ਕੋਟਕਪੂਰਾ, 24 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹੀਦ ਭਗਤ ਸਿੰਘ ਕਾਲਜ ਵਿਖੇ ਕਰਵਾਈ ਗਈ 68ਵੀਂ ਸਕੂਲ ਜੋਨ ਐਥਲਟਿਕ ਮੀਟ ਵਿੱਚ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ, ਜਿਸ ਵਿੱਚ ਬਹੁਕ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਾਪਤੀਆਂ ਕੀਤੀਆਂ। ਇਸ ਵਿੱਚ ਲੜਕਿਆਂ ਨੇ ਵੱਖ-ਵੱਖ ਈਵੈਂਟ ਵਿੱਚੋਂ ਕਈ ਮੈਡਲ ਹਾਸਿਲ ਕੀਤੇ। ਜਿਵੇਂ ਕਿ ਅੰਡਰ-17 ਗਰੁੱਪ ਵਿੱਚ ਅੰਗਰੇਜ ਸਿੰਘ ਨੇ ਲੰਬੀ ਛਾਲ ਵਿੱਚ ਪਹਿਲਾ ਸਥਾਨ, ਗੁਰਪਿਆਰ ਸਿੰਘ ਨੇ ਤੀਹਰੀ ਛਾਲ ’ਚ ਦੂਜਾ, ਹਰਮੀਤ ਸਿੰਘ ਨੇ 100 ਮੀਟਰ ਦੌੜ ਵਿੱਚ ਤੀਜਾ ਅਤੇ ਅੰਗਰੇਜ ਸਿੰਘ, ਹਰਮੀਤ ਸਿੰਘ, ਮਨਿੰਦਰ ਸਿੰਘ ਤੇ ਜਸ਼ਨਦੀਪ ਸਿੰਘ ਨੇ ਰਿਲੇਅ ਦੌੜ 400 ਵਿੱਚ ਦੂਜਾ ਅਤੇ 1600 ਵਿੱਚ ਤੀਜਾ, ਅੰਡਰ-14 ਗਰੁੱਪ ’ਚ ਗੁਰਨਾਜ ਸਿੰਘ ਨੇ 200 ਮੀਟਰ ਦੌੜ ਵਿੱਚ ਦੂਜਾ, ਅੰਡਰ-19 ਗਰੁੱਪ ’ਚ ਗੁਰਜੀਤ ਸਿੰਘ, ਨੋਬਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਤੇ ਜਗਵੀਰ ਸਿੰਘ ਨੇ ਰਿਲੇਅ ਦੌੜ 400 ਅਤੇ 1600 ਦੋਨਾਂ ’ਚ ਤੀਜਾ ਸਥਾਨ ਹਾਸਿਲ ਕੀਤਾ। ਇਸ ਐਥਲੈਟਿਕ ਮੀਟ ਵਿੱਚ ਲੜਕੀਆਂ ਨੇ ਵੀ ਵੱਖ-ਵੱਖ ਈਵੈਂਟ ’ਚ ਹਿੱਸਾ ਲੈ ਕੇ ਵੱਖ-ਵੱਖ ਪ੍ਰਾਪਤੀਆਂ ਕੀਤੀਆਂ, ਜਿੰਨਾਂ ’ਚ ਅੰਡਰ-19 ਵਿੱਚ ਰਮਨਦੀਪ ਕੌਰ ਨੇ ਸ਼ਾਟ-ਪੁੱਟ ’ਚ ਪਹਿਲਾ, ਲੰਬੀ ਛਾਲ ’ਚ ਦੂਜਾ ਅਤੇ ਵੀਰਪਾਲ ਕੌਰ ਨੇ ਸ਼ਾਟ-ਪੁੱਟ, ਲੰਬੀ ਛਾਲ ਅਤੇ 200 ਮੀਟਰ ਦੌੜ ’ਚ ਤੀਜਾ, ਅੰਡਰ-17 ਗਰੁੱਪ ’ਚ ਅਮਨਜੋਤ ਕੌਰ ਨੇ ਜੈਵਲਿਨ ’ਚ ਪਹਿਲਾ ਅਤੇ ਅੰਡਰ-14 ’ਚ ਖੁਸ਼ਪ੍ਰੀਤ ਕੌਰ ਨੇ 200 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਮੈਡਮ ਸੁਰਿੰਦਰ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਬੱਚਿਆਂ ਨੂੰ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਪਿ੍ਰੰਸੀਪਲ ਮੈਡਮ ਸੋਮਾ ਦੇਵੀ ਨੇ ਬੱਚਿਆਂ ਅਤੇ ਸਕੂਲ ਸਟਾਫ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਸ ਸਫਲਤਾ ਦਾ ਸਿਹਰਾ ਸਕੂਲ ਦੇ ਡੀ.ਪੀ. ਗੁਰਮਿੱਤਰ ਸਿੰਘ ਅਤੇ ਮੈਡਮ ਹਰਪ੍ਰੀਤ ਕੌਰ ਨੂੰ ਜਾਂਦਾ ਹੈ।

