ਕੋਟਕਪੂਰਾ, 25 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਨੂੰ ਹਰੀਨੌ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਛੇਵੀਂ ਜਮਾਤ ਦੀ ਐਵਲੀਨ ਕੌਰ ਅਤੇ ਐਸ਼ਪ੍ਰੀਤ ਕੌਰ ਨੇ ਬੜੀ ਬੇਖੂਬੀ ਨਾਲ ਨਿਭਾਈ ਸਮਾਗਮ ਦੀ ਸ਼ੁਰੂਆਤ ਚੌਥੀ ਜਮਾਤ ਦੀ ਏਕਮਜੀਤ ਨੇ ਗਣਤੰਤਰ ਦਿਵਸ ਨਾਲ ਸਬੰਧਤ ਸਪੀਚ ਦੇ ਕੇ ਦਿੱਤੀ। ਇਸ ਤੋਂ ਬਾਅਦ ਪ੍ਰੀਨਰਸਰੀ, ਨਰਸਰੀ, ਐਲ.ਕੇ .ਜੀ. ਅਤੇ ਯੂ.ਕੇ.ਜੀ. ਦੇ ਬੱਚਿਆਂ ਨੇ ਦੇਸ਼ ਭਗਤੀ ਨਾਲ ਸਬੰਧਤ ਡਾਂਸ ਕੀਤਾ। ਇਸ ਤੋਂ ਬਾਅਦ ਐਲ.ਕੇ.ਜੀ. ਜਮਾਤ, ਦੂਜੀ ਜਮਾਤ ਅਤੇ ਛੇਵੀਂ ਜਮਾਤ ਦੀਆਂ ਵਿਦਿਆਰਥਣ ਨੇ ਕਵਿਤਾ ਦਾ ਉਚਾਰਨ ਕੀਤਾ ਅਤੇ ਦੂਜੀ ਜਮਾਤ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਦਾ ਉਚਾਰਨ ਕੀਤਾ। ਉਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵਿੱਚ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਇਹ ਮੁਕਾਬਲਾ ਚਾਰ ਹਾਊਸ ਦੇ ਵਿੱਚ ਕੀਤਾ ਗਿਆ ਪਹਿਲਾਂ ਹਾਊਸ ਨਿਊਟਨ ਹਾਊਸ, ਦੂਜਾ ਹਾਊਸ ਗੈਲੀਲਿਓ ਹਾਊਸ ਤੀਜਾ ਹਾਊਸ ਐਲਬਰਟ ਆਈਨਸਟਾਈਨ ਹਾਊਸ ਅਤੇ ਚੌਥਾ ਹਾਊਸ ਆਰਿਆ ਭੱਟ ਹਾਊਸ ਸਨ। ਕੁਇਜ ਕੰਪਟੀਸ਼ਨ ਵਿੱਚ ਤੀਜਾ ਹਾਊਸ ਐਲਬਰਟ ਆਇਨਸਟਾਈਨ ਹਾਊਸ ਪਹਿਲੇ ਨੰਬਰ ਤੇ ਰਿਹਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਡਾਇਰੈਕਟਰ ਪ੍ਰਿੰਸੀਪਲ ਸੁਰਿੰਦਰ ਕੌਰ ਤੇ ਸਕੂਲ ਦੇ ਪ੍ਰਿੰਸੀਪਲ ਰੁਬੀਨਾ ਧੀਰ ਵੱਲੋਂ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੇ ਸਬੰਧ ਚ ਦੱਸਿਆ ਗਿਆ।
