ਜਲੰਧਰ 13 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸੰਗੀਤ ਖੇਤਰ ਵਿੱਚ ਦੋਗਾਣਿਆ ਦਾ ਨਾਮਵਰ ਗਾਇਕ ਸ਼੍ਰੀ ਕਸ਼ਮੀਰ ਕਮਲ ਜੀ ਆਪਣੇ ਪ੍ਰੀਵਾਰ ਸਮੇਤ ਦੇਸ਼ ਵਿਦੇਸ਼ ਵਿੱਚ ਵਸਦੇ ਸਰੋਤਿਆ , ਦਰਸ਼ਕਾ , ਪ੍ਰਸ਼ੰਸਕਾ ਅਤੇ ਉਪਾਸ਼ੰਕਾ ਨੂੰ ਹਮੇਸ਼ਾ ਅਲਵਿਦਾ ਕਹਿ ਗਏ ਹਨ । ਉਹ ਬੀਤੇ ਦਿਨੀ ਇਕ ਸੜਕ ਹਾਦਸੇ ਵਿੱਚ ਗੰਭੀਰ ਜਖ਼ਮੀ ਹੋ ਗਏ ਸਨ । ਉਸ ਸਮੇ ਉੰਨਾ ਦੀ ਸਹਿਗਾੲਇਕਾ ਅਤੇ ਪਤਨੀ ਬੀਬਾ ਰੇਨੂ ਕਮਲ ਜੀ ਨਾਲ ਸਨ । ਜੋ ਇਸ ਹਾਦਸੇ ਵਿੱਚੋ ਬਾਲ ਬਾਲ ਬੱਚ ਗਏ ਸਨ । ਪਰ ਉੰਨਾ ਦੇ ਮਾਮੂਲੀ ਗੂਝੀਆ ਸੱਟਾਂ ਲੱਗੀਆ ਸਨ । ਆਹ ਭੈੜੀ ਮੋਤ ਦੀ ਅਸਹਿ ਸੱਟ ਲੱਗੀ ਹੈ । ਇਹ ਹਰਮਨ ਪਿਆਰਾ ਗਾਇਕ ਜਲੰਧਰ ਦੇ ਇਕ ਨਿਜੀ ਹਸਪਤਾਲ ਵਿੱਚ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ । ਜੇਰੈ ਇਲਾਜ ਦੌਰਾਨ ਜਿੰਦਗੀ ਮੌਤ ਦੀ ਲੜਾਈ ਲੜਦਾ ਹੋਇਆ ਹਾਰ ਖਾ ਗਿਆ ਹੈ । ਉੰਨਾ ਦਾ ਸਸਕਾਰ ਪਿੰਡ ਚੱਕ ਦੇਸ ਰਾਜ ਨੇੜੇ ਦੁਸਾਂਝ ਕਲਾ ਜਿਲਾ ਜਲੰਧਰ ਵਿਖੇ ਕਰ ਦਿੱਤਾ ਗਿਆ ਹੈ । ਇਸ ਸਮੇ ਸ਼੍ਰੀ ਕਮਲ ਦੇ ਪਿੰਡ ਵਾਸੀ ਪ੍ਰੀਵਾਰ , ਰਿਸ਼ਤੇਦਾਰ , ਕਈ ਧਾਰਮਿਕ , ਰਾਜਨੀਤਕ , ਸਮਾਜਿਕ , ਸਭਿਆਚਾਰਕ ਪ੍ਰਤੀਨਿਧੀ , ਰਿਦੱਮ ਮਾਸਟਰ ਅਤੇ ਗਾਇਕ ਨੇ ਸੇਜਲ ਅਤੇ ਨਮ ਅੱਖਾ ਨਾਲ ਅਲਵਿਦਾ ਕਿਹਾ ਹੈ । ਪੰਜਾਬੀ ਸੰਗੀਤ ਦੇ ਸੀਨੀਅਰ ਧਨੰਤਰ ਗੀਤਕਾਰ ਸਤਿਕਾਰਯੋਗ ਸ਼੍ਰੀ ਪੰਛੀ ਡੱਲੇਞਾਲੀਏ ਜੀ ਨੇ ਗਹਿਰੇ ਦੁੱਖ ਅਤੇ ਭਰੇ ਮਨ ਨਾਲ ਇਸ ਕੁਲਖਣੀ ਘਟਨਾ ਦੀ ਜਾਣਕਾਰੀ ਦਿੱਤੀ ਹੈ । ਅਦਾਰਾ ਵਰਲਡ ਪੰਜਾਬੀ ਟਾਈਮਜ਼ ਕਮਲ ਦੇ ਪ੍ਰੀਵਾਰ ਨਾਲ ਇਸ ਮਾੜੀ ਘੜੀ ਤੇ ਸ਼ੋਕ ਵਿਅਕਤ ਕਰਦਾ ਹੋਇਆ , ਗਾਇਕ ਕਸ਼ਮੀਰ ਕਮਲ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ ।