ਚਾਈਨਾ ਡੋਰ ਦੇ ਨੁਕਸਾਨਾਂ ਨੂੰ ਮੁੱਖ ਰੁੱਖ ਕੇ ਇਸ ਨੂੰ ਨਾ ਵਰਤਣ ਦਾ ਦਿੱਤਾ ਗਿਆ ਸੁਨੇਹਾ
ਬਾਜਾਖਾਨਾ/ਕੋਟਕਪੂਰਾ, 2 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਕਾ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਆਪਣੇ ਵਿਦਿਆਰਥੀਆਂ ਨੂੰ ਸਿਰਫ ਵਿੱਦਿਅਕ ਪੱਖ ਤੋਂ ਹੀ ਮੋਹਰੀ ਨਹੀਂ ਸਗੋਂ ਸਮਾਜਿਕ ਪੱਖ ਤੋਂ ਵੀ ਵੱਖ- ਵੱਖ ਗਤੀਵਿਧੀਆਂ ਕਰਵਾਉਣ ਕਾਰਨ ਹਮੇਸ਼ਾ ਸੁਰਖੀਆਂ ਵਿੱੱਚ ਰਹਿੰਦੀ ਹੈ। ਕੱਲ੍ਹ ਇਸ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਨੇੜਲੇ ਪਿੰਡ ਕੋਇਰ ਸਿੰਘ ਵਾਲਾ, ਭੋਡੀਪੁਰਾ ਅਤੇ ਆਕਲੀਆਂ ਵਿਖੇ ਇੱਕ ਰੈਲੀ ਕੱਢੀ ਗਈ ਜਿਸ ਵਿੱਚ ਚਾਈਨਾ ਡੋਰ ਦੇ ਨੁਕਸਾਨਾਂ ਨੂੰ ਮੁੱਖ ਰੁੱਖ ਕੇ ਇਸ ਨੂੰ ਨਾ ਵਰਤਣ ਦਾ ਸੁਨੇਹਾ ਦਿੱਤਾ ਗਿਆ। ਸੰਸਥਾ ਦੇ ਐਨ.ਸੀ.ਸੀ ਕੈਡਿਟ, ਨੇਵੀ ਕੈਡਿਟ ਅਤੇ ਸਕਾਊਟ ਐਂਡ ਗਾਇਡ ਦੇ ਕੈਡਿਟਾਂ ਨੂੰ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਵਿਦਿਆਰਥੀਆਂ ਨੇ ਪਿੰਡਾਂ ਵਿੱਚ ਜਾ ਪਿੰਡ ਵਾਸੀਆਂ ਨੂੰ ਚਾਇਨਾ ਡੋਰ ਦੇ ਕਾਰਨ ਜਾਣ ਵਾਲੀਆਂ ਮਨੁੱਖਾਂ ਅਤੇ ਪੰਛੀਆਂ ਦੀਆਂ ਜਾਨਾਂ ਅਤੇ ਹੋਰ ਵਾਪਰਨ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਇਸ ਦੀ ਵਰਤੋਂ ਨਾ ਕਰਨ ਅਤੇ ਇਸ ਦੀ ਥਾਂ ਦੇਸੀ ਡੋਰ ਵਰਤਣ ਦਾ ਸ਼ੰਦੇਸ ਦਿੱਤਾ। ਪਿੰਡ ਦੇ ਮੋਹਤਬਰ ਪੰਚਾਇਤ ਮੈਬਰਾਂ ਅਤੇ ਪਿੰਡ ਵਾਸੀਆਂ ਨੇ ਭਰਮਾ ਹੁੰਗਾਰਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਇਸ ਡੋਰ ਦੀ ਵਰਤੋ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਕੀਮਤੀ ਜਾਨਾਂ ਨਾ ਗੁਆਉਣ ਦਾ ਸੁਨੇਹਾ ਦਿੱਤਾ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਵਿਦਿਆਰਥੀਆਂ ਅਤੇ ਇਸ ਸੰਸਥਾ ਦੇ ਇਸ ਜਾਗਰੁਕ ਕਦਮ ਦੀ ਸ਼ਲਾਘਾ ਕੀਤੀ ਅਤੇ ਆਪਣੇ ਪਿੰਡਾਂ ਵਿੱਚ ਇਸ ਦੀ ਵਰਤੋਂ ਨਾ ਕਰਨ ਲਈ ਉਚੇਚ ਕਰਨ ਦਾ ਵਾਅਦਾ ਕੀਤਾ।
