
ਕੋਟਕਪੂਰਾ, 16 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਿੱਲੀ ਪਬਲਿਕ ਇੰਟਰਨੈਸ਼ਨਲ ਸਕੂਲ ਬਾਜਾਖਾਨਾ ਦੇ ਚੇਅਰਮੈਨ ਡਾ. ਵਿਜੈ ਸਿੰਘ ਜੀ ਕੁਝ ਚੋਣਵੇਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਕੂਲ ਵਿੱਚ ਨਵੇਂ ਆਏ ਸ਼੍ਰੀਮਤੀ ਅਮਿਤਾ ਸ਼ਰਮਾਂ ਜੀ ਨੇ ਮਾਣਯੋਗ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ, ਉਹਨਾਂ ਦਾ ਡੀ.ਪੀ.ਆਈ.ਐਸ. ਪਰਿਵਾਰ ਵਿੱਚ ਸ਼ਾਮਲ ਹੋਣ ‘ਤੇ ਤਹਿ ਦਿਲੋਂ ਸਵਾਗਤ ਕਰਦੇ ਹਾਂ! ਚੇਅਰਮੈਨ ਡਾ. ਵਿਜੈ ਸਿੰਘ ਨੇ ਦੱਸਿਆ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਗਤੀਸ਼ੀਲ ਲੀਡਰਸ਼ਿਪ ਗੁਣਾਂ ਵਾਲੇ ਪ੍ਰਿੰਸੀਪਲ ਆਏ ਹਨ। ਉਹਨਾਂ ਅੱਗੇ ਦੱਸਿਆ ਕਿ ਪ੍ਰਸਿੱਧ ਸਕੂਲਾਂ ਵਿੱਚ ਸਭ ਤੋਂ ਵੱਧ ਦੇ ਤਜ਼ਰਬੇਕਾਰ ਅਤੇ ਸੀਬੀਐਸਈ ਬੌਰਡ ਲਈ ਨਵੀਨਤਾ, ਬਾਲ-ਕੇਂਦ੍ਰਿਤ ਸਿੱਖਿਆ ਅਤੇ ਸੰਪੂਰਨ ਵਿਕਾਸ ਲਈ ਸਮਰਪਿਤ ਹੈ। ਜੋ ਸਕੂਲ ਦੀ ਮੁਹਾਰਤ ਵਿਕਾਸ ਅਤੇ ਉੱਤਮਤਾ ਨੂੰ ਪ੍ਰੇਰਿਤ ਕਰੇਗੀ। ਉਹਨਾਂ ਦੱਸਿਆ ਕਿ ਸਕੂਲ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ, ਜਿਸ ਵਿੱਚ ਵੱਖ-ਵੱਖ ਕਲਾਸਾਂ ਲਈ ਲੋੜਾਂ, ਉਮਰ ਸੀਮਾਵਾਂ, ਯੋਗਤਾ ਮਾਪਦੰਡ ਅਤੇ ਅਰਜ਼ੀ ਪ੍ਰਕਿਰਿਆਵਾਂ ਸ਼ੁਰੂ ਹੋ ਚੁੱਕੀਆਂ ਹਨ, ਜੋ ਸਕੂਲ ਸ਼ਾਖਾ ਅਨੁਸਾਰ ਵੱਖ-ਵੱਖ ਹੁੰਦੀਆਂ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਆਈਲੈਟਸ, ਆਈ.ਆਈ.ਟੀ., ਨੀਟ ਅਤੇ ਜੇ.ਈ.ਈ. ਦੀ ਪੜਾਈ ਵੀ ਕਰਵਾਈ ਜਾਂਦੀ ਹੈ। ਸਕੂਲ ਵਿੱਚ ਜਰਮਨ, ਫਰੈਂਚ ਅਤੇ ਅਮਰੀਕੀ ਅੰਗਰੇਜ਼ੀ ਦੀਆਂ ਵਿਸ਼ੇਸ਼ ਕਲਾਸਾਂ ਵੀ ਉਪਲੱਬਧ ਹਨ। ਡਾ. ਵਿਜੈ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਐਕਟੀਵਿਟੀ ਬੇਸਡ ਲਰਨਿੰਗ ਐਜੂਕੇਸ਼ਨ ਮੁਹੱਈਆ ਕਰਵਾਈ ਜਾਵੇਗੀ ਤੇ ਨਾਲ-ਨਾਲ ਹਰ ਤਰ੍ਹਾਂ ਦੀ ਖੇਡ ਸੁਵਿਧਾਵਾਂ ਵੀ ਉਪਲਬਧ ਹੋਵੇਗੀ, ਜਿਵੇਂ ਜੂਡੋ, ਕਬੱਡੀ, ਟੇਬਲ ਟੈਨਿਸ, ਵਾਲੀਬਾਲ, ਖੋ-ਖੋ ਆਦਿ ਹਰ ਤਰ੍ਹਾਂ ਦੀਆਂ ਖੇਡ ਸੁਵਿਧਾਵਾਂ ਉਪਲਬਧ ਹਨ। ਵਿਦਿਆਰਥੀਆਂ ਨੂੰ ਰੋਬੈਕਟਿਕ ਲਰਨਿੰਗ ਐਜੂਕੇਸ਼ਨ ਦੇ ਨਾਲ ਨਾਲ ਵੈਦਿਕ ਗਣਿਤ ਦੀ ਐਜੂਕੇਸ਼ਨ ਵੀ ਦਿੱਤੀ ਜਾਵੇਗੀ।

