ਹੈੱਡ ਬੁਆਏ ਰਵਤਾਜ ਸਿੰਘ ਅਤੇ ਹੈੱਡ ਗਰਲ ਅਲੀਜਾ ਮਲਿਕ ਚੁਣੇ ਗਏ
ਕੋਟਕਪੂਰਾ/ਬਰਗਾੜੀ, 3 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਸਕੂਲ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਅਤੇ ਪ੍ਰਿੰਸੀਪਲ ਯਸ਼ੂ ਧੀਂਗੜਾ ਦੀ ਅਗਵਾਈ ਵਿੱਚ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ। ਜਿਸ ਵਿੱਚ ਕਲਾਸ ਚੌਥੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ। ਸਵੇਰ ਦੀ ਸਭਾ ਤੋਂ ਬਾਅਦ ਬੱਚਿਆਂ ਵੱਲੋਂ ਮਾਰਚ ਪਾਸ ਕੀਤਾ ਗਿਆ। ਬੱਚਿਆਂ ਵਿੱਚੋਂ ਉਹਨਾਂ ਦੀ ਯੋਗਤਾ ਦੇ ਆਧਾਰ ’ਤੇ ਹੈੱਡ ਬੁਆਏ ਰਵਤਾਜ ਸਿੰਘ ਅਤੇ ਹੈੱਡ ਗਰਲ ਅਲੀਜਾ ਮਲਿਕ ਚੁਣੇ ਗਏ। ਇਸ ਤੋਂ ਇਲਾਵਾ ਵਾਈਸ ਕੈਪਟਨ, ਸਪੋਰਟਸ ਕੈਪਟਨ, ਡਿਸਿਪਲਨ ਕੈਪਟਨ ਆਦਿ ਚੁਣੇ ਗਏ। ਪ੍ਰਿੰਸੀਪਲ ਯਸ਼ੂ ਧੀਂਗੜਾ ਵੱਲੋਂ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਕੀਤੇ ਬੱਚਿਆਂ ਦੇ ਬੈਚ ਲਾਏ ਗਏ। ਬੱਚਿਆਂ ਵੱਲੋਂ ਆਪਣਾ ਕੰਮ ਲਗਨ ਅਤੇ ਇਮਾਨਦਾਰੀ ਨਾਲ ਕਰਨ, ਵਿੱਦਿਅਕ ਅਤੇ ਖੇਡ ਸਰਗਰਮੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਅਤੇ ਸਕੂਲ ਦੇ ਅਨੁਸ਼ਾਸਨ ਨੂੰ ਕਾਇਮ ਰੱਖਣ ਲਈ, ਸਕੂਲ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸੌਂਹ ਚੁੱਕੀ ਗਈ। ਪ੍ਰਿੰਸੀਪਲ ਧੀਂਗੜਾ ਨੇ ਸਾਰੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸੌਂਪੇ ਗਏ ਉਹਦਿਆਂ ਪ੍ਰਤੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਆ। ਪ੍ਰੋਗਰਾਮ ਦੇ ਅੰਤ ਵਿੱਚ ਰਾਸ਼ਟਰ ਗਾਣ ਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਹਿਲਾਵਾ ਸਕੂਲ ਦੇ ਕੋਆਰਡੀਨੇਟਰਜ਼ ਮੈਡਮ ਕਮਲਜੀਤ ਕੌਰ ਢਿੱਲੋਂ, ਚੇਤਨਾ ਸ਼ਰਮਾ, ਅਨੀਤਾ ਰਾਣੀ ਸਮੇਤ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

