ਸ਼੍ਰੀ ਸ਼ਿਆਮ ਪੱਤਰਕਾਰ ਸੇਵਾ ਸੰਘ ਵੱਲੋ ਦੂਸਰੀ ਫਾਗੁਣ ਨਿਸ਼ਾਨ ਯਾਤਰਾ 22 ਫਰਵਰੀ ਨੂੰ

ਕੋਟਕਪੂਰਾ, 19 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ੍ਰੀ ਸ਼ਿਆਮ ਪੱਤਰਕਾਰ ਸੇਵਾ ਸੰਘ ਕੋਟਕਪੂਰਾ ਵੱਲੋਂ ਆਯੋਜਿਤ ਕੀਤੀ ਜਾ ਰਹੀ ਸ਼੍ਰੀ ਸ਼ਿਆਮ ਬਾਬਾ ਜੀ ਦੀ ਦੂਸਰੀ ਫਾਗੁਣ ਨਿਸ਼ਾਨ ਯਾਤਰਾ ਦਾ ਸੱਦਾ ਪੱਤਰ ਪ੍ਰਾਚੀਨ ਸ਼੍ਰੀ ਸ਼ਿਆਮ ਮੰਦਿਰ ਸੁਰਗਾਪੁਰੀ ਵਿਖੇ ਸ਼ਿਆਮ ਬਾਬਾ ਜੀ ਨੂੰ ਅਰਪਿਤ ਕਰਨ ਤੋ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੁਆਰਾ ਰਿਲੀਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੰਦਰ ਗਰਗ, ਕ੍ਰਿਸ਼ਨ ਧੀਂਗੜਾ, ਸੋਨੂੰ ਮੌਂਗਾ, ਰਮੇਸ਼ ਕੁਮਾਰ ਗਾਬਾ, ਬ੍ਰਹਮ ਪ੍ਰਕਾਸ਼, ਮੋਹਿਤ ਮਹਿਤਾ ਨੇ ਕਿਹਾ ਕਿ ਇਹ ਨਿਸ਼ਾਨ ਯਾਤਰਾ ਪਿੰਡ ਲਾਲੇਆਣਾ ਦੇ ਪ੍ਰਾਚੀਨ ਆਸ਼ਾ ਪੂਰਨੀ ਮੰਦਿਰ ਤੋਂ 22 ਫਰਵਰੀ 2026 ਦਿਨ ਐਤਵਾਰ ਨੂੰ ਠੀਕ 10:00 ਵਜੇ ਚੱਲੇਗੀ ਅਤੇ ਜੈਤੋ ਚੁੰਗੀ, ਫੇਰੂਮਾਨ ਚੌਂਕ, ਮਹਿਤਾ ਚੌਕ, ਫੌਜੀ ਰੋੜ, ਰੇਲਵੇ ਸਟੇਸ਼ਨ ਰੋੜ, ਢੋਡਾ ਚੌਕ, ਪੁਰਾਣੀ ਦਾਣਾ ਮੰਡੀ, ਸੱਟਾ ਬਜ਼ਾਰ, ਗੀਤਾ ਭਵਨ ਤੋਂ ਹੁੰਦੀ ਹੋਈ ਸ੍ਰੀ ਸ਼ਿਆਮ ਮੰਦਰ ਫੈਕਟਰੀ ਰੋੜ ਸੁਰਗਾਪੁਰੀ ਪਹੁੰਚੇਗੀ, ਜਿੱਥੇ ਸੰਗਤਾਂ ਵੱਲੋਂ ਨਿਸ਼ਾਨ ਚੜ੍ਹਾਏ ਜਾਣਗੇ। ਉਹਨਾ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਨਿਸ਼ਾਨ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਹੁੰਮ ਹੁਮਾ ਕੇ ਪਹੁੰਚਣਗੀਆਂ ਅਤੇ ਇਸ ਯਾਤਰਾ ਵਿੱਚ ਸ੍ਰੀ ਸ਼ਾਮ ਮੰਦਰ ਪ੍ਰਬੰਧਕ ਕਮੇਟੀ, ਸ੍ਰੀ ਸ਼ਿਆਮ ਯੁਵਾ ਵੈਲਫੇਅਰ ਸੁਸਾਇਟੀ, ਸ੍ਰੀ ਸ਼ਾਮ ਮਹਿਲਾ ਸਤਿਸੰਗ ਮੰਡਲ, ਸ਼੍ਰੀ ਬਾਲਾਜੀ ਲੰਗਰ ਸੇਵਾ ਸੰਮਤੀ, ਮੁਨੀਮ ਵੈਲਫੇਅਰ ਸੋਸਾਇਟੀ ਅਨਾਜ ਮੰਡੀ ਕੋਟਕਪੂਰਾ, ਆੜ੍ਹਤੀ ਐਸੋਸੀਏਸ਼ਨ ਸਮੇਤ ਹੋਰ ਵੀ ਦਾਨੀ ਸੱਜਣਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਸਮੇ ਪੰਡਿਤ ਅਖਿਲ ਕੌਸ਼ਿਕ ਨੇ ਦੱਸਿਆ ਕਿ ਨਿਸ਼ਾਨ ਯਾਤਰਾ ਦੀ ਇਹ ਵਿਸ਼ੇਸ਼ ਮਹੱਤਤਾ ਹੋਵੇਗੀ ਕਿ ਕਿਸੇ ਵੀ ਸੰਗਤ ਤੋਂ ਨਿਸ਼ਾਨ ਦਾ ਕੋਈ ਪੈਸਾ ਨਹੀਂ ਲਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨ ਗੋਇਲ ਠੇਕੇਦਾਰ, ਦੀਪਕ ਗੋਇਲ, ਹਰੀਸ਼ਾਮ ਸਿੰਗਲਾ, ਸਰੋਜ ਸਰਮਾ, ਰਾਕੇਸ਼ ਗਰਗ, ਰੀਬੂ ਗੁਲਾਟੀ, ਪੰਡਿਤ ਰਾਮ ਹਰੀ ਸਰਮਾ, ਪੰਡਿਤ ਮੋਹਨ ਸ਼ਿਆਮ ਸਮੇਤ ਹੋਰ ਵੀ ਸ਼ਹਿਰ ਵਾਸੀ ਹਾਜ਼ਰ ਸਨ।
ਫੋਟੋ : ਸ਼੍ਰੀ ਸ਼ਿਆਮ ਫਾਗੁਣ ਨਿਸ਼ਾਨ ਯਾਤਰਾ ਦਾ ਸੱਦਾ
ਪੱਤਰ ਸਿਆਮ ਬਾਬਾ ਜੀ ਨੂੰ ਭੇਂਟ ਕਰਦੇ ਹੋਏ ਸ਼ਿਆਮ ਪ੍ਰੇਮੀ ਤੇ ਸੰਘ ਮੈਂਬਰ।

