ਕੋਟਕਪੂਰਾ, 18 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟੈਕ ਫਰੀਦਕੋਟ ਵੱਲੋਂ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਪੋਸਟਰ ਮੇਕਿੰਗ ਪੇਂਟਿੰਗ ਅਤੇ ਲੇਖ ਲਿਖਣ ਮੁਕਾਬਲਾ 2025 ਦਾ ਆਯੋਜਨ ਕੀਤਾ ਗਿਆ। ਪ੍ਰੋ: ਬਲਤੇਜ ਸਿੰਘ ਬਰਾੜ ਕਨਵੀਨਰ ਫਰੀਦਕੋਟ ਅਤੇ ਸਕੂਲ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਅਤੇ ਡਾਇਰੈਕਟਰ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਅਤੇ ਸਕੂਲ ਅਧਿਆਪਕ ਵੀ ਇਸ ਮੁਕਾਬਲੇ ਵਿੱਚ ਮੌਜੂਦ ਸਨ ਅਤੇ ਇਹਨਾਂ ਵੱਲੋਂ ਭਾਗੀਦਾਰਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਗਿਆ। ਇਹ ਮੁਕਾਬਲਾ ਇੰਟੈਕ ਦੀ ਇੱਕ ਸ਼ਾਖਾ ਹੈਰੀਟੇਜ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਸਰਵਿਸ ਦੁਆਰਾ ਸਪਾਂਸਰ ਕੀਤਾ ਗਿਆ ਹੈ। ਸਕੂਲ ਦੇ 7ਵੀਂ ਤੋ ਨੌਵੀਂ ਕਲਾਲ ਦੇ 11 ਵਿਦਿਆਰਥੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਦਿੱਤੇ ਗਏ। ਪੂਰੇ ਭਾਰਤ ਵਿੱਚ ਗਤੀਵਿਧੀ ਪੂਰੀ ਹੋਣ ਤੋਂ ਬਾਅਦ 100 ਖੇਤਰੀ ਅਤੇ ਦਸ ਰਾਸ਼ਟਰੀ ਜੇਤੂ ਘੋਸ਼ਿਤ ਕੀਤੇ ਜਾਣਗੇ। ਹਰ ਸਾਲ ਲਗਭਗ 20000 ਵਿਦਿਆਰਥੀ ਇਸ ਮੁਕਾਬਲੇ ਵਿੱਚ ਹਿੱਸਾ ਲੈਂਦੇ ਹਨ।