ਦੁਸਹਿਰਾ ਕਮੇਟੀ ਫ਼ਰੀਦਕੋਟ ਵੱਲੋਂ ਹੜ੍ਹ ਪੀੜਤ ਭੈਣ-ਭਰਾਵਾਂ ਦੇ ਹਲਾਤ ਜਲਦ ਬੇਹਤਰ ਹੋਣ ਦੀ ਕੀਤੀ ਅਰਦਾਸ
ਫ਼ਰੀਦਕੋਟ, 3 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੂਰੇ ਉੱਤਰੀ ਭਾਰਤ ’ਚ ਕੁੱਲੂ ਤੋਂ ਬਾਅਦ ਫ਼ਰੀਦਕੋਟ ਦਾ ਦੁਸਹਿਰਾ ਪ੍ਰਸਿੱਧ ਹੈ ਪਰ ਪੰਜਾਬ ਅੰਦਰ ਆਏ ਭਿਆਨਕ ਹੜ੍ਹਾਂ ਨੂੰ ਵੇਖਦਿਆਂ ਫ਼ਰੀਦਕੋਟ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦਾ ਮੇਲਾ-2025 ਨਾ ਕਰਾਉੁਣ ਦਾ ਫ਼ੈਸਲਾ ਕੀਤਾ ਗਿਆ ਸੀ। ਅੱਜ ਫ਼ਰੀਦਕੋਟ ਦੁਸਹਿਰਾ ਕਮੇਟੀ ਫ਼ਰੀਦਕੋਟ ਦੇ ਅੁਹਦੇਦਾਰ ਅਤੇ ਮੈਂਬਰ ਮੀਟਿੰਗ ਕਮਲ ਕਲਿਆਣ ਆਸ਼ਰਮ ਫ਼ਰੀਦਕੋਟ ਦੇ ਮਹਾਂਮਿ੍ਰੰਤਜੂ ਮੰਦਰ ਫ਼ਰੀਦਕੋਟ ਕਮੇਟੀ ਫ਼ਰੀਦਕੋਟ ਵਿਖੇ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ, ਪ੍ਰਧਾਨ ਵਿਨੋਦ ਬਜਾਜ ਦੀ ਅਗਵਾਈ ਹੇਠ ਇਕੱਠ ਹੋਏ। ਇਸ ਮੌਕੇ ਪੰਡਤ ਰਮੇਸ਼ ਪ੍ਰਾਸ਼ਰ ਵੱਲੋਂ ਪੂਰਨ ਮਰਿਯਾਦਾ ਨਾਲ ਸ਼੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ। ਪਾਠ ਉਪਰੰਤ ਪੰਜਾਬ ਅੰਦਰ ਆਏ ਭਿਆਨਕ ਹੜ੍ਹਾਂ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਆਂਤਮਿਕ ਸ਼ਾਂਤੀ ਵਾਸਤੇ ਅਤੇ ਹੜ੍ਹ ਨਾਲ ਪੀੜਤ ਭੈਣ-ਭਰਾਵਾਂ ਦੇ ਹਲਾਤ ਜਲਦ ਬੇਹਤਰ ਹੋਣ ਵਾਸਤੇ ਸਮੂਹ ਅੁਹਦੇਦਾਰਾਂ ਅਤੇ ਮੈਂਬਰਾਂ ਨੇ ਮਿਲ ਕੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਮਹਾਰਜ ਅੱਗੇ ਅਰਦਾਸ ਕੀਤੀ।
ਅੱਜ ਬਿਲਕੁਲ ਸਾਦੇ ਢੰਗ ਨਾਲ ਕੀਤੇ ਦੁਸਹਿਰੇ ਸਬੰਧੀ ਧਾਰਮਿਕ ਸਮਾਗਮ ’ਚ ਚੇਅਰਮੈਨ ਅਸ਼ੋਕ ਸੱਚਰ ਡਾ.ਬਿਮਲ ਗਰਗ, ਸੇਵਾ ਮੁਕਤ ਨਾਇਬ ਤਹਿਸੀਲਦਾਰ ਪ੍ਰਵੀਨ ਸੱਚਰ, ਪੰਡਤ ਰਮੇਸ਼ ਪ੍ਰਾਸ਼ਰ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਕੇ.ਪੀ.ਸਿੰਘ ਸਰਾਂ, ਦੀਪੀ ਚੌਧਰੀ, ਐਡਵੋਕੇਟ ਗੋਲਡੀ, ਰਮੇਸ਼ ਗੇਰਾ, ਪ੍ਰੋ.ਐਨ.ਕੇ.ਗੁਪਤਾ, ਡਾ.ਬਲਜੀਤ ਸ਼ਰਮਾ, ਪਿ੍ਰਤਪਾਲ ਸਿੰਘ ਕੋਹਲੀ, ਆਰਸ਼ ਸੱਚਰ, ਵਿਰਸਾ ਸਿੰਘ ਸੰਧੂ, ਐਕਸੀਅਨ ਰਾਕੇਸ਼ ਕੰਬੋਜ਼, ਰਾਜਨ ਨਾਗਪਾਲ, ਇੰਦਰ ਬਾਂਸਲ, ਪਵਨ ਵਰਮਾ, ਐਡਵੋਕੇਟ ਰਾਜੇਸ਼ ਰੀਹਾਨ, ਮੰਚ ਸੰਚਾਲਕ ਰਿਸ਼ੀ ਦੇਸ ਰਾਜ ਸ਼ਰਮਾ, ਸੁਖਬੀਰ ਸਿੰਘ ਸੱਚਦੇਵਾ ਮੈਨੇਜਿੰਗ ਡਾਇਰੈਕਟਰ ਹੋਟਲ ਦਾਸਤਾਨ, ਲੁਕੇਂਦਰ ਸ਼ਰਮਾ, ਜਗਦੀਸ਼ ਬਾਂਬਾ, ਸਤੀਸ਼ ਬਾਂਬਾ, ਦਰਸ਼ਨ ਲਾਲ ਚੁੱਘ, ਐਡਵੋਕੇਟ ਪ੍ਰਸ਼ੋਤਮ ਲਾਲ ਚੌਧਰੀ, ਅਸ਼ੋਕ ਚਾਨਣਾ,ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ, ਨਵਦੀਪ ਗਰਗ, ਰਾਜਨ ਨਾਗਪਾਲ, ਐਡਵੋਕੇਟ ਰਾਹੁਲ ਚੌਧਰੀ, ਰਾਹੁਲ ਸੱਚਰ, ਰਮੇਸ਼ ਰੀਹਾਨ, ਰਵੀ ਸੇਠੀ, ਸੰਨੀ ਬਾਂਸਲ, ਜਸਬੀਰ ਸਿੰਘ ਜੱਸੀ ਮੰਚ ਸੰਚਾਲਕ, ਹਰਮਿੰਦਰ ਸਿੰਘ ਮਿੰਦਾ, ਦੀਪਕ ਸੋਨੂੰ ਸਾਦਿਕ, ਸੁਖਬੀਰ ਸਿੰਘ ਮਰਾੜ੍ਹ, ਸਮੇਤ ਵੱਡੀ ਗਿਣਤੀ ’ਚ ਮੈਂਬਰ ਤੇ ਉਨ੍ਹਾਂ ਦੇ ਪ੍ਰੀਵਾਰਿਕ ਮੈਂਬਰ ਹਾਜ਼ਰ ਸਨ।
ਫ਼ੋਟੋ:02ਐਫ਼ਡੀਕੇਪੀ24:ਕਮਲ ਕਲਿਆਣ ਆਸ਼ਰਮ ਵਿਖੇ ਦੁਸਹਿਰਾ ਕਮੇਟੀ ਫ਼ਰੀਦਕੋਟ ਵੱਲੋਂ ਕੀਤੇ ਧਾਰਮਿਕ ਸਮਾਗਮ ਦੇ ਅਲੱਗ-ਅਲੱਗ ਦਿ੍ਸ਼।