ਜਮਾਤ 12ਵੀਂ ਕਾਮਰਸ ਸਟਰੀਮ ਵਿੱਚੋਂ ਰਵਨੀਤ ਕੌਰ ਨੇ 98.4% ਅੰਕ ਲੈ ਕੇ ਜਿਲ੍ਹੇ ‘ਚੋਂ ਟਾਪ ਕੀਤਾ
ਕੋਟਕਪੂਰਾ, 14 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਸੀ.ਬੀ.ਐਸ.ਈ. ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ। ਜਿਸ ਵਿੱਚ ਇਲਾਕੇ ਦੀ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਸਕੂਲ ਫਰ਼ੀਦਕੋਟ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100 ਫੀਸਦੀ ਰਿਹਾ। ਇਸ ਸਬੰਧੀ ਵਾਇਸ ਪ੍ਰਿੰਸੀਪਲ ਸ੍ਰੀ ਰਾਕੇਸ਼ ਧਵਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਮਾਤ 12ਵੀਂ ਕਾਮਰਸ ਸਟਰੀਮ ਵਿੱਚੋਂ ਰਵਨੀਤ ਕੌਰ ਨੇ 98.4% ਅੰਕ ਲੈ ਕੇ ਜਿਲ੍ਹੇ ‘ਚੋਂ ਟਾਪ ਕੀਤਾ, ਆਗਿਆਪਾਲ ਸਿੰਘ 97.8% ਦੂਜੀ ਪੁਜੀਸ਼ਨ ਅਤੇ ਅਰਮਾਨ ਢੀਂਗਰਾ ਨੇ 97.4% ਅੰਕ ਲੈ ਕੇ ਤੀਜੀ ਪੁਜੀਸ਼ਨ ਹਾਸਲ ਕੀਤੀ ਅਤੇ ਇਸੇ ਤਰ੍ਹਾਂ ਨਾਨ ਮੈਡੀਕਲ ਸਟਰੀਮ ਦੇ ਖੁਸ਼ਦੀਪ ਸਿੰਘ ਨੇ 97.2 ਪਹਿਲੀ ਪੁਜੀਸ਼ਨ, ਤੇਜਨਪ੍ਰੀਤ ਸਿੰਘ ਅਤੇ ਨਵਜੋਤ ਕੌਰ ਨੇ 96.4% ਦੂਜੀ ਪੁਜੀਸ਼ਨ ਅਤੇ ਸਵਿਪਨਦੀਪ ਸਿੰਘ ਨੇ 95.8% ਲੈ ਕੇ ਲੈ ਤੀਜੀ ਪੁਜੀਸ਼ਨ ਅਤੇ ਮੈਡੀਕਲ ਸਟਰੀਮ ਵਿੱਚੋਂ ਰਵਿੰਦਰ ਕੌਰ 96.8% ਪਹਿਲੀ ਪੁਜੀਸ਼ਨ, ਅਨੁਰੀਤ ਕੌਰ 96.4 ਦੂਜੀ ਅਤੇ ਕਾਰਤਿਕ 96% ਅੰਕ ਲੈ ਕੇ ਤੀਜੀ ਪੁਜੀਸ਼ਨ ਹਾਸਲ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਇਸੇ ਤਰ੍ਹਾਂ 10ਵੀਂ ਜਮਾਤ ਦੀ ਵਿਦਿਆਰਥਣ ਜਾਨਵੀ 99.2% ਪਹਿਲੀ ਪੁਜੀਸ਼ਨ, ਅੰਜਨਵੀਰ ਸਿੰਘ 99% ਦੂਜੀ ਪੁਜੀਸ਼ਨ ਅਤੇ ਸਿਮਰਨ ਕੌਰ ਸੰਧੂ 98.6% ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ। ਸਕੂਲ ਦੇ ਪ੍ਰਿੰਸੀਪਲ ਸ੍ਰੀ ਅਪੂਰਵ ਦੇਵਗਨ ਨੇ ਇਸ ਸ਼ਾਨਦਾਰ ਨਤੀਜੇ ‘ਤੇ ਕੁਆਰਡੀਨੇਟਰਜ਼, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਿਆਂ ਦੱਸਿਆ ਕਿ ਇਸ ਸਾਲ 10ਵੀਂ ਜਮਾਤ ਵਿੱਚ 290 ਅਤੇ 12ਵੀਂ ਜਮਾਤ ਵਿੱਚ 573 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਅਤੇ ਸਾਰੇ ਹੀ ਵਧੀਆ ਨੰਬਰ ਲੈ ਕੇ ਪਾਸ ਹੋਏ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ, ਡਾ. ਗੁਰਸੇਵਕ ਸਿੰਘ (ਵਾਇਸ ਪ੍ਰਧਾਨ) ਅਤੇ ਸਵਰਨਜੀਤ ਸਿੰਘ ਗਿੱਲ (ਖਜਾਨਚੀ) ਨੇ ਦਸਵੀਂ ਅਤੇ ਬਾਰਵੀਂ ਦਾ ਵਧੀਆ ਨਤੀਜਾ ਆਉਣ `ਤੇ ਪ੍ਰਿੰਸੀਪਲ ਸ੍ਰੀ ਅਪੂਰਵ ਦੇਵਗਨ, ਰਵਿੰਦਰ ਚੌਧਰੀ ਰਜਿਸਟਰਾਰ, ਵਾਇਸ ਪ੍ਰਿੰ: ਸ੍ਰੀ ਰਾਕੇਸ਼ ਧਵਨ, ਕੋਆਰਡੀਨੇਟਰ ਮੈਡਮ ਪਿ੍ਰੰਆਵਦਾ ਭੁੱਲਰ ਅਤੇ ਅਧਿਆਪਕਾਂ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ।