ਕੋਟਕਪੂਰਾ/ਬਰਗਾੜੀ, 19 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਕਲਾਸ ਚੌਥੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਦੇ ਕਰਵਾਏ ਗਏ ਭਾਸ਼ਣ ਮੁਕਾਬਿਆਂ ਵਿੱਚ 16 ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਨੂੰ ਇਹਨਾਂ ਭਾਸਣ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਖ-ਵੱਖ ਵਿਸ਼ੇ ਜਿਵੇਂ ਕਿ ਸਿੱਖਿਆ ਦੀ ਮਹੱਤਤਾ, ਮੌਸਮੀ ਬਦਲਾਵ, ਮਹਿਲਾ ਸ਼ਸ਼ਕਤੀਕਰਨ, ਸ਼ੋਸਲ ਮੀਡੀਆ ਦੇ ਸਮਾਜ ਉੱਪਰ ਪ੍ਰਭਾਵ, ਨਸ਼ਿਆਂ ਦੇ ਬੁਰੇ ਪ੍ਰਭਾਵ ਆਦਿ ਵਿਸ਼ੇ ਦਿੱਤੇ ਗਏ। ਵਿਦਿਆਰਥੀਆਂ ਨੇ ਇਹਨਾਂ ਵਿਸ਼ਿਆਂ ਉੱਪਰ ਆਪੋ-ਾਪਣੀ ਸਮਰੱਥਾ ਅਨੁਸਾਰ ਬਾਖੂਬੀ ਆਪਣੇ ਵਿਚਾਰ ਪੇਸ਼ ਕੀਤੇ। ਉਕਤ ਮੁਕਾਬਲਿਆਂ ’ਚ ਜਸ਼ਨਦੀਪ ਕੌਰ, ਗੁਰਮਨਦੀਪ ਕੌਰ, ਸੁਖਮਨੀ ਕੌਰ ਨੇ ਪਹਿਲਾ, ਅਵਨੀਤ ਕੌਰ, ਇਮਾਨਤ ਕੌਰ, ਮਨਵੀਰ ਕੌਰ ਨੇ ਦੂਜਾ ਅਤੇ ਸੁਖਮਨੀ, ਮਨਸੀਰਤ ਕੌਰ, ਅਵਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਬੱਚਿਆਂ ਨੂੰ ਸਕੂਲ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਅਤੇ ਪਿ੍ਰੰਸੀਪਲ ਯਸ਼ੂ ਧੀਂਗੜਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਯਸ਼ੂ ਧੀਂਗੜਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੇ ਆਤਮ ਵਿਸ਼ਵਾਸ਼ ਵਿੱਚ ਵਾਧਾ ਕਰਦੇ ਹਨ ਅਤੇ ਉਹਨਾਂ ਦੀ ਸੋਚਣ ਸਮਰੱਥਾ ਬੋਲਣ ਸਮਰੱਥਾ, ਮਲਾਂਕਣ ਸਮਰੱਥਾ ’ਚ ਵਾਧਾ ਕਰਦੇ ਹਨ, ਉਹਨਾਂ ਨੇ ਬੱਚਿਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਕੋਆਰਡੀਨੇਟਰਜ ਮੈਡਮ ਕਮਲਜੀਤ ਕੌਰ ਢਿੱਲੋਂ, ਚੇਤਨਾ ਸ਼ਰਮਾ, ਅਨੀਤਾ ਰਾਣੀ ਸਮੇਤ ਸਮੂਹ ਸਟਾਫ ਅਤੇ ਬੱਚੇ ਵੀ ਹਾਜਰ ਸਨ।