ਕੋਟਕਪੂਰਾ, 4 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਪਣੇ ਇਲਾਕੇ ’ਚ ਵਿੱਦਿਆ ਦੀਆਂ ਮਿਸਾਲਾਂ ਕਾਇਮ ਕਰਨ ਵਾਲੀ ਸੰਸਥਾ ਹਮੇਸ਼ਾ ਕੁਝ ਨਾ ਕੁਝ ਅਜਿਹਾ ਕਰਨ ਦੀ ਤਾਂਘ ਵਿੱਚ ਰਹਿੰਦੀ ਹੈ, ਜਿਸ ਨਾਲ ਤੰਦਰੁਸਤ ਤੇ ਨਰੋਆ ਸਮਾਜ ਸਿਰਜਿਆ ਜਾ ਸਕੇ। ਇਸ ਸੰਸਥਾ ਦਾ ਨਾਂਅ ਹੈ ਦਸਮੇਸ਼ ਪਬਲਿਕ ਸਕੂਲ, ਕੋਟਕਪੂਰਾ। ਬੀਤੇ ਦਿਨੀਂ ਇਸ ਸੰਸਥਾ ਨੇ ਜਨਤਕ ਸਿਹਤ ਹਫ਼ਤਾ ਮਨਾਇਆ। ਇਸ ਦਿਨ ਬੱਚਿਆਂ ਨੇ ਵੱਖ-ਵੱਖ ਤਰਾਂ ਦਾ ਪੌਸ਼ਟਿਕ ਅਹਾਰ ਤਿਆਰ ਕੀਤਾ। ਸਭ ਬੱਚਿਆਂ ਨੇ ਬੜਾ ਖ਼ੁਸ਼ ਹੋ ਕੇ ਇਸ ਨੂੰ ਪਰੋਸਿਆ। ਇਹ ਸਭ ਕੁਝ ਕੋਆਰਡੀਨੇਟਰ ਹਰਬਿੰਦਰ ਕੌਰ ਬਰਾੜ ਦੀ ਦੇਖ-ਰੇਖ ’ਚ ਹੋਇਆ। ਇਸ ਮੌਕੇ ਸਕੂਲ ਮੁਖੀ ਮੈਡਮ ਗਗਨਦੀਪ ਕੌਰ ਬਰਾੜ ਨੇ ਬੱਚਿਆਂ ਦੁਆਰਾ ਤਿਆਰ ਕੀਤੇ ਸੁਆਦੀ ਭੋਜਨ ਦੀ ਤਾਰੀਫ਼ ਕਰਦਿਆਂ ਆਖਿਆ ਕਿ ਸੰਤੁਲਿਤ ਭੋਜਨ ਸਾਨੂੰ ਹਮੇਸ਼ਾ ਤਰੋਤਾਜ਼ਾ ਰੱਖਦਾ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਸਕੂਲ ਵਿੱਚ ਅੰਤਰਰਾਸ਼ਟਰੀ ਨਾਚ-ਦਿਵਸ ਵੀ ਮਨਾਇਆ ਗਿਆ। ਮੈਡਮ ਗਗਨਦੀਪ ਕੌਰ ਬਰਾੜ, ਹਰਬਿੰਦਰ ਕੌਰ ਬਰਾੜ, ਬਲਜਿੰਦਰ ਸਿੰਘ ਅਤੇ ਖੇਡ ਅਧਿਆਪਕ ਸੁਖਰਾਜ ਸਿੰਘ ਬਰਾੜ ਨੇ ਸਮੁੱਚੇ ਅਧਿਆਪਕਾਂ ਦੇ ਸਹਿਯੋਗ ਨਾਲ ਸਮਾਗਮ ਦਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤਾ। ਬੱਚਿਆਂ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਗੀਤਾਂ ਦੀਆਂ ਧੁਨਾਂ ’ਤੇ ਨਾਚ ਕਰਕੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਸਕੂਲ ਦੇ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਸਾਡੀ ਇਹ ਸੰਸਥਾ ਹਰ ਖੇਤਰ ’ਚ ਨਵੀਆਂ ਪੈੜਾਂ ਪੁੱਟ ਰਹੀ ਹੈ। ਇਸ ਦਾ ਸਿਹਰਾ ਸਕੂਲ ਮੁਖੀ ਸਮੇਤ ਸਮੁੱਚੇ ਅਧਿਆਪਕ ਵਰਗ ਨੂੰ ਜਾਂਦਾ ਹੈ।