ਵਿਦਿਆਰਥੀਆਂ ’ਚ ਕਰਵਾਏ ਗਏ ਵੱਖ ਵੱਖ ਤਰਾਂ ਦੇ ਅਨੇਕਾਂ ਮੁਕਾਬਲੇ

ਕੋਟਕਪੂਰਾ, 23 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਵਿੱਚ ਅਰਥ-ਡੇ ਮਨਾਇਆ ਗਿਆ। ਸਕੂਲ ਦੇ ਬੱਚਿਆ ਨੇ ਇਸ ਦਿਨ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਪੰਜਵੀ ਕਲਾਸ ਦੇ ਵਿਦਿਆਰਥੀ ਅੰਸ਼ਪ੍ਰੀਤ ਕੋਰ ਨੇ ਰੁੱਖਾਂ ਦੀ ਮਹੱਤਤਾ ਇੱਕ ਕਵਿਤਾ ਰਾਹੀ ਦੱਸੀ । ਅਤੇ ਦੂਜੀ ਜਮਾਤ ਦੇ ਵਿਦਿਆਰਥੀ ਅਵਨੀਤ ਕੋਰ, ਮਨਜੋਤ ਕੋਰ, ਇਬਾਦਤ ਕੋਰ, ਪ੍ਰਭਜੋਤ ਸਿੰਘ ਤੇ ਯੂ.ਕੇ.ਜੀ ਦੇ ਵਿਦਿਆਰਥੀ ਸਾਹਿਲ ਧੀਰ, ਅਗਮਜੋਤ ਸਿੰਘ ਨੇ ਸਲੋਗਨ ਨਾਲ ਧਰਤੀ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ। ਐਲ. ਕੇ.ਜੀ ਦੇ ਅਧਿਆਪਕ ਸ੍ਰੀਮਤੀ ਗੁਰਵੀਰ ਕੋਰ ਨੇ ਕਵਿਤਾ ਦੇ ਨਾਲ ਬੱਚਿਆ ਨੂੰ ਰੁੱਖ ਲਾਉਣ ਲਈ ਪ੍ਰੇਰਇਆ। ਜਮਾਤ ਯੂ. ਕੇ. ਜੀ. ਦੇ ਵਿਦਿਆਰਥੀਆ ਵਿੱਚ ਡਰਾਈਵਿੰਗ ਮੁਕਾਬਲਕਰਵਾਇਆ ਗਿਆ ਤੇ ਤੀਜੀ ਤੋ ਛੇਂਵੀ ਜਮਾਤ ਦੇ ਵਿਦਿਆਰਥੀਆਵਿੱਚ ਅਰਥ- ਡੇ ਨਾਲ ਸੰਬੰਧਤ ਪੋਸਟਰ ਮੇਕਿੰਗ ਤੇ ਈਜੀ ਰਾਈਟਿੰਗ ਪ੍ਰਤੀਯੋਗਤਾ ਕਰਵਾਈਗਈ। ਜਿਸ ਵਿੱਚਅਵਲੀਨ ਕੋਰ (ਛੇਵੀ ਜਮਾਤ) ਪੋਸਟਰ ਮੇਕਿੰਗ ਅਤੇ ਅਭੀਜੋਤ ਸਿੰਘ (ਚੋਥੀ ਜਮਾਤ) ਨੇ ਈਜੀ ਰਾਈਟਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਧਿਆਪਕ ਸ੍ਰੀ ਮਤੀ ਬਲਜੀਤ ਕੋਰ ਦੀ ਅਗਵਾਈ ਹੇਠ ਬੱਚਿਆ ਨੇ ਰੁੱਖਾਂ ਨੂੰ ਬਚਾਉਣ ਲਈ ਨਾਟਕ ਪੇਸ਼ ਕੀਤਾ। ਜਮਾਤ ਛੇਵੀਂ ਦੀ ਵਿਦਿਆਰਥਣਅਵਲੀਨ ਕੋਰ, ਪੰਜਵੀ ਜਮਾਤ ਦਾ ਵਿਦਿਆਰਥੀ ਸ਼ਿਵਜੋਤ ਸਿੰਘ ਅਤੇ ਜਮਾਤ ਪਹਿਲੀ ਦੇ ਵਿਦਿਆਰਥੀ ਅਗਮਜੋਤ ਸਿੰਘ ਨੇ ਵੀ ਕਵਿਤਾਵਾਂ ਨਾਲ ਰੁੱਖ ਲਗਾਉਣ ਤੇ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਐੱਮ. ਡੀ. ਬਲਜੀਤ ਸਿੰਘ ਤੇ ਪ੍ਰਿੰਸੀਪਲ ਸ੍ਰੀਮਤੀ ਰੁਬੀਨਾ ਧੀਰ ਨੇ ਸਕੂਲ ਦੇ ਸਮੂਹ ਸਟਾਫ ਮੈਬਰਾਂ ਨਾਲ ਸਕੂਲ ਵਿਚ ਰੁੱਖਲਗਾਕੇਅਰਥ-ਡੇ ਨੂੰ ਮਨਾਇਆ। ਤੇ ‘ਇਕ ਰੁੱਖ ਤੇ ਸੋ ਸੁੱਖ’ ਦੀ ਮਹੱਤਤਾ ਨੂੰ ਦੱਸਦੇ ਹੋਏ ਐੱਮ.ਡੀ. ਬਲਜੀਤ ਸਿੰਘ ਨੇ ਬੱਚਿਆ ਨੂੰ ਰੁੱਖ ਲਾਉਣ ਲਈ ਕਿਹਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਰੁਬੀਨਾ ਧੀਰ ਨੇ ਵੱਧ ਰਹੇ ਪ੍ਰਦੂਸ਼ਨ ਦੀ ਰੋਕ-ਥਾਮ ਕਰਨ ਤੇ ਰੁੱਖਾਂ ਦੀ ਮੱਹਤਤਾ ਨੂੰ ਬੱਚਿਆ ਵਿੱਚ ਉਜਾਗਰ ਕਰਨ ਲਈ ਉਨ੍ਹਾਂ ਦੇ ਮੁੱਲਾਂ ਬਾਰੇ ਦੱਸਿਆ।