ਕਰਨਾਲ ,18 ਅਕਤੂਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਦੀਦਾਰ ਸਿੰਘ ਨਲਵੀ ਗੁੱਟ ਅਤੇ ਜਗਦੀਸ਼ ਸਿੰਘ ਝੀਂਡਾ ਗੁੱਟ ਵਲੋਂ ਸਾਂਝੀ ਮੀਟਿੰਗ ਅਵਤਾਰ ਸਿੰਘ ਚੱਕੂ ਅਤੇ ਕਰਨੈਲ ਸਿੰਘ ਨਿਮਣਾਬਾਦ ਦੀ ਪ੍ਰਧਾਨਗੀ ਹੇਠ ਕੈਥਲ ਦੇ ਗੁਰਦੁਆਰਾ ਨਿਮ ਸਾਹਿਬ ਵਿਖੇ ਕੀਤੀ ਗਈ । ਇਸ ਮੀਟਿੰਗ ਵਿਚ ਆਉਣ ਵਾਲੀਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਸਾਂਝੇ ਤੌਰ ’ਤੇ ਮਿਲ ਕੇ ਲੜਨ ਦਾ ਐਲਾਨ ਕੀਤਾ ਗਿਆ । ਇਸ ਮੌਕੇ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਰਿਆਣਾ ਦੇ ਸਿੱਖਾਂ ਦੇ ਹੱਕ ਵਿਚ ਵੱਖਰੀ ਕਮੇਟੀ ਲਈ ਸੰਘਰਸ਼ ਕੀਤਾ , ਉਹ ਸਾਰੇ ਸੰਘਰਸ਼ਸ਼ੀਲ ਨੇਤਾ ਇਕਜੁੱਟ ਹੋ ਗਏ ਹਨ । ਸਾਰੇ ਸੰਘਰਸ਼ਸ਼ੀਲ ਨੇਤਾ ਇਕਜੁੱਟ ਹੋ ਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲੜਨਗੇ । ਆਉਣ ਵਾਲੀ 27 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਚੋਣਾਂ ਲੜਨ ਲਈ ਰਣਨੀਤੀ ਅਤੇ ਰੂਪਰੇਖਾ ਤਿਆਰ ਕੀਤੀ ਜਾਏਗੀ ।

Posted inਈ-ਪੇਪਰ ਦੇਸ਼ ਵਿਦੇਸ਼ ਤੋਂ