ ਵਿਚਾਰ ਸਾਝੇ ਕੀਤੇ ਅਤੇ ਡਾ. ਸਨਾ ਗਰੇਸ, ਡਾ. ਗੌਰਵ ਖੁਸ਼ਵਾਹਾ ਅਤੇ ਡਾ. ਰਾਜਬੀਰ ਕੌਰ ਵੱਲੋਂ ਦਿੱਤੇ ਗਏ ਅਤੇ ਵਿਦਿਆਰਥੀਆਂ ਨੂੰ ਏ.ਡੀ.ਆਰ. ਰਿਪੋਰਟਿੰਗ ਦੀ ਸਿਖਲਾਈ ਵੀ ਦਿੱਤੀ ਗਈ। ਇਸ ਸੈਸ਼ਨ ਵਿੱਚ ਫਾਰਮਾਕੋਵੀਜੀਲੈਂਸ ਦੀ ਮਹੱਤਤਾ ਅਤੇ ਰਿਪੋਰਟਿੰਗ ਆਫ਼ ਏ.ਡੀ.ਆਰ. ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਡਾ. ਵਿਕਾਸ ਮੇਦੀ ਅਤੇ ਡਾ. ਅਜੇ ਪ੍ਰਕਾਸ਼, ਫਾਰਮਾਕੋਲੋਜੀ ਡਿਪਾਰਟਮੈਂਟ, ਪੀ.ਜੀ.ਆਈ. ਚੰਡੀਗੜ੍ਹ ਵੱਲੋਂ ਇੱਕ ਆਨ ਲਾਈਨ ਵੈਬੀਨਾਰ ਵੀ ਕੀਤਾ ਗਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਦਵਾਈਆਂ ਦੇ ਨਾਲ ਹੋਣ ਵਾਲੇ ਸਾਈਡ ਇਫੈਕਟਸ ਨੂੰ ਨੈਸ਼ਨਲ ਫਾਰਮਾਕੋਵੀਜੀਲੈਂਸ ਸੈਂਟਰ ਵਿੱਚ ਰਿਪੋਰਟ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਦੀ ਮਹੱਤਤਾ ਨਾਲ ਜਾਣੂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਦਸਮੇਸ਼ ਕਾਲਜ ਆਫ ਫਾਰਮੇਸੀ ਫਰੀਦਕੋਟ, ਦਸਮੇਸ਼ ਇੰਸਟੀਚਿਊਟ ਆਫ ਰਿਸਰਚ ਐਂਡ ਡੈਂਟਲ ਸਾਇੰਸੀਜ ਫਰੀਦਕੋਟ, ਦਸਮੇਸ਼ ਕਾਲਜ ਆਫ ਨਰਸਿੰਗ ਅਤੇ ਦਸਮੇਸ਼ ਕਾਲਜ ਆਫ ਫਿਜੀਓਥਰੈਪੀ ਫਰੀਦਕੋਟ ਦੇ ਤਕਰੀਬਨ 400 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸਮਾਪਤੀ ਮੌਕੇ ਡਾ. ਸੁਖਪ੍ਰੀਤ ਕੌਰ, ਪ੍ਰਿੰਸੀਪਲ, ਦਸਮੇਸ਼ ਕਾਲਜ ਆਫ ਫਾਰਮੇਸੀ, ਫਰੀਦਕੋਟ ਨੇ ਵਿਦਿਆਰਥੀਆਂ ਨੂੰ ਫਾਰਮਾਕੋਵਿਜੀਲੈਂਸ ਅਤੇ ਏ.ਡੀ.ਆਰਜ਼ ਦੀ ਰਿਪੋਰਟਿੰਗ ਦੀ ਲੋੜ ਅਤੇ ਮਹੱਤਤਾ ਬਾਰੇ ਜਾਗਰੂਕ ਹੋਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਦਿੱਤੇ ਵੱਡਮੁੱਲੇ ਮਾਰਗਦਰਸ਼ਨ ਲਈ ਬੁਲਾਰਿਆਂ ਦਾ ਧੰਨਵਾਦ ਕੀਤਾ। ਡਾ: ਗੁਰਸੇਵਕ ਸਿੰਘ ਡਾਇਰੈਕਟਰ ਅਤੇ ਸਵਰਨਜੀਤ ਸਿੰਘ ਗਿੱਲ ਜੁਆਇੰਟ ਡਾਇਰੈਕਟਰ, ਦਸਮੇਸ਼ ਗਰੁੱਪ ਆਫ਼ ਇੰਸਟੀਚਿਊਟ ਨੇ ਫਾਰਮੇਸੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਗੁਰਸਾਹਿਬ ਸਿੰਘ ਬਰਾੜ,ਸੰਦੀਪ ਕੁਮਾਰ ਸ਼ਰਮਾ, ਰਵੀ ਸੰਕਰ, ਹਰਮਨਪ੍ਰੀਤ ਕੌਰ, ਸਮੂਹ ਫੈਕਲਟੀ ਅਤੇ ਕਾਲਜ ਸਟਾਫ ਹਾਜ਼ਰ ਰਿਹਾ।