
ਜੋਹਰਾਨ ਮਮਦਾਨੀ ਤੇ ਮੇਰਾ ਲੇਖ ਪਹਿਲਾਂ ਵੀ ਛਪ ਚੁੱਕਾ ਹੈ । ਉਸ ਵਿੱਚ ਮਮਦਾਨੀ ਦੇ ਪਿਛੋਕੜ ਬਾਰੇ ਤੇ ਮਮਦਾਨੀ ਦੀਆਂ ਚਰਚਿਤ ਸਰਗਰਮੀਆਂ ਬਾਰੇ ਚਰਚਾ ਹੋਈ ਸੀ । ਹੁਣ ਮਮਦਾਨੀ ਨਿਉਯਾਰਕ ਸਿਟੀ ਦੇ ਮੇਅਰ ਚੁਣੇ ਜਾ ਚੁੱਕੇ ਹਨ । ਉਨ੍ਹਾਂ ਦੀ ਜਿੱਤ ਬੜੀ ਹੈਰਾਨੀ ਵਾਲੀ ਜਿੱਤ ਹੈ । ਉਨ੍ਹਾਂ ਤੋਂ ਪ੍ਰਾਇਮਰੀ ਚੋਣਾਂ ਵਿੱਚ ਹਾਰੇ ਹੋਏ ਉਮੀਦਵਾਰ ਜੋ ਕਿ ਸਾਬਕਾ ਗਵਰਨਰ ਸਨ । ਜੋ ਕਿ ਮਮਦਾਨੀ ਵਾਲੀ ਡੈਮੋਕਰੇਟਿਕ ਪਾਰਟੀ ਨਾਲ ਸੰਬੰਧਿਤ ਸਨ , ਅਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰੇ ਸਨ । ਉੱਨਾਂ ਨੂੰ ਰਾਸ਼ਟਰਪਤੀ ਟਰੰਪ ਦਾ ਸਮਰਥਨ ਵੀ ਪ੍ਰਾਪਤ ਸੀ, ਮਮਦਾਨੀ ਅੱਗੇ ਟਿਕ ਨਹੀਂ ਸਕੇ ਅਤੇ ਮਮਦਾਨੀ ਹੱਥੋਂ ਹਾਰ ਗਏ । ਟਰੰਪ ਦੇ ਸਭ ਭੱਡੀ ਪ੍ਰਚਾਰ , ਜਾਤੀਵਾਦੀ ਟਿੱਪਣੀਆਂ, ਇੱਥੋਂ ਤੱਕ ਕਿ ਉਸ ਨੂੰ ਕਮਿਊਨਿਸਟ, ਸਮਾਜਵਾਦੀ ਕੈਹਿਕੇ ਭੰਡਣ ਦੀ ਕੋਸ਼ਿਸ਼ ਕੀਤੀ ਗਈ । ਸਭ ਧੰਨ ਦੋਲਤਾ ਦੇ ਮੂੰਹ ਟਰੰਪ ਅਤੇ ਹੋਰ ਕਾਰਪੋਰੇਟ ਘਰਾਣਿਆਂ ਵੱਲੋਂ ਖੋਲਣ ਦੇ ਬਾਵਜੂਦ ਵੀ ਮਮਦਾਨੀ ਨੂੰ ਹਰਾ ਨਾ ਸਕੇ । ਮਮਦਾਨੀ ਨੂੰ ਮੁਸਲਿਮ ਉਮੀਦਵਾਰ ਹੋਣ ਦੇ ਬਾਵਜੂਦ ਵੀ ਜਿਵੇਂ ਇਸਰਾਈਲੀ ਯਹੂਦੀਆਂ ਦੇ ਨਾਲ ਨਾਲ ਹੋਰ ਸਾਰੇ ਧਰਮਾਂ ਦੇ ਲੋਕਾਂ ਨੇ ਸਮਰਥਨ ਦਿੱਤਾ, ਉਹ ਬਾ ਕਮਾਲ ਸੀ । ਚੋਣ ਪ੍ਰਚਾਰ ਦੌਰਾਨ ਟੀਮ ਟਰੰਪ ਉਸ ਨੂੰ ਜਹਾਦੀ ਕੈਹਿ ਰਹੀ ਸੀ , ਨਿਉਯਾਰਕ ਸਿਟੀ ਬਾਰੇ ਇਸਲਾਮੀਕਰਨ ਕਰਨ ਦੀ ਗੱਲ ਕਹਿ ਰਹੀ ਸੀ ।ਮਮਦਾਨੀ ਦੀ ਜਿੱਤ ਨੇ ਟਰੰਪ ਸਮੇਤ ਕਾਰਪੋਰੇਟਾ ਨੂੰ ਸੱਤਾ ਵਿੱਚ ਹੋਣ ਦੇ ਬਾਵਜੂਦ ਨਿਉਯਰਕ ਦੇ ਲੋਕਾਂ ਨੇ ਸੱਜੇ ਪੱਖੀ ਪਾਰਟੀਆਂ ਨੂੰ ਹਰਾ ਕੇ ਮਮਦਾਨੀ ਨੂੰ ਜਿੱਤਾ ਕੇ ਉੱਨਾਂ ਦੀ ਔਕਾਤ ਵਿਖਾ ਦਿੱਤੀ । ਪਿਛਲੇ ਦਿਨੀ ਅਮਰੀਕਾ ਦੀ ਸੰਸਦ ਵਿੱਚ ਸੋਸਲਿਸਟ ਸ਼ਬਦ ਸਬੰਧੀ ਚਰਚਾ ਹੋਈ ਅਤੇ ਉਸ ਦੀ ਨਿੰਦਾ ਕੀਤੀ ਗਈ, ਕਿਹਾ ਗਿਆ ਕਿ ਸੋਸਲਿਸਟ ਹੋਣਾ ਹੀ ਅੱਪਣੇ ਆਪ ਵਿੱਚ ਗਲਤ ਹੈ ।ਕਮਿਊਨਿਸਟ ਜਾ ਸੋਸਲਿਸਟ ਹੋਣ ਦਾ ਮਤਲਬ ਹੁੰਦਾ ਹੈ, ਜੋ ਸਭ ਦੇ ਸਾਂਝੇ ਹਿਤਾਂ ਦੀ ਗੱਲ ਕਰੇ , ਸਭ ਨੂੰ ਬਰਾਬਰ ਸਮਝੇ । ਗਰੀਬ ਅਤੀ ਗਰੀਬ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ। ਕਿਉਂਕਿ ਅਮਰੀਕੀ ਸਿਸਟਮ ਹਮੇਸ਼ਾ ਅਮੀਰ ਪੱਖੀ ਨੀਤੀਆਂ ਵਿੱਚ ਵਿਸ਼ਵਾਸ ਰੱਖਦਾ ਹੈ । ਜੋ ਹਥਿਆਰਾਂ ਦੇ ਸੌਦਾਗਰਾਂ ਅਤੇ ਐਲਨ ਮਸਕ ਵਰਗੇ ਅਮੀਰਾਂ ਦੀਆਂ ਗੋਗੜਾਂ ਹੋਰ ਮੋਟੀਆਂ ਕਰਦਾ ਹੈ ।ਅਮਰੀਕਾ ਜੋ ਆਮ ਲੋਕਾਂ ਵਾਸਤੇ ਆਸ ਦੀ ਕਿਰਨ ਵਜੋਂ ਜਾਣਿਆ ਜਾਂਦਾ ਸੀ , ਉੱਥੇ ਬੇ ਘਰੇ ( ਹੋਮ ਲੈਸ) ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਆਮ ਲੋਕਾਂ ਦਾ 2.2 ਨੌਕਰੀਆਂ ਕਰ ਕੇ ਵੀ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਹੈ , ਮਮਦਾਨੀ ਨੇ ਬੱਸ ਟਿਕਟ ਸਸਤੀ ਕਰਨਾ , ਘਰਾ ਦੇ ਕਿਰਾਏ ਆਦਿ ਇਨ੍ਹਾਂ ਸਮੱਸਿਆਵਾਂ ਨੂੰ ਹੀ ਮੁੱਦਾ ਬਣਾਇਆ ਸੀ ।ਅਚਾਨਕ ਖ਼ਬਰ ਆਈ ਕਿ ਮਮਦਾਨੀ ਨੂੰ ਟਰੰਪ ਨੇ ਮੁਲਾਕਾਤ ਲਈ ਬੁਲਾਇਆ ਹੈ । ਟਰੰਪ ਦੇ ਸੱਦੇ ਤੇ ਮਮਦਾਨੀ ਪਹੁੰਚ ਗਏ ਟਰੰਪ ਨੂੰ ਮਿਲਣ ਲਈ । ਮਿਲਣੀ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਮਮਦਾਨੀ ਖੜੇ ਨਜ਼ਰ ਆਏ ਅਤੇ ਟਰੰਪ ਬੈਠੇ ਹੋਏ ਸਨ, ਜੋਕਿ ਇੱਕ ਪ੍ਰੋਟੋਕੋਲ ਹੈ ।ਮੱਤਭੇਦਾਂ ਦੇ ਬਾਵਜੂਦ ਟਰੰਪ ਮਮਦਾਨੀ ਦੀ ਤਾਰੀਫ ਕਰਦੇ ਨਜ਼ਰ ਆਏ ਕਹਿ ਰਹੇ ਸਨ ਕਿ ਜਿਸ ਤਰ੍ਹਾਂ ਮੈਂ ਸੋਚਿਆ ਸੀ ਉਸ ਨਾਲੋਂ ਕਿਤੇ ਜ਼ਿਆਦਾ ਸਾਡੀ ਵੱਖ , ਵੱਖ ਮੁੱਦਿਆਂ ਤੇ ਸਹਿਮਤੀ ਹੈ । ਜਦੋਂ ਪੱਤਰਕਾਰਾਂ ਨੇ ਟਰੰਪ ਨੂੰ ਪੁੱਛਿਆ ਕਿ ਤੁਸੀਂ ਮਮਦਾਨੀ ਨੂੰ ਹੁਣ ਵੀ ਜਿਹਾਦੀ ਕਹੋਗੇ ਤਾਂ ਟਰੰਪ ਨੂੰ ਸ਼ਰਮਾਉਂਦੇ ਹੋਏ ਕਿਹਾ ਕਿ ਨਹੀਂ ਹੁਣ ਮੈਂ ਮਮਦਾਨੀ ਨੂੰ ਜਿਹਾਦੀ ਨਹੀਂ ਕਹਾਂਗਾ ।ਜਦੋਂ ਪੱਤਰਕਾਰਾਂ ਨੇ ਮਮਦਾਨੀ ਨੂੰ ਪੁੱਛਿਆ ਕਿ ਤੁਸੀਂ ਟਰੰਪ ਨੂੰ ਫਾਸਿਸਟ ਕਹੋਗੇ , ਤਾਂ ਮਮਦਾਨੀ ਨੇ ਕਿਹਾ ਹਾਂ । ਜੋ ਰਾਸ਼ਟਰਪਤੀ ਟਰੰਪ ਕਹਿੰਦੇ ਸਨ ਕਿ ਮੈਂ ਨਿਉਯਾਰਕ ਸਿਟੀ ਨੂੰ ਕੋਈ ਫੰਡ ਨਹੀਂ ਦਿਉਗਾ ਉਹ ਬਦਲੇ ਬਦਲੇ ਨਜ਼ਰ ਆਏ ਅਤੇ ਉਨ੍ਹਾਂ ਕਿਹਾ ਕਿ ਮੈਂ ਸਿਟੀ ਦੇ ਵਿਕਾਸ ਵਾਸਤੇ ਪੂਰੀ ਮਦਦ ਕਰਾਂਗਾ, ਕੋਈ ਮੁਸ਼ਕਲ ਖੜ੍ਹੀ ਨਹੀਂ ਹੋਵੇਗੀ ।ਪੱਤਰਕਾਰਾਂ ਨੇ ਨੇਤਾਵਾਂ ਤੋਂ ਮੁਸ਼ਕਲ ਤੋਂ ਮੁਸ਼ਕਲ ਸਵਾਲ ਪੁੱਛੇ ਪਰ ਪੱਤਰਕਾਰ ਦੋਵਾਂ ਨੇਤਾਵਾਂ ਤੋਂ ਅਜੇਹਾ ਕੁਝ ਵੀ ਨਹੀਂ ਕਹਾ ਸਕੇ, ਜਿਸ ਤੋਂ ਲੋਕਾਂ ਵਿੱਚ ਇਹ ਪਰਭਾਵ ਜਾਂਦਾ ਕਿ ਦੋਵੇਂ ਨੇਤਾ ਆਪਸ ਵਿੱਚ ਟਕਰਾਅਏ। ਸੱਮਝਣ ਵਾਲੀ ਗੱਲ ਇਹ ਹੈ ਕਿ ਟਰੰਪ ਦੀ ਸ਼ਾਖ ਲੋਕਾਂ ਵਿੱਚ ਘੱਟਦੀ ਜਾ ਰਹੀ ਹੈ ਕਿਉਂਕਿ ਅਮਰੀਕਾ ਲਗਾਤਾਰ ਕਰਜ਼ਾਈ ਹੋ ਰਿਹਾ ਹੈ । ਜੇ ਕਰ ਮਮਦਾਨੀ ਨਿਉਯਰਕ ਸਿਟੀ ਦੇ ਮੇਅਰ ਦੇ ਰੂਪ ਵਿੱਚ ਲੋਕਾਂ ਨੂੰ ਕਾਰਪੋਰੇਟੀ ਮੌਡਲ ਤੋਂ ਵੱਖਰਾ ਸਮਾਜਵਾਦੀ ਸਿਸਟਮ ਦੇਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਇਹ ਸਮਾਜ ਭਲਾਈ ਵਾਲੀ ਵਿਚਾਰਧਾਰਾ ਸਾਰੇ ਅਮਰੀਕੀ ਨਾਗਰਿਕਾਂ ਲਈ ਬਹੁਤ ਵੱਡਾ ਮੁੱਦਾ ਬਣ ਜਾਵੇ । ਕਿਉਂਕਿ ਕਿ ਜਿਸ ਤਰ੍ਹਾਂ ਦੇ ਮਾੜੇ ਹਾਲਾਤ ਦੁਨੀਆਂ ਵਿੱਚ ਬਣ ਰਹੇ ਹਨ । ਬਹੁਤੇ ਲੋਕ ਡਪਰੈਸ਼ਨ ਕਾਰਨ ਅਤੇ ਵਧੇਰੇ ਵਰਕ ਲੋਡ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਹਨ । ਕੋਈ ਪਤਾ ਲੱਗਦਾ ਨੈਪਾਲ, ਬੰਗਲਾ ਦੇਸ , ਸ੍ਰੀ ਲੰਕਾ ਵਿੱਚ ਤਾਂ ਕਮਿਊਨਿਸਟ ਪਾਰਟੀ ਜਿੱਤ ਗਈ ਹੈ । ਸ੍ਰੀ ਲੰਕਾ ਵਿੱਚ ਤਾਂ zin G ਅਤੇ ਹੋਰ ਲੋਕਾਂ ਨੇ ਕਮਿਊਨਿਸਟ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਨੂੰ ਬਹੁਤ ਵੱਡਾ ਬਹੁਮਤ ਦੇ ਕੇ ਜਿਤਾਇਆ ਹੈ । ਪਾਰਲੀਮੈਂਟ ਵਿੱਚ ਵੀ ਸ੍ਰੀ ਲੰਕਾ ਦੇ ਲੋਕਾਂ ਨੇ ਮਮਦਾਨੀ ਦੀ ਸੋਸਿਲਿਸਟ ਵਿਚਾਰਧਾਰਾ ਨੂੰ ਬਹੁਤ ਵੱਡੇ ਬਹੁਮਤ ਨਾਲ ਚੁਣਿਆ ਹੈ । ਕਿਉਂਕਿ ਸ੍ਰੀ ਲੰਕਾ ਵੀ ਅਮਰੀਕਾ ਵਾਂਗ ਬਹੁਤ ਵੱਡਾ ਕਰਜ਼ਾਈ ਹੋ ਗਿਆ ਸੀ । ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਦੀ ਆਰਥਿਕ ਸਥਿਤੀ ਬਹੁਤੀ ਚੰਗੀ ਨਹੀਂ ਹੈ । ਜਿਸ ਤਰ੍ਹਾਂ ਲੋਕ ਕਾਣੀ ਵੰਡ ਦਾ ਸ਼ਿਕਾਰ ਹੋ ਰਹੇ ਹਨ, ਮੁੱਠੀ ਭਰ ਅਮੀਰਾਂ ਕੋਲ 80,90./.ਪੈਸਾ ਅਤੇ 90./.ਲੋਕਾਂ ਕੋਲ 10./. ਪੈਸੇ ਕਾਰਨ ਇਹ ਆਰਥਿਕ ਨਾ ਬਰਾਬਰੀ ਕਿਸੇ ਵੱਡੀ ਕ੍ਰਾਂਤੀ ਨੂੰ ਜਨਮ ਦੇ ਸਕਦੀ ਹੈ । ਹੋ ਸਕਦਾ ਕਿ ਮਮਦਾਨੀ ਵਰਗੇ ZIN -G ਨੌਜਵਾਨ ਹੀ ਕਿਸੇ ਵੱਡੇ ਬਦਲਾਂ ਦੀ ਅਗਵਾਈ ਕਰਨ । ਅਖੀਰ ਵਿੱਚ ਮੈਂ ਕਹਾਂਗਾ ਕਿ ਮਮਦਾਨੀ ਬੇਸ਼ੱਕ ਕਮਿਊਨਿਸਟ ਨਹੀਂ ਵੀ ਹੈ ਜਾਂ ਹੈ ਪਰ ਟਰੰਪ ਨੇ ਉਸ ਨੂੰ ਇੱਕ ਕਮਿਊਨਿਸਟ ਵਜੋਂ ਪ੍ਰਚਾਰ ਕੇ ਮਸ਼ਹੂਰ ਕਰ ਦਿੱਤਾ ਹੈ । ਜੇ ਮੈਂ ਮਮਦਾਨੀ ਬਾਰੇ ਕੁਝ ਕਹਾ ਤਾਂ ਮਮਦਾਨੀ ਦਾ ਪਿਛੋਕੜ ਗੁਜਰਾਤੀ ਹੈ ਅਤੇ ਉਹ ਪਿਛੋਕੜ ਤੋਂ ਭਾਰਤੀ ਹੈ ਤਾਂ ਅਸੀਂ ਸਾਰੇ ਉਸ ਦੀ ਕਾਮਯਾਬੀ ਦੀ ਕਾਮਨਾ ਕਰਦੇ ਹਾਂ । ਇਸ ਨੌਜਵਾਨ ਤੋਂ ਬਹੁਤ ਵੱਡੀਆਂ ਉਮੀਦਾਂ ਹਨ ਕਿ ਉਹ ਲੋਕਾਂ ਪੱਖੀ ਨੀਤੀਆਂ ਨਾਲ ਨਿਉਯਾਰਕ ਦੇ ਲੋਕਾਂ ਦੇ ਮਨ ਜਿੱਤ ਕੇ ਭਾਰਤ ਦਾ ਮਾਣ ਦੁਨੀਆ ਵਧਾਏਗਾ ।
ਸਵਰਨ ਧਾਲੀਵਾਲ ਮਧੇਕੇ (ਨਿਹਾਲ ਸਿੰਘ ਵਾਲਾ)
ਕੈਲਗਰੀ (ਕੈਨੇਡਾ) ਮੋਬਾਈਲ +1-587-581-7472
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com