ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਦੇ ਵਿਦਿਆਰਥੀਆਂ ਦਾ ਗੋਦੜੀ ਸਾਹਿਬ, ਕਿਲਾ ਸਾਹਿਬ, ਟਿੱਲਾ ਬਾਬਾ ਫਰੀਦ ਅਤੇ ਰੈਸਟ ਹਾਊਸ ਦਾ ਵਿਸ਼ੇਸ਼ ਧਾਰਮਿਕ ਅਤੇ ਇਤਿਹਾਸਿਕ ਅਧਿਐਨ ਟੂਰ ਕਰਵਾਇਆ ਗਿਆ। ਟੂਰ ਦੌਰਾਨ ਬੱਚਿਆਂ ਨੇ ਨਾ ਸਿਰਫ ਇਤਿਹਾਸਿਕ ਧਰੋਹਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸਗੋਂ ਰੂਹਾਨੀ ਮਾਹੌਲ ਦਾ ਆਨੰਦ ਵੀ ਮਾਣਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਬਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਰੁਬੀਨਾ ਧੀਰ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਭ ਤੋਂ ਪਹਿਲਾਂ ਵਿਦਿਆਰਥੀ ਗੋਦੜੀ ਸਾਹਿਬ ਪਹੁੰਚੇ ਜਿੱਥੇ ਗੁਰਮਤਿ ਸਿੱਖਿਆਕਾਰਾਂ ਨੇ ਉਨਾਂ ਨੂੰ ਇਸ ਧਰਮ ਸਥਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਨੇ ਦਰਸ਼ਨ ਕਰਕੇ ਅਰਦਾਸ ਕੀਤੀ। ਇਸ ਤੋਂ ਬਾਅਦ ਕਿਲਾ ਸਾਹਿਬ ਅਤੇ ਟਿੱਲਾ ਬਾਬਾ ਫਰੀਦ ਵੱਲ ਰਵਾਨਾ ਹੋਏ। ਇੱਥੇ ਵਿਦਿਆਰਥੀਆਂ ਨੂੰ ਬਾਬਾ ਫਰੀਦ ਜੀ ਦੀ ਬਾਣੀ ਸੇਵਾ ਸਿਮਰਨ ਅਤੇ ਸ਼ਾਂਤੀ ਦੇ ਸੁਨੇਹੇ ਬਾਰੇ ਦੱਸਿਆ ਗਿਆ ਅਤੇ ਕਿਲਾ ਸਾਹਿਬ ਵਿਖੇ ਬਾਬਾ ਫਰੀਦ ਜੀ ਦੇ ਤਪ ਅਸਥਾਨ ਦੇ ਦਰਸ਼ਨ ਕੀਤੇ। ਅਖੀਰ ਵਿੱਚ ਵਿਦਿਆਰਥੀਆਂ ਨੇ ਰੈਸਟ ਹਾਊਸ ਦਾ ਨਿਰੀਖਣ ਕੀਤਾ ਜੋ ਇਲਾਕੇ ਦੀ ਇੱਕ ਵੱਖਰੀ ਅਤੇ ਦਰਸ਼ਨੀ ਇਮਾਰਤ ਮੰਨੀ ਜਾਂਦੀ ਹੈ। ਅਧਿਆਪਕਾਂ ਨੇ ਇੱਥੇ ਵਿਦਿਆਰਥੀਆਂ ਨੂੰ ਇਤਿਹਾਸ ਨਿਰਮਾਣ ਕਲਾ ਅਤੇ ਸੱਭਿਆਚਾਰਕ ਵਿਰਾਸਤ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਬੱਚਿਆਂ ਨੂੰ ਇਤਿਹਾਸ, ਧਾਰਮਿਕ ਸਿੱਖਿਆ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਿਦਿਆਰਥੀਆਂ ਨੇ ਵੀ ਇਸ ਟੂਰ ਨੂੰ ਬਹੁਤ ਹੀ ਰੋਚਕ ਅਤੇ ਸਿੱਖਣ ਯੋਗ ਦੱਸਿਆ। ਇਸ ਟੂਰ ਵਿੱਚ ਹਰਲੀਨ ਕੌਰ, ਸੁਖਦੀਪ ਕੌਰ, ਸ਼੍ਰੀਮਤੀ ਸੁਖਪਾਲ ਕੌਰ, ਬਲਜੀਤ ਕੌਰ ਅਤੇ ਅਰਸ਼ਪ੍ਰੀਤ ਕੌਰ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।

