ਕੋਟਕਪੂਰਾ/ਜੈਤੋ, 14 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਸੀ.ਬੀ.ਐੱਸ.ਈ. ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ’ਚੋਂ ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਿ੍ਰੰਸੀਪਲ ਮੈਡਮ ਪਿ੍ਰਅੰਕਾ ਮਹਿਤਾ ਨੇ ਦੱਸਿਆ ਕਿ ਵਿਦਿਆਰਥੀ ਅਰਸ਼ਦੀਪ ਸਿੰਘ ਮੱਕੜ ਨੇ 97.2 ਫੀਸਦੀ ਅੰਕ ਲੈ ਕੇ ਸਕੂਲ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣ ਅਰਾਧਨਾ ਨੇ 94.2 ਫੀਸਦੀ ਅੰਕ ਲੈ ਕੇ ਦੂਜਾ, ਸ਼ੁਭਮ ਗਰਗ ਨੇ 88.6 ਪ੍ਰਤੀਸ਼ਤ ਅੰਕ ਲੈ ਕੇ ਤੀਜਾ, ਹਿਤਾਕਸ਼ੀ ਨੇ 87.4 ਫੀਸਦੀ ਅੰਕ ਲੈ ਕੇ ਚੌਥਾ ਅਤੇ ਪਰਿਨਾਜ ਕੌਰ ਨੇ 83.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਉਨਾਂ ਦੱਸਿਆ ਕਿ ਵਿਦਿਆਰਥੀ ਅਰਸ਼ਦੀਪ ਸਿੰਘ ਮੱਕੜ ਨੇ ਸਮਾਜਿਕ ਸਿੱਖਿਆ ’ਚ 100 ਅੰਕ, ਹਿਸਾਬ ’ਚ 98 ਅੰਕ, ਵਿਗਿਆਨ ’ਚੋਂ 97 ਅੰਕ, ਹਿੰਦੀ ਅਤੇ ਅੰਗਰੇਜ਼ੀ ਵਿਸ਼ੇ ’ਚੋਂ 95 ਅੰਕ ਅਤੇ ਵਿਦਿਆਰਥਣ ਹਿਤਾਕਸ਼ੀ ਨੇ ਪੰਜਾਬੀ ’ਚੋਂ 98 ਅੰਕ ਪ੍ਰਾਪਤ ਕੀਤੇ ਹਨ। ਸਕੂਲ ’ਚੋਂ ਹਰ ਵਿਸ਼ੇ ’ਚੋਂ 95 ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ’ਚੋਂ ਹੀਨਾ ਰਾਣੀ ਨੇ 96, ਪਰਿਨਾਜ ਨੇ 96, ਅਰਾਧਨਾ ਨੇ 97, ਕਿ੍ਰਸ਼ਨਾ ਗਰਗ ਨੇ 95 ਅਤੇ ਵਿਪਨਪ੍ਰੀਤ ਨੇ 95 ਅੰਕ ਪ੍ਰਾਪਤ ਕੀਤੇ।