ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਹੋ ਰਹੀਆਂ 69ਵੀਆਂ ਜਿਲਾ ਪੱਧਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਦੀਆਂ ਅੰਡਰ–17 ਲੜਕੀਆਂ ਨੇ ਰੱਸਾ-ਕਸ਼ੀ ਮੁਕਾਬਲਿਆਂ ਵਿੱਚ ਅਤੇ ਅੰਡਰ–17 ਰਾਈਫਲ ਸ਼ੂਟਿੰਗ ਮੁਕਾਬਲਿਆਂ ਵਿੱਚ ਅਮਰਿੰਦਰ ਸਿੰਘ (ਗਿਆਰਵੀਂ), ਗੁਰਨੂਰਪਾਲ ਸਿੰਘ (ਦਸਵੀਂ) ਅਤੇ ਸ਼ਵਨਪ੍ਰੀਤ ਸਿੰਘ (ਗਿਆਰਵੀਂ) ਨੇ ਜਿਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਸਕੂਲ ਪਹੁੰਚਣ ’ਤੇ ਸਕੂਲ ਡਾਇਰੈਕਟਰ/ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਐਮ.ਡੀ. ਬਲਜੀਤ ਸਿੰਘ ਨੇ ਖੁਸ਼ੀ ਜਾਹਰ ਕਰਦਿਆਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਇਹ ਪ੍ਰਾਪਤੀਆਂ ਖੇਡ ਇੰਚਾਰਜ ਲਵਪ੍ਰੀਤ ਸ਼ਰਮਾ ਅਤੇ ਸਹਿਜਪ੍ਰੀਤ ਸਿੰਘ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕੀਆਂ ਹਨ।