ਬੱਚਿਆਂ ਦੇ ਕੁਇਜ਼ ਪੇਂਟਿੰਗ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ : ਬਲਜੀਤ ਸਿੰਘ
ਕੋਟਕਪੂਰਾ, 15 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਬਾਲ ਦਿਵਸ ਮਨਾਇਆ ਗਿਆ। ਇਸ ਦਿਨ ਨੂੰ ਮਨਾਉਂਦੇ ਹੋਏ ਸਕੂਲ ਵਿੱਚ ਇੱਕ ਸਮਾਗਮ ਰੱਖਿਆ ਗਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਦੇ ਕੁਇਜ਼ ਮੁਕਾਬਲੇ, ਪੇਂਟਿੰਗ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਨੂੰ ਸਕੂਲ ਦੇ ਚਾਰ ਹਾਉਸਾਂ ਗ੍ਰੀਨ ਹਾਊਸ, ਯੈਲੋ ਹਾਊਸ, ਬਲਿਊ ਹਾਊਸ ਅਤੇ ਰੈੱਡ ਹਾਊਸ ਵਿੱਚ ਛੇਵੀਂ ਤੋਂ ਨੌਵੀਂ ਅਤੇ ਦਸਵੀਂ ਤੋਂ ਬਾਰਵੀਂ ਦੋ ਗਰੁੱਪਾਂ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਛੇਵੀਂ ਤੋਂ ਨੌਵੀਂ ਗਰੁੱਪ ਦੇ ਕੁਇਜ਼ ਮੁਕਾਬਲੇ ਨਾਲ ਕਰਵਾਈ ਗਈ ਜਿਸ ਵਿੱਚ ਰੈੱਡ ਹਾਊਸ ਨੇ ਪਹਿਲਾ ਅਤੇ ਯੈਲੋ ਹਾਊਸ ਨੇ ਦੂਜਾ ਸਥਾਨ ਹਾਸਿਲ ਕੀਤਾ। ਦੂਜਾ ਮੁਕਾਬਲਾ ਦਸਵੀਂ ਤੋਂ ਬਾਰਵੀਂ ਕਲਾਸ ਵਿੱਚ ਕਰਵਾਇਆ ਗਿਆ ਜਿਸ ਵਿੱਚ ਰੈੱਡ ਹਾਊਸ ਨੇ ਪਹਿਲਾ ਅਤੇ ਦੂਜਾ ਸਥਾਨ ਬਲਿਊ ਹਾਊਸ ਨੇ ਪ੍ਰਾਪਤ ਕੀਤਾ। ਇਸ ਤੋਂ ਬਾਅਦ ਪੇਟਿੰਗ ਮੁਕਾਬਲੇ ਵਿੱਚ ਛੇਵੀਂ ਤੋਂ ਨੌਵੀਂ ਗਰੁੱਪ ਵਿੱਚਖੁਸ਼ਪ੍ਰੀਤ ਕੌਰ (ਅੱਠਵੀਂ, ਬਲਿਊ ਹਾਊਸ) ਨੇ ਪਹਿਲਾ ਤੇ ਖੁਸ਼ਪ੍ਰੀਤ ਕੌਰ (ਅੱਠਵੀਂ, ਗ੍ਰੀਨ ਹਾਊਸ) ਨੇ ਦੂਜਾ ਅਤੇ ਦਸਵੀਂ ਤੋਂ ਬਾਰਵੀਂ ਦੇ ਗਰੁੱਪ ਵਿੱਚ ਅਰਸ਼ਦੀਪ ਕੌਰ (ਗਿਆਰਵੀਂ, ਗ੍ਰੀਨ ਹਾਊਸ) ਨੇ ਪਹਿਲਾ ਤੇ ਹੈਵਨਪ੍ਰੀਤ ਕੌਰ (ਬਾਰਵੀਂ , ਰੈੱਡ ਹਾਊਸ) ਨੇ ਦੂਜਾ ਸਥਾਨ ਹਾਸਿਲ ਕੀਤੇ । ਸੁੰਦਰ ਲਿਖਾਈ ਮੁਕਾਬਲੇ ਵਿੱਚ ਛੇਵੀਂ ਤੋਂ ਨੌਵੀਂ ਗਰੁੱਪ ਵਿੱਚ ਮਹਿਕਦੀਪ ਕੌਰ (ਨੌਵੀਂ , ਰੈੱਡ ਹਾਊਸ) ਨੇ ਪਹਿਲਾ ਤੇ ਦਿਕਸ਼ਾ ਰਾਣੀ (ਸੱਤਵੀਂ , ਯੈਲੋ ਹਾਊਸ) ਨੇ ਦੂਜਾ ਅਤੇ ਦਸਵੀਂ ਤੋਂ ਬਾਰਵੀਂ ਦੇ ਗਰੁੱਪ ਵਿੱਚ ਖੁਸ਼ਪ੍ਰੀਤ ਕੌਰ (ਗਿਆਰਵੀਂ , ਰੈੱਡ ਹਾਊਸ) ਨੇ ਪਹਿਲਾ ਤੇ ਉਪਨੀਤ ਕੌਰ (ਬਾਰਵੀਂ , ਰੈੱਡ ਹਾਊਸ) ਨੇ ਦੂਜਾ ਸਥਾਨ ਹਾਸਿਲ ਕੀਤੇ। ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੇ ਅੰਤ ਵਿੱਚ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਅਤੇ ਡਾਇਰੈਕਟਰ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਮਹੱਤਤਾ ਦੱਸਦੇ ਹੋਏ ਬਾਲ ਦਿਵਸ ਮਨਾਉਣ ਸਬੰਧੀ ਜਾਣਕਾਰੀ ਦਿੱਤੀ ਅਤੇ ਉਹਨਾਂ ਨੂੰ ਜਿੰਦਗੀ ਵਿੱਚ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੋਮਾ ਦੇਵੀ ਅਤੇ ਸੀਨੀਅਰ ਲੈਕ. ਮੈਡਮ ਸ੍ਰੀਮਤੀ ਸਤਵਿੰਦਰ ਕੌਰ ਵੱਲੋਂ ਵੀ ਬੱਚਿਆਂ ਨੂੰ ਬਾਲ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਸਕੂਲ ਦੇ ਲੈਕ. ਮੈਡਮ ਸ੍ਰੀਮਤੀ ਬਬਲਜੀਤ ਕੌਰ ਵੱਲੇਂ ਵੀ ਬੱਚਿਆ ਨੂੰ ਬਾਲ ਦਿਵਸ ਸਬੰਧੀ ਭਾਸ਼ਣ ਦਿੰਦੇ ਹੋਏ ਬਾਲ ਦਿਵਸ ਦੀਆ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਸਮਾਗਮ ਵਿੱਚ ਸਕੂਲ ਦੇ ਸਮੂਹ ਸਟਾਫ ਦਾ ਵਿਸ਼ੇਸ਼ ਤੌਰ ਤੇ ਯੋਗਦਾਨ ਰਿਹਾ।
